![]()
ਪੈਡਿੰਗ ਪਏ ਕੰਮਾਂ ਦੀ ਮੰਗੀ ਰਿਪੋਰਟ

ਲੁਧਿਆਣਾ, 25 ਸਤੰਬਰ ( ਸਤ ਪਾਲ ਸੋਨੀ ) : ਨਗਰ ਨਿਗਮ ਲੁਧਿਆਣਾ ਦੀ ਡਿਪਟੀ ਮੇਅਰ ਸਰਬਜੀਤ ਕੋਰ ਨੇ ਜੋਨ ਸੀ ਅਧੀਨ ਆਉਂਦੇ ਨਿਗਮ ਅਧਿਕਾਰੀਆਂ ਨਾਲ ਇਕ ਵਿਸ਼ੇਸ਼ ਮੀਟਿੰਗ ਕਰਕੇ ਉਨਾ ਨੂੰ ਆਮ ਨਾਗਰਿਕਾਂ ਦੇ ਕੰਮ ਅਸਾਨੀ ਨਾਲ ਕਰਨ ਦੇ ਆਦੇਸ਼ ਜਾਰੀ ਕੀਤੇ। ਇਸ ਮੀਟਿੰਗ ਵਚ ਜੋਨਲ ਕਮਿਸ਼ਨਰ ਧਰਮ ਸਿੰਘ, ਡਿਪਟੀ ਮੇਅਰ ਪਤੀ ਜਰਨੈਲ ਸਿੰਘ ਸ਼ਿਮਲਾਪੁਰੀ ਅਤੇ ਡਿਪਟੀ ਮੇਅਰ ਦੇ ਓਐਸਡੀ ਪ੍ਰਿਤਪਾਲ ਸਿੰਘ ਦੁਆਬੀਆ ਵਿਸ਼ੇਸ਼ ਤੋਰ ਤੇ ਹਾਜਰ ਹੋਏ। ਮੀਟਿੰਗ ਵਿਚ ਡਿਪਟੀ ਮੇਅਰ ਸਰਬਜੀਤ ਕੋਰ ਨੇ ਆਦੇਸ਼ ਜਾਰੀ ਕੀਤੇ ਕਿ ਸੁਵਿਧਾ ਸੈਂਟਰ ਉਪੱਰ ਸੀਸੀਟੀਵੀ ਕੈਮਰਾ ਲਗਾਇਆ ਜਾਵੇ ਅਤੇ ਫਾਈਲ ਜਮਾ ਕਰਵਾਉਣ ਵਾਲੇ ਦਾ ਫੋਨ ਨੰਬਰ ਵੀ ਨੋਟ ਕੀਤਾ ਜਾਵੇ ਤਾਂ ਜੋ ਕਿਸੇ ਕਾਗਜ ਦੀ ਕਮੀ ਤਾਂ ਉਸ ਨੂੰ ਸੂਚਿਤ ਕੀਤਾ ਜਾ ਸਕੇ। ਟੀਐਸ-1 ਅਤੇ ਨੋ ਓਬਜੈਕਸ਼ਨ ਸਰਟੀਫਿਕੇਟ ਦੀਆਂ ਰਿਪੋਰਟਾਂ ਸੁਵਿਧਾ ਕਰਮਚਾਰੀ ਕਰਵਾਉਣ। ਉਨਾਂ ਆਦੇਸ਼ ਜਾਰੀ ਕੀਤੇ ਕਿ ਜੋਨ 21 ਦੀਆਂ 8 ਮਹੀਨੇ ਪਹਿਲਾਂ ਦੀਆਂ ਫਾਈਲਾਂ ਦੀ ਜਾਂਚ ਕੀਤੀ ਜਾਵੇ, ਜਿਸ ਵਿਚ ਵੱਡੇ ਘਪਲੇ ਸਾਹਮਣੇ ਆਉਣਗੇ। ਉਨਾਂ ਇਹ ਵੀ ਆਦੇਸ਼ ਜਾਰੀ ਕੀਤੇ ਕਿ ਜੋਨ ਸੀ ਵਿਚ ਜਿਨੇ ਵੀ ਵਾਹਨ ਚਲਦੇ ਹਨ ਉਨਾਂ ਬਾਰੇ ਜਾਣਕਾਰੀ ਦਿੱਤੀ ਜਾਵੇ ਕਿ ਕਿਸ ਵਾਹਨ ਵਿਚ ਕਿੰਨਾ ਡੀਜ਼ਲ ਪੈਂਦਾ ਹੈ ਅਤੇ ਉਸ ਤੋਂ ਕਿਹੜਾ ਕੰਮ ਲਿਆ ਜਾਂਦਾ ਹੈ। ਸੁਵਿਧਾ ਸੈਂਟਰ ਅਤੇ ਨਿਗਮ ਅਧਿਕਾਰੀਆਂ ਨੂੰ ਦਲਾਲ ਕਿਸਮ ਦੇ ਲੋਕਾ ਤੋਂ ਗੁਰੇਜ ਕਰਨ ਦੇ ਆਦੇਸ਼ ਜਾਰੀ ਕੀਤੇ ਗਏ। ਉਪਰੋਕਤ ਮਸਲਿਆਂ ਸਬੰਧੀ ਜੋਨਲ ਕਮਿਸ਼ਨਰ ਧਰਮ ਸਿੰਘ ਨੇ ਨਿਗਮ ਅਧਿਕਾਰੀਆਂ ਨੂੰ ਡਿਪਟੀ ਮੇਅਰ ਦੇ ਆਦੇਸ਼ਾਂ ਨੂੰ ਪਾਲਣਾ ਕਰਨ ਸਬੰਧੀ ਕਿਹਾ ਅਤੇ ਵਿਸ਼ਵਾਸ਼ ਦੁਆਇਆ ਕਿ ਆਮ ਲੋਕਾਂ ਦੇ ਕੰਮ ਅਸਾਨੀ ਨਾਲ ਹੋਣਗੇ। ਬੀਬੀ ਸਰਬਜੀਤ ਕੋਰ ਨੇ ਕਿਹਾ ਕਿ ਜਦੋਂ ਕੋਈ ਨਿਗਮ ਅਧਿਕਾਰੀ ਫੀਲਡ ਵਿਚ ਜਾਂਦਾ ਹੈ ਤਾਂ ਉਸ ਦੀ ਥਾਂ ਕੋਈ ਹੋਰ ਅਧਿਕਾਰੀ ਦਫਤਰ ਵਿਚ ਹਾਜਰ ਰਹੇ ਤਾਂ ਜੋ ਆਮ ਲੋਕਾਂ ਨੂੰ ਕੰਮ ਕਰਵਾਉਣ ਸਬੰਧੀ ਕੋਈ ਦਿਕਤ ਨਾਂ ਆਵੇ, ਇਸ ਤੇ ਅਮਲ ਕਰਦੇ ਹੋਏ ਜੋਨਲ ਕਮਿਸ਼ਨਰ ਨੇ ਆਦੇਸ਼ ਜਾਰੀ ਕੀਤੇ ਕਿ ਹਰੇਕ ਅਧਿਕਾਰੀ 11:30 ਵਜੇ ਤੱਕ ਦਫਤਰ ਵਿਚ ਆਪਣੀ ਹਾਜਰੀ ਯਕੀਨੀ ਬਣਾਵੇ ਅਤੇ ਇਸ ਸਬੰਧੀ ਬੋਰਡ ਲਾ ਕੇ ਲੋਕਾਂ ਨੂੰ ਸੂਚਿਤ ਕੀਤਾ ਜਾਵੇ। ਡਿਪਟੀ ਮੇਅਰ ਨੇ ਕਿਹਾ ਕਿ ਨਵੀਆਂ ਸੜਕਾਂ ਅਤੇ ਗਲੀਆਂ ਬਣਾਉਣ ਸਮੇ ਠੇਕੇਦਾਰਾਂ ਵਲੋਂ ਸਵਿਰੇਜ ਦੇ ਢੱਕਣ ਤੋੜ ਦਿੱਤੇ ਜਾਂਦੇ ਹਨ ਜਾਂ ਉਨਾਂ ਉਪੱਰ ਹੀ ਸੜਕ ਬਣਾ ਦਿੱਤੀ ਜਾਂਦੀ ਹੈ, ਜਦਕਿ ਢੱਕਣਾ ਨੂੰ ਉਪੱਰ ਚੁੱਕਣਾ ਠੇਕੇਦਾਰ ਦੀ ਹੀ ਜੁੰਮੇਵਾਰੀ ਹੁੰਦੀ ਹੈ, ਇਸ ਸਬੰਧੀ ਜੋਨਲ ਕਮਿਸ਼ਨਰ ਨੇ ਬੀ ਐਂਡ ਆਰ ਵਿਭਾਗ ਦੇ ਅਧਿਕਾਰੀਆਂ ਨੂੰ ਕਿਹਾ ਕਿ ਇਸ ਸਬੰਧੀ ਠੇਕੇਦਾਰਾਂ ਨੂੰ ਸਖੱਤੀ ਨਾਲ ਕਿਹਾ ਜਾਵੇ। ਇਸ ਮੀਟਿੰਗ ਵਿਚ ਉਪਰੋਕਤ ਆਗੂਆਂ ਤੋਂ ਇਲਾਵਾ ਸੁਪਰਡੈਂਟ ਸਹੋਤਾ, ਵਰਮਾ, ਐਸਡੀਓ ਸੁਰਿੰਦਰ ਸਿੰਘ, ਗਰੇਵਾਲ, ਜੇਈ ਨਿਰਪਾਲ ਸਿੰਘ ਸਮੇਤ ਹੋਰ ਨਿਗਮ ਅਧਿਕਾਰੀ ਅਤੇ ਕਰਮਚਾਰੀ ਹਾਜਰ ਸਨ।