ਜ਼ਿਲਾ ਲੁਧਿਆਣਾ ਨੂੰ ਖੇਤੀਬਾੜੀ ਅਤੇ ਉਦਯੋਗਿਕ ਵਿਕਾਸ ਲਈ ਸਰਵੋਤਮ ਕਾਰਗੁਜ਼ਾਰੀ ਪੁਰਸਕਾਰ

Loading

ਡਿਪਟੀ ਕਮਿਸ਼ਨਰ ਪ੍ਰਦੀਪ ਕੁਮਾਰ ਅਗਰਵਾਲ ਨੇ ਪ੍ਰਾਪਤ ਕੀਤਾ ਸਨਮਾਨ

ਲੁਧਿਆਣਾ, 7 ਫਰਵਰੀ ( ਸਤ ਪਾਲ ਸੋਨੀ ) : ਖੇਤੀਬਾਡ਼ੀ ਅਤੇ ਉਦਯੋਗਿਕ ਖੇਤਰ ਵਿੱਚ ਲਾਮਿਸਾਲ ਪ੍ਰਦਰਸ਼ਨ ਕਰਨ ਬਦਲੇ ਜ਼ਿਲਾ ਲੁਧਿਆਣਾ ਨੂੰ ਸਰਵੋਤਮ ਕਾਰਗੁਜ਼ਾਰੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਹੈ। ਇਹ ਸਨਮਾਨ ਅੱਜ ਡਿਪਟੀ ਕਮਿਸ਼ਨਰ  ਪ੍ਰਦੀਪ ਕੁਮਾਰ ਅਗਰਵਾਲ ਨੂੰ ਚੰਡੀਗਡ਼ ਵਿਖੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਦਿੱਤਾ ਗਿਆ।

ਚੰਡੀਗਡ਼ ਦੇ ਇੱਕ ਹੋਟਲ ਵਿੱਚ ਇੰਡੀਆ ਟੂ-ਡੇ ਗਰੁੱਪ ਵੱਲੋਂ ਕਰਵਾਏ ਗਏ ‘ਦਿ ਸਟੇਟ ਆਫ ਦਿ ਸਟੇਟ ਕੰਨਕਲੇਵ’ ਦੌਰਾਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਜ਼ਿਲਾ ਲੁਧਿਆਣਾ ਵੱਲੋਂ ਖੇਤੀਬਾਡ਼ੀ ਖੇਤਰ ਅਤੇ ਉਦਯੋਗਿਕ ਖੇਤਰ ਵਿੱਚ ਵਿਕਾਸ ਲਈ ਕੀਤੇ ਅਣਥੱਕ ਯਤਨਾਂ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਜ਼ਿਲਾ ਲੁਧਿਆਣਾ ਸੂਬੇ ਦੀ ਆਰਥਿਕਤਾ ਦੀ ਰੀਡ਼ ਦੀ ਹੱਡੀ ਦੀ ਤਰਾਂ ਭਵਿੱਖ ਵਿੱਚ ਵੀ ਕੰਮ ਕਰਦਾ ਰਹੇਗਾ। ਦੱਸਣਯੋਗ ਹੈ ਕਿ ਇੰਡੀਆ ਟੂ-ਡੇ ਗਰੁੱਪ ਵੱਲੋਂ ਸੂਬੇ ਦੇ 2 ਸਾਲ ਵਿੱਚ ਹੋਏ ਵਿਕਾਸ ਸਬੰਧੀ ਇਹ ਕੰਨਕਲੇਵ ਕਰਵਾਈ ਗਈ ਸੀ ਜਿਸ ਵਿੱਚ ਵੱਖ-ਵੱਖ ਖੇਤਰਾਂ ਨਾਲ ਸਬੰਧਤ ਬੁੱਧੀਜੀਵੀਆਂ, ਮਾਹਿਰਾਂ ਅਤੇ ਹੋਰ ਪ੍ਰਮੁੱਖ ਸ਼ਖਸੀਅਤਾਂ ਨੇ ਹਿੱਸਾ ਲਿਆ।

34540cookie-checkਜ਼ਿਲਾ ਲੁਧਿਆਣਾ ਨੂੰ ਖੇਤੀਬਾੜੀ ਅਤੇ ਉਦਯੋਗਿਕ ਵਿਕਾਸ ਲਈ ਸਰਵੋਤਮ ਕਾਰਗੁਜ਼ਾਰੀ ਪੁਰਸਕਾਰ

Leave a Reply

Your email address will not be published. Required fields are marked *

error: Content is protected !!