![]()

ਲੁਧਿਆਣਾ 28 ਜਨਵਰੀ (ਗੁਰਿੰਦਰ ਮਹਿਦੂਦਾਂ) ਸਿੱਖ ਕੌਮ ਦੇ ਉੱਘੇ ਵਿਦਵਾਨ ਵਕਤਾ ਲੇਖਕ ਅਤੇ ਨਿਸ਼ਕਾਮ ਸੇਵਕ ਡਾ: ਸਰੂਪ ਸਿੰਘ ਅਲੱਗ ਚੇਅਰਮੈਨ ਅਲੱਗ ਸਬਦ ਯੱਗ ਇੰਟਰਨੈਸ਼ਨਲ ਚੈਰੀਟੇਬਲ ਟਰੱਸਟ ਲੁਧਿਆਣਾ ਦੀਆਂ ਮਾਨਵਤਾ ਪ੍ਰਤੀ ਕੀਤੀਆਂ ਬੇਹਤਰੀਨ ਸੇਵਾਵਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਇੰਡੀਅਨ ਇੰਸਟੀਚਿਊਟ ਆਫ ਓਰੀਐਂਟਲ ਹੈਰੀਟੇਜ ਕਲੱਕਤਾ ਵੱਲੋਂ 2 ਫਰਵਰੀ ਨੂੰ ਆਪਣੇ ਵੱਲੋਂ ਦਿੱਲੀ ਵਿਖੇ ਹੋਣ ਵਾਲੇ 41ਵੇਂ ਇੰਟਰਨੈਸ਼ਨਲ ਸਮਾਗਮ ਵਿੱਚ ਸਵਾਮੀਂ ਵਿਵੇਕਾਨੰਦ ਯਾਦਗਾਰੀ ਪੁਰਸ਼ਕਾਰ ਨਾਲ ਅਲੰਕਰਿਤ ਕੀਤਾ ਜਾਵੇਗਾ। ਸਵਾਮੀਂ ਵਿਵੇਕਾਨੰਦ ਨੇ 1893 ਵਿੱਚ ਅਮਰੀਕਾ ਜਾ ਕੇ ਭਾਰਤੀ ਸੱਭਿਆਚਾਰ ਅਤੇ ਧਰਮ ਬਾਰੇ ਅਜਿਹਾ ਸ਼ਕਤੀ ਸ਼ਾਲੀ ਭਾਸ਼ਣ ਕੀਤਾ ਸੀ ਜਿਸ ਦਾ ਪ੍ਰਭਾਵ ਅੱਜ ਵੀ ਮੌਜੂਦ ਹੈ। ਡਾ: ਸਰੂਪ ਸਿੰਘ ਅਲੱਗ ਵੱਲੋਂ ਪਿਛਲੇ 50 ਸਾਲਾਂ ਤੋ ਆਪਣੇ ਉੱਚ ਅਹੁਦੇ ਤੇ ਰਹਿੰਦੇ ਹੋਏ ਵੀ ਸੇਵਾ ਕਰਨ ਦੇ ਬਾਵਯੂਦ ਦੁਨੀਆਂ ਦੇ ਵੱਖ ਵੱਖ ਦੇਸ਼ਾਂ ਵਿੱਚ ਜਾ ਕੇ ਧਰਮ ਸੱਭਿਆਚਾਰ ਅਤੇ ਭਾਸ਼ਾਵਾਂ ਬਾਰੇ ਸੈਮੀਨਾਰਾਂ, ਕਾਨਫਰੰਸ਼ਾਂ ਅਤੇ ਮੀਟਿੰਗਾਂ ਵਿੱਚ ਜਾ ਕੇ ਦੇਸ਼ ਦਾ ਨਾਮ ਉੱਚਾ ਕੀਤਾ ਗਿਆ ਹੈ। ਜਿਸ ਕਰਕੇ ਉਨਾਂ ਨੂੰ ਇਸ ਮਾਣ ਮੱਤੇ ਪੁਰਸ਼ਕਾਰ ਨਾਲ ਦਿੱਲੀ ਵਿਖੇ ਇੱਕ ਇੰਟਰਨੈਸ਼ਨਲ ਸਮਾਗਮ ਵਿੱਚ ਸਨਮਾਨਿਤ ਕੀਤਾ ਜਾਵੇਗਾ। ਅਜਿਹੇ ਪੁਰਸ਼ਕਾਰਾਂ ਨਾਲ ਡਾ: ਅਲੱਗ ਦੇ ਨਾਲ ਨਾਲ ਸਮੁੱਚੀ ਮਾਨਵਤਾ ਦਾ ਗੌਰਵ ਵੀ ਵੱਧਦਾ ਹੈ। ਬਿਮਾਰੀ ਦੀ ਵਜਾ ਕਾਰਨ ਭਾਵੇਂ ਡਾ: ਅਲੱਗ ਆਪ ਜਾ ਕੇ ਇਹ ਸਨਮਾਨ ਗ੍ਰਹਿਣ ਨਹੀ ਕਰ ਸਕਣਗੇ ਪ੍ਰੰਤੂ ਉਨਾਂ ਦੀ ਥਾਂ ਤੇ ਉਨਾਂ ਦੇ ਅਜੀਜ ਇੰਦਰਜੀਤ ਸ਼ਰਮਾ ਅਤੇ ਸੁਖਇੰਦਰਪਾਲ ਸਿੰਘ ਅਲੱਗ ਜਨਰਲ ਸਕੱਤਰ ਇਹ ਸਨਮਾਨ ਪ੍ਰਾਪਤ ਕਰਨਗੇ।