ਜ਼ਿਲਾ ਲੁਧਿਆਣਾ ਵਿੱਚ ਕੁਲੈਕਟਰ ਰੇਟ ਸੋਧਣ ਸਬੰਧੀ ਸੁਝਾਅ ਮੰਗੇ

Loading


ਲੁਧਿਆਣਾ  13 ਮਾਰਚ ( ਸਤ ਪਾਲ ਸੋਨੀ ) :  ਸਰਕਾਰ ਦੀਆਂ ਹਦਾਇਤਾਂ ਅਨੁਸਾਰ ਜ਼ਿਲਾ ਲੁਧਿਆਣਾ ਵਿੱਚ ਪੰਜਾਬ ਸਟੈਂਪ (ਡੀਲਿੰਗ ਆਫ ਅੰਡਰ ਵੈਲਿਊਡ ਇੰਸਟਰੂਮੈਂਟ) ਰੂਲਜ਼-1983 ਦੇ ਸਬ-ਰੂਲ 3-ਏ ਅਧੀਨ ਸਾਲ 2018-19 ਦੇ ਕੁਲੈਕਟਰ ਰੇਟ ਸੋਧਣ ਦੀ ਕਾਰਵਾਈ ਆਰੰਭੀ ਗਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ  ਪ੍ਰਦੀਪ ਕੁਮਾਰ ਅਗਰਵਾਲ ਨੇ ਦੱਸਿਆ ਕਿ ਜ਼ਿਲਾ ਲੁਧਿਆਣਾ ਦੀ ਵੈੱਬਸਾਈਟ www.ludhiana.nic.in ਉਪਰ ਸਾਲ 2017-18 ਦੇ ਕੁਲੈਕਟਰ ਰੇਟ ਅਪਲੋਡ ਹਨ। ਜੇਕਰ ਕੋਈ ਵੀ ਵਿਅਕਤੀ ਕੁਲੈਕਟਰ ਰੇਟ ਪ੍ਰਤੀ ਆਪਣਾ ਸੁਝਾਅ ਦੇਣਾ ਚਾਹੁੰਦਾ ਹੈ ਤਾਂ ਉਹ ਮਿਤੀ 21 ਮਾਰਚ, 2018 ਨੂੰ ਸ਼ਾਮ 4 ਵਜੇ ਤੱਕ ਆਪੋ-ਆਪਣੇ ਉਪ ਮੰਡਲ ਮੈਜਿਸਟ੍ਰੇਟ ਕੋਲ ਆਪਣਾ ਸੁਝਾਅ ਲਿਖਤੀ ਰੂਪ ਦੇ ਸਕਦਾ ਹੈ।

14570cookie-checkਜ਼ਿਲਾ ਲੁਧਿਆਣਾ ਵਿੱਚ ਕੁਲੈਕਟਰ ਰੇਟ ਸੋਧਣ ਸਬੰਧੀ ਸੁਝਾਅ ਮੰਗੇ

Leave a Reply

Your email address will not be published. Required fields are marked *

error: Content is protected !!