![]()

ਲੁਧਿਆਣਾ, 16 ਸਤੰਬਰ ( ਸਤ ਪਾਲ ਸੋਨੀ ) : ਭਾਰਤ ਸਰਕਾਰ ਵੱਲੋਂ ਚਲਾਏ ਜਾ ਰਹੇ ਸਵੱਛਤਾ ਹੀ ਸੇਵਾ ਪੰਦਰਵਾਡ਼ੇ ਦੌਰਾਨ ਆਮ ਲੋਕਾਂ ਨੂੰ ਆਪਣਾ ਆਲਾ ਦੁਆਲਾ ਸਾਫ਼ ਰੱਖਣ ਅਤੇ ਪਖ਼ਾਨੇ ਦੀ ਵਰਤੋਂ ਲਈ ਪ੍ਰੇਰਿਤ ਕਰਨ ਦੇ ਮੰਤਵ ਨਾਲ ਦੂਰਦਰਸ਼ਨ ਕੇਂਦਰ (ਡੀ.ਡੀ. ਨੈਸ਼ਨਲ) ‘ਤੋਂ ਪ੍ਰਸਿੱਧ ਹਿੰਦੀ ਫਿਲਮ ‘ਟੁਆਲਿਟ-ਏਕ ਪ੍ਰੇਮ ਕਥਾ’ ਦਾ ਪ੍ਰਸਾਰਨ ਕੀਤਾ ਜਾ ਰਿਹਾ ਹੈ।
ਇਸ ਸੰਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ੍ਰੀ ਪ੍ਰਦੀਪ ਕੁਮਾਰ ਅਗਰਵਾਲ ਨੇ ਦੱਸਿਆ ਕਿ ਭਾਰਤ ਸਰਕਾਰ ਦੇ ਸੱਦੇ ਪੂਰੇ ਦੇਸ਼ ਵਿੱਚ ਸਫਾਈ ਪੰਦਰਵਾਡ਼ੇ ਦੀ ਸ਼ੁਰੂਆਤ ਬੀਤੇ ਦਿਨੀਂ ਕੀਤੀ ਗਈ ਹੈ। ਭਾਰਤ ਸਰਕਾਰ ਦੀ ਮਨਸ਼ਾ ਹੈ ਕਿ ਆਮ ਲੋਕਾਂ ਨੂੰ ਆਪਣਾ ਆਲਾ ਦੁਆਲਾ ਸਾਫ਼ ਰੱਖਣ ਅਤੇ ਨਿੱਤ ਦਿਨ ਪਖ਼ਾਨੇ ਦੀ ਵਰਤੋਂ ਦੀ ਆਦਤ ਬਣਾਉਣ ਬਾਰੇ ਜਾਗਰੂਕ ਕੀਤਾ ਜਾਵੇ।
ਇਸ ਸੰਦੇਸ਼ ਨੂੰ ਲੋਕਾਂ ਤੱਕ ਪਹੁੰਚਾਉਣ ਲਈ ਹਰ ਤਰਾਂ ਦੇ ਵਸੀਲੇ ਵਰਤੇ ਜਾ ਰਹੇ ਹਨ, ਇਸੇ ਤਰਜ਼ ‘ਤੇ ਦੂਰਦਰਸ਼ਨ ਕੇਂਦਰ (ਡੀ.ਡੀ.ਨੈਸ਼ਨਲ) ਵੱਲੋਂ ਮਿਤੀ 17 ਸਤੰਬਰ, 2017 ਦਿਨ ਐਤਵਾਰ ਨੂੰ ਸਵੇਰੇ 10.30 ਵਜੇ ਪ੍ਰਸਿੱਧ ਹਿੰਦੀ ਫਿਲਮ ‘ਟੁਆਲਿਟ-ਏਕ ਪ੍ਰੇਮ ਕਥਾ’ ਦਾ ਪ੍ਰਸਾਰਨ ਕੀਤਾ ਜਾ ਰਿਹਾ ਹੈ। ਉਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਇਸ ਫ਼ਿਲਮ ਵਿੱਚ ਦਿੱਤੇ ਸੰਦੇਸ਼ ‘ਤੇ ਅਮਲ ਕਰਦਿਆਂ ਭਾਰਤ ਸਰਕਾਰ ਵੱਲੋਂ ਸ਼ੁਰੂ ਮੁਹਿੰਮ ਨੂੰ ਸਫ਼ਲ ਕੀਤਾ ਜਾਵੇ।