![]()

ਕੰਮ ਨਾ ਕਰਨ ਵਾਲੇ ਠੇਕੇਦਾਰ ਨੂੰ ਕੀਤਾ ਜਾਵੇਗਾ ਬਲੈਕ ਲਿਸਟ -ਕਮਿਸ਼ਨਰ
ਲੁਧਿਆਣਾ, 17 ਅਪ੍ਰੈੱਲ ( ਸਤ ਪਾਲ ਸੋਨੀ ) : ਨਗਰ ਨਿਗਮ ਲੁਧਿਆਣਾ ਦੀ ਡਿਪਟੀ ਮੇਅਰ ਬੀਬੀ ਸਰਬਜੀਤ ਕੋਰ ਸ਼ਿਮਲਾਪੁਰੀ ਨੇ ਨਿਗਮ ਕਮਿਸ਼ਨਰ ਜਸਕਰਨ ਸਿੰਘ ਨਾਲ ਮਿਲ ਕੇ ਸ਼ਹਿਰ ਦੇ ਵਿਕਾਸ ਸੰਬਧੀ ਮੀਟਿੰਗ ਕੀਤੀ। ਮੀਟਿੰਗ ਉਪਰੰਤ ਉਨਾਂ ਦੇ ਓਐਸਡੀ ਪ੍ਰਿਤਪਾਲ ਸਿੰਘ ਦੁਆਬੀਆ ਨੇ ਪੱਤਰਕਾਰਾਂ ਨਾਲ ਗਲ ਬਾਤ ਕਰਦੇ ਹੋਏ ਦੱਸਿਆ ਕਿ ਡਿਪਟੀ ਮੇਅਰ ਨੇ ਕਮਿਸ਼ਨਰ ਨਾਲ ਮੀਟਿੰਗ ਦੋਰਾਨ ਸਮੁਚੇ ਸ਼ਹਿਰ ਦੇ ਵਿਕਾਸ ਕਾਰਜਾਂ ਤੇ ਵਿਚਾਰ ਵਟਾਂਦਰਾ ਕਰਦੇ ਹੋਏ ਮੁੱਖ ਤੋਰ ਤੇ ਫਿਰੋਜ਼ਪੁਰ ਰੋਡ ਤੋਂ ਲੁਹਾਰਾ ਪੁੱਲ ਤੱਕ ਲੋਕਾਂ ਦੇ ਸੈਰ ਕਰਨ ਲਈ ਲਈਅਰ ਵੈਲੀ ਬਣਾਉਣ, ਟ੍ਰੈਫਿਕ ਕੰਟਰੋਲ ਕਰਨ ਲਈ ਗਿੱਲਾਂ ਵਾਲਾ ਪੁੱਲ, ਸੂਆ ਰੋਡ, ਈਸ਼ਰ ਨਗਰ ਦਾ ਪੁੱਲ ਅਤੇ ਲੁਹਾਰਾ ਪੁੱਲ ਤੇ ਟ੍ਰੈਫਿਕ ਲਾਈਟਾਂ ਲਗਵਾਉਣ, ਗਦਰੀ ਬਾਬਾ ਗੁਰਮੁੱਖ ਸਿੰਘ ਰੋਡ ਦਾ ਕੰਮ ਪਾਸ ਹੋਣ ਦੇ ਬਾਵਜੂਦ ਠੇਕੇਦਾਰ ਵਲੋਂ ਕੰੰਮ ਨਾ ਕਰਨ ਅਤੇ ਚਿਮਨੀ ਰੋਡ ਦੇ ਚੱਲ ਰਹੇ ਕੰਮ ਨੂੰ ਕੁੱਝ ਸਿਆਸੀ ਆਗੂਆਂ ਵਲੋਂ ਬੰਦ ਕਰਵਾਉਣ ਸੰਬਧੀ ਵਿਸ਼ੇਸ਼ ਚਰਚਾ ਹੋਈ, ਜਿਸ ਸੰਬਧੀ ਨਿਗਮ ਕਮਿਸ਼ਨਰ ਜਸਕਰਨ ਸਿੰਘ ਨੇ ਵਿਸ਼ਵਾਸ਼ ਦੁਆਇਆ ਕਿ ਲਈਅਰ ਵੈਲੀ ਦਾ ਕੰਮ ਪਹਿਲਾਂ ਹੀ ਵਿਚਾਰ ਅਧੀਨ ਹੈ ਅਤੇ ਜਿੱਥੇ ਵੀ ਜਰੂਰ ਹੋਵੇਗੀ ਟ੍ਰੈਫਿਕ ਲਾਈਟਾਂ ਸੰਬਧੀ ਕੰਪਨੀ ਨੂੰ ਲਿੱਖ ਦਿੱਤਾ ਜਾਵੇਗਾ। ਗਦਰੀ ਬਾਬਾ ਗੁਰਮੁੱਖ ਸਿੰਘ ਰੋਡ ਦੇ ਕੰਮ ਨੂੰ ਠੇਕੇਦਾਰ ਵਲੋਂ ਨਾਂ ਕਰਨ ਸੰਬਧੀ ਉਨਾ ਕਿਹਾ ਕਿ ਉਸ ਠੇਕੇਦਾਰ ਨੂੰ ਬਲੈਕ ਲਿਸਟ ਕਰਦੇ ਹੋਏ ਇਹ ਕੰਮ ਦੂਸਰੇ ਠੇਕੇਦਾਰ ਤੋਂ ਕਰਵਾਇਆ ਜਾਵੇਗਾ। ਚਿਮਨੀ ਰੋਡ ਦੇ ਚੱਲ ਰਹੇ ਕੰਮ ਨੂੰ ਬੰਦ ਕਰਵਾਉਣ ਸੰਬਧੀ ਉਨਾਂ ਕਿਹਾ ਕਿ ਇਸ ਕੰਮ ਨੂੰ ਚਾਲੂ ਕੀਤਾ ਜਾਵੇਗਾ ਅਤੇ ਬਣੀ ਹੋਈ ਸੜਕ ਦੇ ਸੈਂਪਲ ਲੈ ਕੇ ਟੈਸਟ ਕਰਵਾਏ ਜਾਣਗੇ ਅਤੇ ਜੇਕਰ ਸੜਕ ਦੇ ਮਾਪਦੰਡ ਵਿਚ ਕੋਈ ਕੰਮੀ ਪਾਈ ਗਈ ਤਾਂ ਠੇਕੇਦਾਰ ਨੂੰ ਜੁਰਮਾਨਾ ਕਰਦੇ ਹੋਏ ਉਸ ਦੀ ਅਦਾਇਗੀ ਵਿਚੋਂ ਕੱਟ ਲਿਆ ਜਾਵੇਗਾ ਪ੍ਰੰਤੂ ਆਮ ਲੋਕਾਂ ਨੂੰ ਦਿੱਕਤ ਨਹੀ ਆਉਣ ਦਿੱਤੀ ਜਾਵੇਗੀ। ਇਸ ਮੋਕੇ ਤੇ ਉਪਰੋਕਤ ਆਗੂਆਂ ਤੋਂ ਇਲਾਵਾ ਮਹਿੰਦਰ ਸਿੰਘ ਸ਼ਾਹਪੁਰੀਆ, ਗੁਰਨਾਮ ਸਿੰਘ ਹੀਰਾ ਆਦਿ ਹਾਜਰ ਸਨ।