ਜ਼ਿਲਾ ਲੁਧਿਆਣਾ ਵਿੱਚ ਸਕੂਲ ਸਵੇਰੇ 10 ਵਜੇ ਤੋਂ ਪਹਿਲਾਂ ਨਹੀਂ ਖੁੱਲਣਗੇ

Loading

ਜ਼ਿਲਾ ਪ੍ਰਸਾਸ਼ਨ ਵੱਲੋਂ ਜਾਰੀ ਹੁਕਮ 12 ਜਨਵਰੀ ਤੱਕ ਲਾਗੂ ਰਹਿਣਗੇ
ਲੁਧਿਆਣਾ, 2 ਜਨਵਰੀ ( ਸਤ ਪਾਲ ਸੋਨੀ ) :  ਬੇਮੌਸਮੀ ਧੁੰਦ ਦੇ ਜਿਆਦਾ ਵਧਣ ਨਾਲ ਆਮ ਜਨ ਜੀਵਨ ‘ਤੇ ਪੈ ਰਹੇ ਅਸਰ ਅਤੇ ਬੱਚਿਆਂ ਨੂੰ ਸਕੂਲ ਜਾਣ ਵਿੱਚ ਆ ਰਹੀ ਪ੍ਰੇਸ਼ਾਨੀ ਨੂੰ ਧਿਆਨ ਵਿੱਚ ਰੱਖਦਿਆਂ ਜ਼ਿਲਾ ਪ੍ਰਸਾਸ਼ਨ ਵੱਲੋਂ ਇੱਕ ਹੁਕਮ ਜਾਰੀ ਕਰਕੇ ਜ਼ਿਲਾ ਲੁਧਿਆਣਾ ਦੇ ਸਾਰੇ ਸਕੂਲਾਂ ਦੇ ਸਮੇਂ ਵਿੱਚ ਤਬਦੀਲੀ ਕਰਨ ਦੀ ਹਦਾਇਤ ਜਾਰੀ ਕੀਤੀ ਗਈ ਹੈ। ਵਧੀਕ ਜ਼ਿਲਾ ਮੈਜਿਸਟ੍ਰੇਟ ਕਮ ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰ. ਇਕਬਾਲ ਸਿੰਘ ਸੰਧੂ ਨੇ ਧਾਰਾ 144 ਅਧੀਨ ਹੁਕਮ ਜਾਰੀ ਕੀਤਾ ਹੈ ਕਿ ਜ਼ਿਲਾ ਲੁਧਿਆਣਾ ਵਿੱਚ ਸਥਿਤ ਸਾਰੇ ਹੀ ਸਰਕਾਰੀ/ਪ੍ਰਾਈਵੇਟ/ਏਡਿਡ/ਐਫੀਲੀਏਟਡ ਸਕੂਲ (ਪ੍ਰਾਇਮਰੀ ਅਤੇ ਸੈਕੰਡਰੀ) ਅਤੇ ਆਂਗਣਵਾਡ਼ੀ ਕੇਂਦਰ ਮਿਤੀ 3 ਜਨਵਰੀ, 2018 ਤੋਂ  ਸਵੇਰੇ 10.00 ਵਜੇ ਤੋਂ ਪਹਿਲਾਂ ਨਾ ਖੋਲੇ  ਜਾਣ। ਇਹ ਹੁਕਮ ਮਿਤੀ 12 ਜਨਵਰੀ, 2018 ਤੱਕ ਲਾਗੂ ਰਹਿਣਗੇ। ਸ੍ਰ. ਸੰਧੂ ਨੇ ਕਿਹਾ ਕਿ ਇਹ ਹੁਕਮ ਬੱਚਿਆਂ ਦੀ ਸਿਹਤ ਅਤੇ ਅਮਨ ਕਾਨੂੰਨ ਦੀ ਸਥਿਤੀ ਨੂੰ ਬਣਾਈ ਰੱਖਣ ਹਿੱਤ ਕੱਢੇ ਗਏ ਹਨ।

 

10600cookie-checkਜ਼ਿਲਾ ਲੁਧਿਆਣਾ ਵਿੱਚ ਸਕੂਲ ਸਵੇਰੇ 10 ਵਜੇ ਤੋਂ ਪਹਿਲਾਂ ਨਹੀਂ ਖੁੱਲਣਗੇ

Leave a Reply

Your email address will not be published. Required fields are marked *

error: Content is protected !!