![]()
ਲੁਧਿਆਣਾ, 13 ਜਨਵਰੀ ( ਸਤ ਪਾਲ ਸੋਨੀ ) : ਗੁਰੂ ਨਾਨਕ ਦੇਵ ਭਵਨ ਵਿਖੇ ਅਕਾਲ ਸਹਾਇ ਯੂਥ ਕਲੱਬ ਰਜ਼ਿ. ਦੇ ਪ੍ਰਧਾਨ ਜਸਪ੍ਰੀਤ ਸਿੰਘ ਦੀ ਅਗਵਾਈ ਵਿਚ ਸਿੰਘ ਇੰਜ ਕਿੰਗ ਤੇ ਕੌਰ ਇੰਜ ਕੁਵੀਨ ਮੁਕਾਬਲਾ 2019 ਕਰਵਾਇਆ ਗਿਆ। ਸਮਾਰੋਹ ਦੌਰਾਨ ਮੁੱਖ ਮਹਿਮਾਨ ਪਾਲ ਸਿੰਘ ਫਰਾਂਸ, ਮਨੁੱਖਤਾ ਦੀ ਸੇਵਾ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਮਿੰਟੂ, ਚਡ਼ਦੀਕਲਾ ਟਾਈਮ ਟੀ.ਵੀ ਦੇ ਚੇਅਰਮੈਨ ਜਗਜੀਤ ਸਿੰਘ ਦਰਦੀ ਸ਼ਾਮਿਲ ਹੋਏ। ਸਮਾਰੋਹ ਨੂੰ ਸੰਬੋਧਨ ਕਰਦਿਆ ਪਾਲ ਸਿੰਘ ਫਰਾਂਸ ਨੇ ਕਲੱਬ ਕਰਵਾਏ ਸਿੱਖੀ ਨੂੰ ਪ੍ਰਫੁਲੱਤ ਕਰਨ ਲਈ ਕਰਵਾਏ ਗਏ ਪ੍ਰੋਗਰਾਮ ਦੀ ਪ੍ਰਸੰਸ਼ਾ ਕਰਦੇ ਹੋਏ ਕਿਹਾ ਕਿ ਸਿੱਖ ਕੌਮ ਦਾ ਨਾਮ ਪੂਰੀ ਦੁਨੀਆ ਵਿਚ ਸ਼ਾਨ ਨਾਲ ਲਿਆ ਜਾਂਦਾ ਹੈ, ਸਾਡਾ ਵੀ ਸਾਰਿਆਂ ਦਾ ਫ਼ਰਜ਼ ਬਣਦਾ ਹੈ ਕਿ ਗੁਰੂ ਸਾਹਿਬ ਵੱਲੋਂ ਦਿਖਾਏ ਰਾਸਤੇ ਤੇ ਚਲਦੇ ਹੋਏ ਸਿੱਖੀ ਸਰੂਪ ਧਾਰਨ ਕਰੀਏ। ਇਸ ਮੌਕੇ ਅਰਬਨ ਐਕਡਮੀ ਅਸਟਰੇਲੀਆ ਤੋਂ ਕੁਲਵਿੰਦਰ ਸਿੰਘ ਜਗਰਾਉਂ, ਸਿੱਖ ਰਿਲੀਫ਼ ਯੂ.ਕੇ ਦੇ ਅਮਨਦੀਪ ਸਿੰਘ ਬਾਜਾਖਾਨਾ, ਤੇਜ ਪ੍ਰਤਾਪ ਸਿੰਘ, ਪਰਮਜੀਤ ਸਿੰਘ ਰਾਹੀ ਰਾਜਪੁਰਾ, ਅਮਰਦੀਪ ਸਿੰਘ ਪਟਿਆਲਾ, ਮਨਦੀਪ ਸਿੰਘ ਰਾਜਨ ਰਾਮਪੁਰਾ ਫੂਲ, ਰਾਜਕਰਨ ਸਿੰਘ ਜਲਾਲਾਬਾਦ, ਸ਼ਮਸ਼ੇਰ ਸਿੰਘ ਫ਼ਤਿਹਗਡ਼ ਸਾਹਿਬ, ਸਤਵੀਰ ਸਿੰਘ ਫਰੀਦਕੋਟ, ਭੁਪਿੰਦਰ ਸਿੰਘ ਥਿੰਦ, ਗੁਰਪੀ੍ਰਤ ਸਿੰਘ ਦੋਰਾਹਾ, ਡਾ. ਚਰਨ ਕੰਵਲ ਸਿੰਘ, ਜਸਵਿੰਦਰ ਸਿੰਘ ਖਾਲਸਾ, ਅਨਮੋਲ ਕੋਤਰਾ, ਕਰਨਜੀਤ ਸਿੰਘ ਸੁਨਾਮ, ਸੁਰਿੰਦਰ ਸਿੰਘ ਨਵਾਂ ਸ਼ਹਿਰ ਅਤੇ ਕਾਮੇਡੀਅਨ ਕਲਾਕਾਰ ਜਸਵਿੰਦਰ ਸਿੰਘ ਕਾਕਾ ਵਿਸੇਸ਼ ਤੌਰ ਤੇ ਸ਼ਾਮਿਲ ਹੋਏ।
ਸਮਾਰੋਹ ਦੀ ਸ਼ੁਰੂਆਤ ਪ੍ਰਬੰਧਕਾਂ ਨੇ ਵਾਹਿਗੁਰੂ ਜੀ ਦੇ ਚਰਨਾਂ ਵਿਚ ਅਰਦਾਸ ਕਰਕੇ ਕੀਤਾ। ਸਮਾਰੋਹ ਦੋਰਾਨ ਸਮਾਟ ਕਿੱਡਜ਼ ਸ਼ੋਅ ਕਰਵਾਇਆ ਗਿਆ, ਜਿਸ ਵਿਚ ਤਿੰਨ ਟੀਮਾਂ ਨੇ ਭਾਗ ਲਿਆ। ਸਿੰਘ ਇੰਜ ਕਿੰਗ ਅਤੇ ਕੌਰ ਇੰਜ ਕੁਵੀਨ ਮੁਕਾਬਲੇ ਵਿਚ ਭਾਗ ਲੈਣ ਵਾਲਿਆ ਨੇ ਰੈਪ ਵਾਕ ਕੀਤੀ ਜਿਸ ਨੂੰ ਦੇਖ ਦਰਸ਼ਕਾਂ ਨੇ ਜੈਕਾਰਿਆਂ ਦੀ ਗੂੰਜ ਨੇ ਮਾਹੌਲ ਖਾਲਸਾਈ ਬਣਾ ਦਿੱਤਾ। ਮੁਕਾਬਲੇ ਦੌਰਾਨ ਜਸਵਿੰਦਰ ਸਿੰਘ ਲੁਧਿਆਣਾ ਸਿੰਘ ਨੇ ਸਿੰਘ ਇੰਜ ਕਿੰਗ ਅਤੇ ਧਰਮਪ੍ਰੀਤ ਕੌਰ ਸਿਧਵਾਂ (ਲੁਧਿਆਣਾ) ਕੌਰ ਇੰਜ ਕੁਵੀਨ ਦਾ ਖਿਤਾਬ ਜਿੱਤਿਆ। ਸਿੰਘ ਇੰਜ ਕਿੰਗ ਮੁਕਾਬਲੇ ਦੌਰਾਨ ਫਸਟ ਰਨਰਅੱਪ ਹਰਜਿੰਦਰ ਸਿੰਘ ਹੰਬਡ਼ਾ (ਲੁਧਿਆਣਾ) ਤੇ ਸੈਕਿੰਡ ਰਨਰਅੱਪ ਹਰਅਸ਼ੀਸ ਸਿੰਘ ਲੁਧਿਆਣਾ ਅਤੇ ਕੌਰ ਇੰਜ ਕੁਵੀਨ ਮੁਕਾਬਲਾ ਵਿਚ ਫਸਟ ਰਨਰਅੱਪ ਰਾਜਵਿੰਦਰ ਕੌਰ (ਖੰਨਾ), ਸੈਕਿੰਡ ਰਨਰਅੱਪ ਉਮਨਪੀ੍ਰਤ ਕੌਰ (ਸੰਗਰੂਰ) ਨੇ ਆਪਣੇ ਨਾਮ ਕੀਤਾ।
