![]()

ਲੁਧਿਆਣਾ,10ਮਈ ( ਸਤ ਪਾਲ ਸੋਨੀ ) : ਬਸਤੀ ਜੋਧੇਵਾਲ ਦੇ ਨੇਡ਼ੇ ਪੀ.ਆਰ.ਟੀ.ਸੀ.ਦੀ ਤੇਜ਼ ਰਫਤਾਰ ਬੱਸ ਨੇ ਮੋਟਰ ਸਾਈਕਲ ਸਵਾਰ ਨੌਜਵਾਨ ਨੂੰ ਕੱਚਲ ਦਿੱਤਾ ਜਿਸ ਦੀ ਮੌਕੇ ‘ਤੇ ਹੀ ਮੌਤ ਹੋ ਗਈ । ਜਾਣਕਾਰੀ ਅਨੁਸਾਰ ਪੀ.ਆਰ.ਟੀ.ਸੀ. ਦੀ ਬੱਸ ਜਲੰਧਰ ਤੋਂ ਆ ਰਹੀ ਸੀ ਅਤੇ ਬਸਤੀ ਜੋਧੇਵਾਲ ਤੋਂ ਹੁੰਦੀ ਹੋਈ ਲੁਧਿਆਣਾ ਬੱਸ ਸਟੈਂਡ ਵੱਲ ਜਾ ਰਹੀ ਸੀ ਕਿ ਬਸਤੀ ਜੋਧੇਵਾਲ ਪੈਟਰੋਲ ਪੰਪ ਦੇ ਨਜਦੀਕ ਸਾਹਮਣੇ ਤੋਂ ਆ ਰਹੇ ਇਕ ਮੋਟਰ ਸਾਈਕਲ ਸਵਾਰ ਨੌਜਵਾਨ ਨੂੰ ਕੁੱਚਲ ਦਿੱਤਾ ਜਿਸ ਦੀ ਮੌਕੇ ‘ਤੇ ਹੀ ਮੌਤ ਹੋ ਗਈ । ਦਸਿਆ ਜਾਂਦਾ ਹੈ ਕਿ 36 ਸਾਲਾ ਨੌਜਵਾਨ ਅਰਵਿੰਦ ਸੁਭਾਸ਼ ਨਗਰ ਦਾ ਰਹਿਣ ਵਾਲਾ ਸੀ ਅਤੇ ਉਹ ਇਕ ਪਲੇ ਵੇ ਸਕੂਲ ਚਲਾ ਰਿਹਾ ਸੀ । ਸਕੂਲਜਾਣ ਮੌਕੇ ਕੱਟ ਪਾਰ ਕਰਦਿਆਂ ਬੱਸ ਦੀ ਚਪੇਟ ‘ਚ ਆਏ ਨੌਜਵਾਨ ਦੀ ਮੌਤ ਤੋਂ ਬਾਅਦ ਰਾਹਗੀਰ ਅਤੇ ਇਲਾਕਾ ਨਿਵਾਸੀ ਬੁੱਰੀ ਤਰਾਂ ਭਡ਼ਕ ਗਏ । ਉਨਾਂ ਬੱਸ ਨੂੰ ਭੇਰ ਕੇ ਤੋਡ਼ ਭੰਨ ਕੀਤੀ ਅਤੇ ਬਾਅਦ ‘ਚ ਬੱਸ ਨੂੰ ਅੱਗ ਲਗਾ ਦਿੱਤੀ ।ਘਟਨਾ ਦੀ ਜਾਣਕਾਰੀ ਮਿਲਣ ‘ਤੇ ਪੁਲਿਸ ਦੇ ਉੱਚ ਅਧਿਕਾਰੀ ਮੌਕੇ ‘ਤੇ ਪਹੁੰਚ ਗਏ ਅਤੇ ਭਡ਼ਕੇ ਲੋਕਾਂ ਨੂੰ ਸਮਝਾਉਣਾ ਸ਼ੁਰੂ ਕਰ ਦਿੱਤਾ ।