![]()

ਹਲਕਾ ਦੱਖਣੀ ਵਿਚ ਨਸ਼ਾ ਛੱਡਣ ਦੇ ਚਾਹਵਾਨ ਸੰਪਰਕ ਕਰਨ – ਸ਼ਿਮਲਾਪੁਰੀ
ਲੁਧਿਆਣਾ,9 ਜੁਲਾਈ ( ਸਤ ਪਾਲ ਸੋਨੀ ) : ਲੋਕ ਸਭਾ ਹਲਕਾ ਲੁਧਿਆਣਾ ਤੋਂ ਮੈਂਬਰ ਰਵਨੀਤ ਸਿੰਘ ਬਿੱਟੂ ਦੀ ਪ੍ਰੇਰਨਾ ਸਦਕਾ ਨਸ਼ਾ ਛੱਡ ਕੇ ਨਸ਼ਾ ਛੁਡਾਊ ਕੇਂਦਰ ਵਿਚ ਦਾਖਲ ਹੋਏ ਨੋਜਵਾਨਾ ਨੂੰ ਹੌਸਲਾ ਦੇਣ ਸਿਵਿਲ ਹਸਪਤਾਲ ਪੁੱਜੇ ਨਗਰ ਨਿਗਮ ਦੇ ਡਿਪਟੀ ਮੇਅਰ ਬੀਬੀ ਸਰਬਜੀਤ ਕੋਰ ਸ਼ਿਮਲਾਪੁਰੀ, ਉਨਾਂ ਦੇ ਪਤੀ ਅਤੇ ਬਲਾਕ ਕਾਂਗਰਸ ਪ੍ਰਧਾਨ ਜਰਨੈਲ ਸਿੰਘ ਸ਼ਿਮਲਾਪੁਰੀ ਨੇ ਨੋਜਵਾਨਾਂ ਵਲੋਂ ਚੁੱਕੇ ਇਸ ਕਦਮ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਉਨਾਂ ਤੋਂ ਪ੍ਰੇਰਨਾ ਲੈ ਕੇ ਹੋਰ ਨੋਜਵਾਨ ਵੀ ਨਸ਼ਾ ਛੱਡਣ ਦੀ ਦਿਲੋਂ ਕੋਸ਼ਿਸ ਕਰਨਗੇ। ਇਸ ਮੋਕੇ ਤੇ ਉਨਾਂ ਨੂੰ ਦੁੱਧ, ਦਹੀ ਅਤੇ ਫਰੂਟ ਦਿੰਦੇ ਹੋਏ ਐਲਾਨ ਕੀਤਾ ਕਿ ਵਿਧਾਨ ਸਭਾ ਹਲਕਾ ਦੱਖਣੀ ਵਿਚ ਕੋਈ ਵੀ ਇਨਸਾਨ ਨਸ਼ਾ ਛੱਡਣ ਦਾ ਚਾਹਵਾਨ ਹੋਵੇ ਤਾਂ ਉਹ ਉਸ ਦੀ ਹਰ ਤਰਾਂ ਦੀ ਮਦਦ ਲਈ ਤਿਆਰ ਹਨ। ਪ੍ਰੰਤੂ ਨਸ਼ਾ ਤਸਕਰ ਕਿਸੇ ਵੀ ਹਾਲਤ ਵਿਚ ਬਖਸ਼ੇ ਨਹੀ ਜਾਣਗੇ। ਉਨਾਂ ਕਿਹਾ ਕਿ ਕੈਪਟਨ ਸਰਕਾਰ ਪੰਜਾਬ ਵਿਚੋਂ ਨਸ਼ਾ ਬੰਦ ਕਰਨ ਲਈ ਵਚਨਬੱਧ ਹੈ ਅਤੇ ਉਹ ਇਮਾਨਦਾਰੀ ਨਾਲ ਇਸ ਤੇ ਕੰਮ ਕਰ ਰਹੀ ਹੈ ਅਤੇ ਮੈਂਬਰ ਲੋਕ ਸਭਾ ਰਵਨੀਤ ਸਿੰਘ ਬਿੱਟੂ ਤਾਂ ਪਹਿਲਾ ਹੀ ਨਸ਼ੇ ਦੇ ਵਿਰੋਧ ਵਿਚ ਸਾਰੇ ਪੰਜਾਬ ਦੀ ਪੈਦਲ ਯਾਤਰਾ ਵੀ ਕਰ ਚੁੱਕੇ ਹਨ। ਪ੍ਰੰਤੂ ਅਕਾਲੀ ਭਾਜਪਾ ਦੀ ਪਿਛਲੀ ਸਰਕਾਰ ਵਿਚ ਨਸ਼ਿਆਂ ਦਾ ਕਾਰੋਬਾਰ ਦਾ ਪਸਾਰ ਇਨਾ ਕੁ ਵੱਧ ਗਿਆ ਸੀ, ਜਿਸ ਨੂੰ ਖਤਮ ਕਰਨ ਲਈ ਸਮਾ ਲਗ ਰਿਹਾ ਹੈ। ਉਨਾਂ ਕਿਹਾ ਕਿ ਨਸ਼ੇ ਖਤਮ ਕਰਨ ਦੇ ਨਾਲ ਨਾਲ ਨੋਜਵਾਨਾਂ ਦੀ ਸਾਂਭ ਸੰਭਾਲ ਵੀ ਜਰੂਰੀ ਹੈ ਤਾਂ ਜੋ ਉਨਾ ਨੂੰ ਦੁਬਾਰਾ ਆਪਣੀ ਜਿੰਦਗੀ ਜੀਣ ਦੇ ਕਾਬਲ ਬਣਾਇਆ ਜਾ ਸਕੇ। ਇਸ ਮੋਕੇ ਉਪਰੋਕਤ ਆਗੂਆਂ ਤੋਂ ਇਲਾਵਾ ਡਿਪਟੀ ਮੇਅਰ ਦੇ ਓਐਸਡੀ ਪ੍ਰਿਤਪਾਲ ਸਿੰਘ ਦੁਆਬੀਆ, ਪੀਏ ਗੁਰਨਾਮ ਸਿੰਘ ਹੀਰਾ, ਰਾਮ ਲਾਲ ਆਦਿ ਹਾਜਰ ਸਨ।