![]()

ਲੁਧਿਆਣਾ 12 ਅਕਤੂਬਰ ( ਸਤ ਪਾਲ ਸੋਨੀ ) : ਵਿਸਵ ਗਠੀਆ ਦਿਵਸ ਦੇ ਮੌਕੇ ਅੱਜ ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਸਤਿਸੰਗ ਸਭਾ ਦੀ ਸਮੁੱਚੀ ਕਮੇਟੀ ਵੱਲੋ ਜੋਡ਼ਾ ਦੇ ਦਰਦ ਦੇ ਮਸਹੂਰ ਡਾ ਹਰਸਿਮਰਨਜੋਤ ਕੋਰ ਦੀ ਅਗਵਾਈ ਚ ਅਯੂਰਵੈਦਿਕ ਫ੍ਰੀ ਮੈਡੀਕਲ ਕੈਂਪ ਲਗਾਇਆ ਗਿਆ , ਜਿਸ ਵਿਚ ਦੋ ਸੋ ਮਰੀਜਾਂ ਦਾ ਫ੍ਰੀ ਚੈਕਅਪ ਕਰਕੇ ਫ੍ਰੀ ਦਵਾਈਆਂ ਦਿੱਤੀਆਂ ਗਈਆਂ । ਇਸ ਮੌਕੇ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਜਥੇਦਾਰ ਨਛੱਤਰ ਸਿੰਘ ਸਿੱਧੂ ਨੇ ਕਿਹਾ ਅੱਜ ਮੈਡੀਕਲ ਖੇਤਰ ਵਿਚ ਇਲਾਜ ਕਰਵਾਉਣਾ ਬਹੁਤ ਮਹਿੰਗਾ ਹੈ । ਮਹਿੰਗਾਈ ਦੇ ਯੁੱਗ ਵਿਚ ਸਾਨੂੰ ਸਾਰਿਆਂ ਨੂੰ ਅਜਿਹੇ ਕੈਂਪ ਲਾਉਣੇ ਚਾਹੀਦੇ ਹਨ । ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਹਾਉਸਿੰਗ ਬੋਰਡ ਕਲੋਨੀ ਰੈਜੀਡੈਟ ਵੈਲਫੇਅਰ ਐਸੋਸੀਏਸ਼ਨ ਦੇ ਐਸੋਸੀਏਸ਼ਨ ਦੇ ਸਕੱਤਰ ਜਨਰਲ ਗੁਰਦੀਪ ਸਿੰਘ ਲੀਲ ਨੇ ਕਿਹਾ ਕਿ ਅੱਜ ਗੋਡੇਆ ਦੀ ਤਕਲੀਫ, ਸਰਵਾਇਕਲ ਦੇ ਦਰਦ ਆਦਿ ਬਿਮਾਰੀਆਂ ਬਹੁਤ ਵੱਧ ਗਈਆ ਹਨ ,ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸਮੇਂ-ਸਮੇਂ ਫ੍ਰੀ ਮੈਡੀਕਲ ਕੈਂਪ ਲਗਾਏ ਜਾਂਦੇ ਹਨ । ਕਮੇਟੀ ਦੇ ਬਹੁਤ ਸ਼ਲਾਘਾ ਯੋਗ ਕਾਰਜ ਹਨ । ਸ ਸੁਖਦੇਵ ਸਿੰਘ ਐਲ ਏ ਨੇ ਕਿਹਾ ਗੁਰਦੁਆਰਾ ਪ੍ਰਬੰਧਕ ਕਮੇਟੀ ਸਮੇਂ ਸਮੇਂ ਮੈਡੀਕਲ ਕੈਂਪ ਲਾਉਦੀ ਹੈ , ਤਾ ਜੋ ਇਲਾਕਾ ਵਾਸੀਆਂ ਦੀ ਮਹਿੰਗਾਈ ਦੇ ਦੌਰ ਚ ਲੋਡ਼ਵੰਦ ਪਰਿਵਾਰਾਂ ਦੀ ਮੈਡੀਕਲ ਖੇਤਰ ‘ ਚ ‘ ਮਦਦ ਕੀਤੀ ਜਾ ਸਕੇ । ਇਸ ਮੌਕੇ ਜਥੇਦਾਰ ਨਛੱਤਰ ਸਿੰਘ ਸਿੱਧੂ, ਸੁਖਦੇਵ ਸਿੰਘ ਐਲ ਏ, ਸਰਪੰਚ ਨਰੈਣ ਸਿੰਘ ਦੋਲੋ,ਮਾਸਟਰ ਬਲਰਾਜ ਸਿੰਘ, ਜਥੇਦਾਰ ਜੋਰਾ ਸਿੰਘ, ਸ ਕੁਲਤਾਰ ਸਿੰਘ ਆਈ ਪੀ ਐੱਸ, ਸ਼੍ਰੀ ਰਤਨ ਚੋਪਡ਼ਾ, ਚਰਨ ਸਿੰਘ, ਹਰੀ ਸਿੰਘ ਦੋਆਬਾ, ਕੁਲਵਿੰਦਰ ਸਿੰਘ ਰਿੰਪੀ, ਅਮਰਜੀਤ ਕੁਮਾਰ, ਬਲਵੰਤ ਸਿੰਘ, ਬਾਬਾ ਮਨਜੀਤ ਸਿੰਘ, ਬਾਬਾ ਗਗਨਦੀਪ ਸਿੰਘ, ਬਾਬਾ ਕਿਰਪਾਲ ਸਿੰਘ, ਬਾਬਾ ਨੇਕ ਸਿੰਘ ਆਦਿ ਹਾਜ਼ਰ ਸਨ ।