![]()

ਮਨ ਕੀ ਬਾਤ ਕਰਨ ਵਾਲੇ ਮੋਦੀ ਲੋਕਾਂ ਦੀ ਅਵਾਜ ਨਹੀ ਸੁਣਦੇ : ਰਵਨੀਤ ਬਿੱਟੂ
ਲੁਧਿਆਣਾ 31 ਮਈ ( ਸਤ ਪਾਲ ਸੋਨੀ ) : ਦੇਸ਼ ਅੰਦਰ ਪਟਰੋਲ , ਡੀਜਲ ਦੇ ਹੋਏ ਵਾਧੇ ਦੇ ਖਿਲਾਫ ਅੱਜ ਜਿਲਾ ਕਾਂਗਰਸ ਕਮੇਟੀ ਵੱਲੋਂ ਦਿਹਾਤੀ ਦੇ ਪ੍ਰਧਾਨ ਗੁਰਦੇਵ ਸਿੰਘ ਲਾਪਰਾਂ ਅਤੇ ਸ਼ਹਿਰੀ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਗੋਗੀ ਦੀ ਅਗਵਾਈ ਵਿੱਚ ਕੇਂਦਰ ਦੀ ਮੋਦੀ ਸਰਕਾਰ ਦੇ ਖਿਲਾਫ ਰੋਸ ਪ੍ਰਦਰਸ਼ਨ ਕਰਦੇ ਕਾਂਗਰਸ ਪਾਰਟੀ ਵੱਲੋਂ ਲੋਕ ਸਭਾ ਮੈਂਬਰ ਰਵਨੀਤ ਸਿੰਘ ਬਿੱਟੂ ਦੀ ਅਗਵਾਈ ਵਿੱਚ ਡਿਪਟੀ ਕਮਿਸ਼ਨਰ ਨੂੰ ਮੰ ਪੱਤਰ ਦਿੱਤਾ ਗਿਆ ।

ਇਸ ਰੋਸ ਧਰਨ ਨੂੰ ਸੰਬੋਧਨ ਕਰਦੇ ਲੋਕ ਸਭਾ ਮੈਂਬਰ ਰਵਨੀਤ ਸਿੰਘ ਬਿੱਟੂ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇਸ਼ ਦੇ ਲੋਕਾਂ ਨੂੰ ਆਪਣੇ ਮਨ ਦੀ ਗੱਲ ਤਾਂ ਸੁਣਾਂਉਦੇ ਹਨ ਪਰ ਦੇਸ਼ ਦੇ ਲੋਕਾਂ ਦੇ ਮਨ ਦੀ ਗੱਲ ਨਹੀ ਸੁਣਦੇ । ਜਿਹੜੇ ਭਾਜਪਾ ਨੇਤਾ ਰਾਜਨਾਥ ਅਤੇ ਸੁਸ਼ਮਾਂ ਸਵਰਾਜ ਦੇ ਨਾਲ ਸੜਕਾਂ ਤੇ ਤੇਲ ਦੇ ਖਿਲਾਫ ਪ੍ਰਦਰਸ਼ਨ ਕਰਦੇ ਸਨ ਹੁਣ ਨਜਰ ਨਹੀ ਆ ਰਹੇ। ਉਨਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੂਰੇ ਦੇਸ਼ਦੀ ਬਜਾਏ ਸਿਰਫ ਗੁਜਰਾਤ ਦੇ ਪ੍ਰਧਾਨ ਮੰਤਰੀ ਬਣਕੇ ਰਹਿ ਗਏ ਹਨ ਜਿਨਾਂ ਨੇ 15 ਤੇਲ ਕੰਪਨੀਆਂ ਨੂੰ ਲਾਭ ਪਾਹੁੰਚਾਣ ਦੀ ਖਾਤਰ ਪੂਰੇ ਦੇਸ਼ ਲੋਕਾਂ ਨੂੰ ਪ੍ਰੇਸ਼ਾਨ ਕਰ ਦਿੱਤਾ ਹੈ । ਬਿੱਟੂ ਨੇ ਕਿਹਾ ਕਿ ਪੂਰਾ ਦੇਸ਼ ਭਾਜਪਾ ਤੋਂ ਛੁਟਕਾਰਾ ਚਾਹੁੰਦਾਂ ਹੈ । ਉਸੇ ਦਾ ਨਤੀਜਾ ਹੈ ਕਿ ਜਿਸ ਯੂ ਪੀ ਨੇ ਭਾਜਪਾ ਨੂੰ ਲੋਕ ਸਭਾ ਚੋਣਾਂ ਵਿੱਚ ਸਭ ਤੋਂ ਵੱਧ ਸੀਟਾਂ ਜਿਤਾਈਆਂ ਸਨ ਉਸ ਵਿੱਚ ਭਾਜਪਾ ਜਿਮਨੀ ਚੋਣਾਂ ਵੀ ਹਾਰ ਰਹੀ ਹੈ । ਪ੍ਰਧਾਨ ਮੰਤਰੀ ਆਪਣੇ ਸੂੱਬੇ ਗੁਜਰਾਤ ਵਿੱਚ ਵੀ ਹਾਰ ਰਹੇ ਹਨ । ਪਰ ਪ੍ਰਧਾਨ ਮੰਤਰੀ ਦੇਸ਼ ਦੇ ਲੋਕਾਂ ਦਾ ਗੁੱਸਾ ਸਮਝਣ ਦੀ ਬਜਾਏ ਵਿਦੇਸ਼ੀ ਦੋਰਿਆਂ ਤੇ ਹੀ ਰਹਿੰਦੇ ਹਨ । ਬਿੱਟੂ ਨੇ ਕਿਹਾ ਕਿ ਦੇਸ਼ ਦੇ ਲੋਕ ਜਾਣ ਚੁੱਕੇ ਹਨ ਕਿ ਰਾਹੁਲ ਗਾਂਧੀ ਹੀ ਦੇਸ਼ ਨੂੰ ਤੱਰਕੀ ਅਤੇ ਯੋਗ ਅਗਵਾਈ ਦੇ ਸਕਦੇ ਹਨ ਇਸ ਲਈ ਅੱਜ ਪੂਰੇ ਦੇਸ਼ ਅੰਦਰ ਕਾਂਗਰਸ ਅਤੇ ਉਸ ਦੀ ਸਹਿਯੋਗੀ ਪਾਰਟੀਆਂ ਜਿੱਤ ਰਹੀਆਂ ਹਨ । ਇਸ ਮੋਕੇ ਮੰਤਰੀ ਭਾਰਤ ਭੂਸ਼ਨ ਆਸ਼ੂ ਨੇ ਕਿਹਾ ਕਿ ਤੇਲ ਦੀਆਂ ਵੱਧਦੀਆਂ ਕੀਮਤਾਂ ਦੇ ਵਿਰੋਧ ਇਹ ਪ੍ਰਦਰਸ਼ਨ ਦੇਸ਼ ਦੀ ਗਲੀ ਗਲੀ ਵਿੱਚ ਜਾਏਗਾ ਅਤੇ 2019 ਵਿੱਚ ਭਾਜਪਾ ਸਰਕਾਰ ਦੇ ਕੇਂਦਰ ਵਿੱਚ ਅੰਤ ਦਾ ਕਾਰਨ ਬਣੇਗਾ । ਇਸ ਮੋਕੇ ਜਿਲਾ ਪ੍ਰਧਾਨ ਗੁਰਦੇਵ ਸਿੰਘ ਲਾਪਰਾਂ ਅਤੇ ਗੁਰਪ੍ਰੀਤ ਸਿੰਘ ਗੋਗੀ ਨੇ ਕਿਹਾ ਕਿ ਜਦੋਂ ਤੱਕ ਕੇਂਦਰ ਸਰਕਾਰ ਤੇਲ ਵਿੱਚ ਵਾਧਾ ਵਾਪਸ ਨਹੀ ਲੈਂਦੀ ਕਾਂਗਰਸ ਪਾਰਟੀ ਟਿਕਕੇ ਨਹੀ ਬੈਠੇਗੀ । ਇਸ ਮੋਕੇ ਮੇਅਰ ਬਲਕਾਰ ਸਿੰਘ ਸੰਧੂ, ਲਖਵੀਰ ਸਿੰਘ ਲੱਖਾ ਪਾਇਲ , ਸੁਰਿੰਦਰ ਡਾਬਰ, ਅਮਰੀਕ ਸਿੰਘ ਢਿੱਲੋਂ, ਕੁਲਦੀਪ ਸਿੰਘ ਵੈਦ, ਸੰਜੇ ਤਲਵਾੜ ਸਾਰੇ ਵਿਧਾਇਕ, ਮਲਕੀਤ ਸਿੰਘ ਦਾਖਾ ਸਾਬਕਾ ਮੰਤਰੀ , ਬੀਬੀ ਗੁਰਦੀਪ ਕੌਰ ਜਿਲਾ ਪ੍ਰਧਾਨ ਮਹਿਲਾ ਕਾਂਗਰਸ, ਪੱਪੀ ਪਰਾਸ਼ਰ, ਸਰਬਜੀਤ ਕੌਰ ਸ਼ਿਮਲਾਪੁਰੀ ਡਿਪਟੀ ਮੇਅਅਰ, ਸੋਨੀ ਗਾਲਿਬ, ਰਮਨੀਤ ਸਿੰਘ ਗਿੱਲ, ਜਰਨੈਲ ਸਿੰਘ ਸ਼ਿਮਲਾਪੁਰੀ, ਜਸਵੀਰ ਸਿੰਘ ਜੱਸੀ ਦਾਊਮਾਜਰਾ, ਗੁਰਦੀਪ ਸਿੰਘ ਸਰਪੰਚ ਪੀ ਏ ਸਾਂਸਦ ਬਿੱਟੂ, ਪਰਮਜੀਤ ਸਿੰਘ ਪੰਮੀ ਘੱਵਦੀ, ਸੁਖਵੀਰ ਸਿੰਘ ਪੱਪੀ, ਭੁਪਿੰਦਰ ਸਿੱਧੂ, ਕਮਲਜੀਤ ਕੜਵਲ, ਕੁਲਵੰਤ ਸਿੰਘ ਸਿੱਧੂ, ਹਰਕਰਨ ਸਿੰਘ ਵੈਦ, ਗੁਰਦੀਪ ਸਿੰਘ ਨੀਟੂ , ਵੀਨਾ ਸੋਬਤੀ, ਸਿੰਮੀ ਮੋਦਗਿਲ, ਰਾਮ ਨਾਥ ਸਾਹਨੇਵਾਲ, ਨੱਛਤਰ ਸਿੰਘ ਡੇਹਲੋਂ , ਨਰਿੰਦਰ ਕਾਲਾ, ਅਜੀਤ ਸਿੰਘ ਸਾਹਾਬਾਣਾਂ, ਜੁਗੀ ਬਰਾੜ, ਮਨਜਿੰਦਰ ਕੌਰ ਗਰੇਵਾਲ, ਦਲਜੀਤ ਅਟਵਾਲ, ਜਤਿੰਦਰ ਕੌਰ ਸੰਧੂ , ਲਾਡੀ ਜੱਸੜ, ਅਵਤਾਰ ਸਿੰਘ ਚਾਹਲ , ਰੇਸ਼ਮ ਸਿੰਘ ਗਰਚਾ, ਗੁਰਚਰਨ ਸਿੰਘ ਘੋਨਾਂ, ਅਜੀਤ ਸਿੰਘ ਦਿਉਲ, ਸੈਂਪੀ ਭਨੋਹੜ, ਰਣਜੀਤ ਸਿੰਘ ਮਾਂਗਟ, ਤਨਵੀਰ ਸਿੰਘ ਬਣੀਆਂ, ਮਾਨ ਸਿੰਘ ਗੁਰਮ ਆਦਿ ਹਾਜਰ ਸਨ ।