ਜੈਕ ਵਫਦ ਸਮਾਜ ਕਲਿਆਣ ਮੰਤਰੀ ਧਰਮਸੋਤ ਨੂੰ ਮਿਲਿਆ

Loading

ਬਠਿੰਡਾ 20 ਜਨਵਰੀ(ਬਿਊਰੋ) : ਪੰਜਾਬ  ਦੇ ਅਨਐਡਿਡ ਕਾੱਲੇਜਿਸ ਦੀ ਜੋਇਂਟ ਐਕਸ਼ਨ ਕਮੇਟੀ (ਜੈਕ) ਦਾ ਵਫਦ ਜੈਕ ਦੇ ਚੇਅਰਮੈਨ, ਅਸ਼ਵਨੀ ਸੇਖਡ਼ੀ ਦੀ ਪ੍ਰਧਾਨਗੀ ਹੇਠ ਹਾਲ ਹੀ ਵਿੱਚ ਸਮਾਜ ਕਲਿਆਣ ਮੰਤਰੀ  ਸਾਧੂ ਸਿੰਘ ਧਰਮਸੋਤ ਨੂੰ ਮਿਲਿਆ। ਇੱਕ ਪਾਸੇ ਜੈਕ ਨੇ ਕਾੱਲੇਜਾਂ ਅਤੇ 3 ਲੱਖ ਐਸਸੀ ਵਿਦਿਆਰਥੀਆਂ ਦੇ ਪੱਖ ਵਿੱਚ ਏਤੀਹਾਸਿਕ ਫੈਸਲਾ ਦੇ ਲਈ ਧਰਮਸੋਤ ਦਾ ਧੰਨਵਾਦ ਕੀਤਾ ਅਤੇ ਦੁਜੇ ਪਾਸੇ ਜੈਕ ਨੇ ਮੰਤਰੀ ਨੂੰ ਬੇਨਤੀ ਕੀਤੀ ਕਿ ਕੇਂਦਰ ਸਰਕਾਰ ਦੇ ਬਕਾਇਆ 1286 ਕਰੋਡ਼ ਦੀ ਪੋਸਟ ਮੈਟ੍ਰਿਕ ਸਕਾਲਰਸ਼ਿਪ (ਪੀਐਮਐਸ) ਨੂੰ 2018-19 ਦੀਆਂ ਆਖਰੀ ਪਰੀਖਿਆਵਾਂ ਤੋਂ ਪਹਿਲਾਂ ਜਾਰੀ ਕਰਨ ਦੇ ਲਈ ਕੇਂਦਰ ਸਰਕਾਰ ਤੇ ਦਬਾਵ ਪਾਇਆ ਜਾਵੇ ਜੋਕਿ ਅਪ੍ਰੈਲ ਵਿੱਚ ਹੋਣ ਵਾਲੀ ਹੈ।ਮੰਤਰੀ ਦੇ ਭਰੋਸਾ ਦਿਵਾਇਆ ਕਿ ਉਹ ਪਹਿਲਾ ਵੀ ਇਸ ਮੁੱਦੇ ਨੂੰ ਕੇਂਦਰੀ ਸਮਾਜ ਕਲਿਆਣ ਮੰਤਰੀ ਡਾ ਥਾਵਰ ਚੰਦ ਗਹਲੋਤ ਦੇ ਸਾਹਮਣੇ ਰੱਖ ਚੁਕਿਆ ਹੈ ਅਤੇ ਜੇਕਰ ਇਸ ਵਿੱਚ ਹੋਰ ਦੇਰ ਹੋਵੇਗੀ ਤਾਂ ਜਲਦ ਹੀ ਇੱਕ ਰਾਜ ਵਫਦ ਉਹਨਾਂ ਨੂੰ ਦੋਬਾਰਾ ਮਿਲੇਗਾ।
ਜੈਕ ਦੇ ਵਕਤਾ, ਡਾ ਅੰਸ਼ੂ ਕਟਾਰੀਆ ਨੇ ਕਿਹਾ ਕਿ ਮੰਤਰੀ ਧਰਮਸੋਤ ਨੇ ਦਸਿਆ ਕਿ ਪੰਜਾਬ ਦੇ ਵਿਵਾਦਿਤ ਡਰੋਪ ਆਉਟ ਮਾਮਲੇ ਨੂੰ ਨਿਪਟਾਉਣ ਦੇ ਲਈ ਸਰਕਾਰ ਨੇ ਡਾਇਰੇਕਟਰ ਟੈਕਨੀਕਲ ਐਜੂਕੇਸ਼ਨ (ਡੀਟੀਈ), ਡਾਇਰੇਕਟੋਰੇਟ ਪਬਲਿਕ ਇੰਸਟ੍ਰਕਸ਼ਨ-ਸਕੂਲ (ਡੀਪੀਆਈ), ਡੀਪੀਆਈ ਕਾੱਲੇਜਿਸ, ਡਾਇਰੇਕਟਰ ਰਿਸਰਚ ਐਂਡ ਮੈਡੀਕਲ ਐਜੁਕੇਸ਼ਨ (ਡੀਆਰਐਮਈ), ਸਟੇਟ ਕਾਉਂਸਿਲ ਆੱਫ ਐਜੁਕੇਸ਼ਨਲ ਰਿਸਰਚ ਐਂਡ ਟਰੇਨਿੰਗ (ਐਸਸੀਈਆਰਟੀ) ਆਦਿ ਦੇ ਅੰਤਰਗਤ 31 ਕਮੇਟੀਆਂ ਦਾ ਗਠਨ ਕੀਤਾ ਹੈ।
ਈਟੀਟੀ ਫੇਡਰੇਸ਼ਨ ਦੇ ਪ੍ਰੇਜਿਡੇਂਟ, ਨਿਰਮਲ ਸਿੰਘ ਧਰਮਸੋਤ ਨੇ ਵੀ ਮੰਤਰੀ ਨੂੰ ਪੰਜਾਬ ਦੇ ਸੈਲਫ ਫਾਈਨੇਂਸਡ ਕਾਲੇਜਾਂ ਦੇ ਨਿਰਧਾਰਤ ਸ਼ੁਲਕ ਤੇ ਵਿਚਾਰ ਕਰਨ ਦੀ ਬੇਨਤੀ ਕੀਤੀ ਕਿਉਂਕਿ ਬੀ.ਐਡ ਕਾਲੇਜਾਂ ਦੇ ਲਈ ਇਸ ਵਾਰ, ਪੰਜਾਬ ਸਰਕਾਰ ਵਲੋ ਮੰਜੂਰਸ਼ੁਦਾ ਸ਼ੁਲਕ 68,370 ਰੁਪਏ ਸੀ ਜਦਕਿ ਸਮਾਜ ਕਲਿਆਣ ਵਿਭਾਗ ਵਲੋ ਮੰਜੂਰਸ਼ੁਦਾ ਸ਼ੁਲਕ ਸਿਰਫ 16,834 ਰੁਪਏ ਸੀ ਅਤੇ ਈਟੀਟੀ ਕਾੱਲੇਜਾਂ ਦੇ ਲਈ ਸਰਕਾਰ ਵਲੋ ਮੰਜੂਰਸ਼ੁਦਾ ਕੀਤੀ ਗਈ ਫੀਸ 40,000 ਸੀ ਜਦਕਿ ਸਮਾਜ ਕਲਿਆਣ ਵਿਭਾਗ ਵਲੋ ਮੰਜੂਰਸ਼ੁਦਾ ਫੀਸ 8735 ਰੁਪਏ ਸੀ।
ਡਾ.ਜੇ.ਐਸ.ਧਾਲੀਵਾਲ, ਪ੍ਰੈਜ਼ੀਡੈਂਟ, ਪੰਜਾਬ ਅਨਏਡਿਡ ਟੈਕਨੀਕਲ ਇੰਸਟੀਚਿਊਸ਼ਨਸ,ਡਾ:ਅੰਸ਼ੂ ਕਟਾਰੀਆ, ਪ੍ਰੈਜ਼ੀਡੈਂਟ, ਪੁੱਕਾ,  ਜਗਜੀਤ ਸਿੰਘ, ਪ੍ਰੈਜ਼ੀਡੈਂਟ,  ਬੀ.ਐੱਡ ਫੈਡਰੇਸ਼ਨ,ਚਰਨਜੀਤ ਵਾਲੀਆ, ਪ੍ਰੈਜ਼ੀਡੈਂਟ, ਨਰਸਿੰਗ ਕਾਲੇਜਿਸ ਐਸੋਸਿਏਸ਼ਨ, ਗੁਰਮੀਤ ਸਿੰਘ ਧਾਲੀਵਾਲ, ਚੈਅਰਮੈਨ , ਅਕੈਡਮਿਕ ਐਡਵਾਇਜ਼ਰੀ ਫੋਰਮ (ਏਏਐਫ) ,  ਅਨਿਲ ਚੋਪਡ਼ਾ, ਕੰਨਫੈਡਰੇਸ਼ਨ ਆਫ ਪੰਜਾਬ ਅਨਏਡਿਡ ਇੰਸਟੀਚਿਊਸ਼ਨਸ, ਨਿਰਮਲ ਸਿੰਘ, ਈਟੀਟੀ ਫੈਡਰੇਸ਼ਨ ,ਵਿਪਿਨ ਸ਼ਰਮਾ, ਪੋਲੀਟੈਕਨਿਕ ਐਸੋਸਿਏਸ਼ਨ,ਜਸਨੀਕ ਸਿੰਘ, ਬੀ.ਐੱਡ ਐਸੋਸਿਏਸ਼ਨ, ਪੀਯੂ,  ਸੁਖਮੰਦਰ  ਸਿੰਘ ਚੱਠਾ, ਪੰਜਾਬ ਅਨਏਡਿਡ ਡਿਗਰੀ  ਕਾਲੇਜਿਸ ਐਸੋਸਏਸ਼ਨ (ਪੁੱਡਕਾ), ਸ਼ਿਮਾਂਸ਼ੂ  ਗੁਪਤਾ ਆਈਟੀਆਈ   ਐਸੋਸਿਏਸ਼ਨ,  ਡਾ.ਸਤਵਿੰਦਰ ਸੰਧੂ,  ਬੀ.ਐੱਡ ਐਸੋਸਿਏਸ਼ਨ ਜੀਐਨਡੀਯੂ ਆਦਿ ਵੀ ਇਸ ਮੋਕੇ ਤੇ ਹਾਜਿਰ ਸਨ

33050cookie-checkਜੈਕ ਵਫਦ ਸਮਾਜ ਕਲਿਆਣ ਮੰਤਰੀ ਧਰਮਸੋਤ ਨੂੰ ਮਿਲਿਆ

Leave a Reply

Your email address will not be published. Required fields are marked *

error: Content is protected !!