![]()

ਸਰਾਭਾ/ਜੋਧਾਂ 2 ਅਗਸਤ (ਦੇਵ ਸਰਾਭਾ) : ਜਿੰਨਾਂ ਦੇਸ਼ ਦੀਆਂ ਸਰਕਾਰਾਂ ਆਜਾਦੀ ਲਈ ਆਪਣਾ ਸਾਰਾ ਕੁਝ ਇਸ ਦੇਸ਼ ਤੋਂ ਨਿਸਾਵਰ ਕਰ ਦਿੱਤਾ ਪਰ ਕਾਲੇ ਅੰਗਰੇਜਾਂ ਨੇ ਉਨਾਂ ਨੂੰ ਕੌਮੀ ਸ਼ਹੀਦ ਦਾ ਦਰਜਾ ਵੀ ਨੀ ਦਿਤਾ, ਉਲਟਾ ਜੋ ਲੋਕ ਵੀ ਸ਼ਹੀਦਾਂ ਦੇ ਨਾਮ ਅਤੇ ਫੋਟਾਂ ਨਾਲੀਆਂ ਵਿੱਚ ਰੋਲਣ ਗਏ ਤਾਂ ਫੇਰ ਸ਼ਹੀਦਾਂ ਦਾ ਸਤਿਕਾਰ ਕੋਣ ਕਰੂ। ਇਨਾਂ ਵਿਚਾਰਾਂ ਦਾ ਪ੍ਰਗਟਾਵਾ ਸ੍ਰੀ ਗੁਰੁ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਜਿਲਾ ਲੁਧਿਆਣਾ (ਪੰਜਾਬ) ਦੇ ਪ੍ਰਧਾਨ ਮੋਹਣ ਸਿੰਘ ਬੰਖਸੀਪੁਰਾ ‘ਤੇ ਜਸਪ੍ਰੀਤ ਢੋਲਣ ਅਤੇ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦੀ ਭੈਣ ਧੰਨ ਕੌਰ ਦੀ ਪੋਤਰੀ ਬੀਬੀ ਸੁਖਦੇਵ ਕੌਰ ਨੇ ਪੱਤਰਕਾਰਾਂ ਨਾਲ ਸਾਝਾਂ ਕੀਤਾ। ਉਨਾਂ ਅੱਗੇ ਆਖਿਆ ਕੁੱਝ ਦਿਨ ਪਹਿਲਾਂ ਜੋ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦੇ ਨਾਮ ‘ਤੇ ਬਣੀ ਸਰਾਭਾ ਆਈ.ਟੀ.ਆਈ ਵੱਲੋ ਸਰਾਭਾ ਦੇ ਨਾਮ ਕੇਸ਼ ਕਟਿੰਗ ਅਤੇ ਬਿਊਟੀ ਪਾਰਲਰ ਆਦਿ ਵਰਗੇ ਕੋਰਸ ਕਰਵਾਏ ਜਾਂਦੇ ਹਨ ਜੋ ਕਿ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦੀ ਸੋਚ ਤੋ ਕੋਹਾਂ ਦੂਰ ਹਨ। ਸਰਾਭਾ ਨੇ ਆਪਣੀ ਜਿੰਦ ਸਿਰਫ 19 ਸਾਲਾਂ ਦੀ ਉਮਰ ਵਿੱਚ ਫਾਂਸੀ ਦੇ ਤਖਤੇ ਤੇ ਝੁਲ ਕੇ ਦੇਸ ਦੇ ਲੇਖੇ ਲਾ ਦਿੱਤੀ। ਉਨਾਂ ਅੱਗੇ ਆਖਿਆ ਕਿ ਜਿਸ ਦੋਸ਼ੀ ਨੇ ਇਹ ਬੇ-ਅਦਬੀ ਕੀਤੀ ਹੈ ਉਸਤੇ ਕਾਨੂੰਨੀ ਕਾਰਵਾਈ ਕਰਵਾਉਣ ਲਈ ਇੱਕ ਲਿਖਤੀ ਦਰਖਾਸਤ ਐਸ.ਐਸ.ਪੀ ਨੂੰ ਦਿੱਤੀ, ਪਰ ਅੱਜ 21 ਦਿਨ ਬੀਤਣ ‘ਤੇ ਦੋਸ਼ੀ ‘ਤੇ ਥਾਣਾ ਜੋਧਾਂ ਦੇ ਐਸ.ਐਸ.ਆਈ ਸੁਖਵਿੰਦਰ ਸਿੰਘ ਵੱਲੋ ਹੁਣ ਤੱਕ ਕੋਈ ਵੀ ਕਾਰਵਾਈ ਨਹੀਂ ਕੀਤੀ। ਜਿਸ ਦੇ ਰੋਸ਼ ਵਜੋ ਅਸੀਂ ਅੱਜ ਸਮੂਹ ਜੱਥੇਬੰਧੀਆ ਦੇ ਆਗੂਆਂ ਅਤੇ ਮੈਬਰ ਥਾਣਾ ਜੋਧਾਂ ਦੇ ਅੱਗੇ ਧਰਨਾਂ ਲਾਉਣ ਲਈ ਪਾਹੁੰਚੇ ਪਰ ਥਾਣੇ ਦੇ ਮੁਲਾਜਮਾਂ ਵੱਲੋਂ ਦੋਸ਼ੀ ‘ਤੇ ਬਣਦੀ ਕਾਰਵਾਈ ਕਰਨ ਲਈ ਆਖਿਆ ਕਿ ਸਾਨੂੰ ਇੱਕ ਦਿਨ ਦਾ ਸਮਾਂ ਦਿੱਤਾ ਜਾਵੇ। ਅਸੀਂ ਦੋਸ਼ੀਆਂ ‘ਤੇ ਬਣਦੀ ਸਖਤ ਤੋਂ ਸਖਤ ਕਾਰਵਾਈ ਕਰਾਂਗੇ। ਆਖਿਰ ਵਿੱਚ ਬੀਬੀ ਸੁਖਦੇਵ ਕੌਰ ਨੇ ਆਖਿਆ ਕਿ ਮੈਨੂੰ ਪਤਾ ਲੱਗਿਆ ਕਿ ਕੁਝ ਰਾਜਨਿਤਿਕ ਲੋਕ ਦੋਸ਼ੀ ਦੀ ਮੱਦਦ ਕਰ ਰਹੇ ਹਨ, ਜੇਕਰ ਦੋਸ਼ੀਆ ‘ਤੇ ਜਲਦੀ ਕਾਰਵਾਈ ਨਾ ਹੋਈ ਤਾਂ ਮੈਂ ਸਮੂਹ ਜੱਥੇਬੰਧੀਆਂ ਨੂੰ ਨਾਲ ਲੈ ਕੇ ਥਾਣਾ ਜੋਧਾਂ ਦੇ ਅੱਗੇ ਧਰਨਾਂ ਦੇਵਾਂਗੀ। ਇਸ ਮੌਕੇ ਰਣਜੀਤ ਸਿੰਘ ਢੋਲਣ, ਜਰਨੈਲ ਸਿੰਘ ਸਿੱਧਵਾਂ, ਸਤਿੰਦਰ ਸਿੰਘ ਖੰਡੂਰ, ਮੁਖਤਿਆਰ ਸਿੰਘ ਟੂਸਾ, ਬਲਦੇਵ ਸਿੰਘ ਸਰਾਭਾ, ਹਰਦੀਪ ਸਿੰਘ ਸਰਾਭਾ ਆਦਿ ਹਾਜਿਰ ਸਨ।