![]()

ਪੰਜਾਬ ਸਰਕਾਰ ਅਤੇ ਪ੍ਰਸਾਸ਼ਨ ਦੁੱਖ ਦੀ ਘਡ਼ੀ ਵਿੱਚ ਪਰਿਵਾਰ ਨਾਲ ਖਡ਼ਾ-ਅਗਰਵਾਲ ਅਤੇ ਢੋਕੇ
ਲੁਧਿਆਣਾ, 21 ਮਾਰਚ ( ( ਸਤ ਪਾਲ ਸੋਨੀ ) : ਭਾਰਤ ਸਰਕਾਰ ਵੱਲੋਂ ਬੀਤੇ ਦਿਨੀਂ ਐਲਾਨ ਕੀਤਾ ਗਿਆ ਹੈ ਕਿ ਇਰਾਕ ਵਿੱਚ ਲਾਪਤਾ 39 ਭਾਰਤੀਆਂ ਦੀ ਮੌਤ ਹੋ ਚੁੱਕੀ ਹੈ, ਜਿਨਾਂ ਵਿੱਚੋਂ 31 ਪੰਜਾਬੀ ਵੀ ਸਨ। ਇਨਾਂ ਪੰਜਾਬੀਆਂ ਵਿੱਚੋਂ ਇਕ ਨੌਜਵਾਨ ਬਲਬੀਰ ਚੰਦ ਜ਼ਿਲਾ ਲੁਧਿਆਣਾ ਦੇ ਪਿੰਡ ਸੇਲਕਿਆਣਾ ਦਾ ਵੀ ਸੀ। ਇਸ ਦੁੱਖਦਾਈ ਖ਼ਬਰ ਨੂੰ ਸੁਣਦਿਆਂ ਹੀ ਡਿਪਟੀ ਕਮਿਸ਼ਨਰ ਪ੍ਰਦੀਪ ਕੁਮਾਰ ਅਗਰਵਾਲ ਅਤੇ ਪੁਲਿਸ ਕਮਿਸ਼ਨਰ ਆਰ. ਐੱਨ. ਢੋਕੇ ਸਵਰਗੀ ਬਲਬੀਰ ਚੰਦ ਦੇ ਘਰ ਪਹੁੰਚੇ ਅਤੇ ਪਰਿਵਾਰ ਨਾਲ ਪੰਜਾਬ ਸਰਕਾਰ ਅਤੇ ਪ੍ਰਸਾਸ਼ਨ ਵੱਲੋਂ ਦੁੱਖ ਪ੍ਰਗਟ ਕੀਤਾ।
ਦੁੱਖੀ ਪਰਿਵਾਰ ਨਾਲ ਗੱਲਬਾਤ ਕਰਦਿਆਂ ਅਗਰਵਾਲ ਅਤੇ ਢੋਕੇ ਨੇ ਕਿਹਾ ਕਿ ਪੰਜਾਬ ਸਰਕਾਰ ਅਤੇ ਪ੍ਰਸਾਸ਼ਨ ਦੁੱਖ ਦੀ ਘਡ਼ੀ ਵਿੱਚ ਉਨਾਂ ਨਾਲ ਖਡ਼ਾ ਹੈ ਅਤੇ ਭਵਿੱਖ ਵਿੱਚ ਪਰਿਵਾਰ ਨੂੰ ਹਰ ਸੰਭਵ ਸਹਿਯੋਗ ਦਿੱਤਾ ਜਾਵੇਗਾ। ਦੱਸਣਯੋਗ ਹੈ ਕਿ ਬਲਬੀਰ ਚੰਦ ਨਾਲ ਉਨਾਂ ਦੇ ਪਰਿਵਾਰ ਦੀ ਆਖ਼ਰੀ ਵਾਰ ਸਾਲ 2014 ਵਿੱਚ ਗੱਲਬਾਤ ਹੋਈ ਸੀ। ਬੀਤੇ ਦਿਨੀਂ ਭਾਰਤ ਸਰਕਾਰ ਵੱਲੋਂ 39 ਭਾਰਤੀਆਂ ਦੀ ਇਰਾਕ ਵਿੱਚ ਮੌਤ ਦੀ ਪੁਸ਼ਟੀ ਕੀਤੀ ਗਈ ਸੀ।