ਇਸ ਤੋਂ ਬਾਅਦ ਮੀਰੀ ਪੀਰੀ ਗੱਤਕਾ ਐਕਡਮੀ ਸ਼ਿਮਲਾਪੁਰੀ ਤੇ ਬਾਬਾ ਅਜੈ ਸਿੰਘ ਗੱਤਕਾ ਅਖਾਡ਼ਾ ਮਿਸ਼ਲ ਸ਼ਹੀਦਾਂ ਲੁਧਿਆਣਾ ਨੇ ਗੱਤਕਾ ਰਾਂਹੀ ਆਪਣੇ ਜੌਹਰ ਦਿਖਾਏ। ਸਮਾਰੋਹ ਵਿਚ ਜੱਜਾਂ ਦੀ ਭੂਮਿਕਾ ਪਰਮਪਾਲ ਸਿੰਘ ਤੇ ਗੁਰਸਾਹਿਬ ਸਿੰਘ ਖਾਲਸਾ ਏਡ, ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਤੋਂ ਪ੍ਰਭਜੋਤ ਸਿੰਘ, ਜਤਿੰਦਰ ਸਿੰਘ ਜਿੱਤੂ, ਸੁਖਦੇਵ ਸਿੰਘ ਫਗਵਾਡ਼ਾ, ਬੀਬੀ ਹਰਜੀਤ ਕੌਰ ਮਲੋਟ ਤੇ ਅਕਾਲ ਖਾਲਸਾ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਦਲਜੀਤ ਸਿੰਘ ਨੇ ਨਿਭਾਈ। ਸਮਾਰੋਹ ਨੂੰ ਸਫ਼ਲ ਬਣਾਉਣ ਲਈ ਪ੍ਰਧਾਨ ਜਸਪ੍ਰੀਤ ਸਿੰਘ ਨਾਲ ਦਵਿੰਦਰ ਸਿੰਘ, ਜਸਵਿੰਦਰ ਸਿੰਘ, ਇੰਦਰਪ੍ਰੀਤ ਸਿੰਘ, ਤੇਜਿੰਦਰ ਸਿੰਘ, ਸੰਦੀਪ ਕੌਰ, ਜਤਿੰਦਰਪਾਲ ਸਿੰਘ, ਅਮਰਜੀਤ ਕੌਰ, ਪਰਮਪ੍ਰੀਤ ਕੌਰ, ਪਰਵਿੰਦਰ ਕੌਰ, ਸੁਰਿੰਦਰ ਕੌਰ, ਸਿਮਰਨਪ੍ਰੀਤ ਕੌਰ, ਚਰਨਪ੍ਰੀਤ ਕੌਰ, ਹਰਮਨਜੀਤ ਸਿੰਘ, ਸੁਖਜਿੰਦਰ ਸਿੰਘ, ਲਖਵਿੰਦਰ ਸਿੰਘ, ਜਸਵੀਰ ਸਿੰਘ, ਹਰਪ੍ਰੀਤ ਕੌਰ ਪ੍ਰੀਤ, ਹਰਸ਼ਦੀਪ ਸਿੰਘ, ਅਮਰੀਕ ਸਿੰਘ, ਗੁਰਦੀਪ ਸਿੰਘ ਰਛੀਨ, ਮਨਦੀਪ ਸਿੰਘ, ਰਜ਼ਨੀ, ਹਰਸਿਮਰਤ ਸਿੰਘ, ਗੁਰਪ੍ਰੀਤ ਕੌਰ, ਜਗਦੇਵ ਸਿੰਘ ਤੇ ਦਸ਼ਮੇਸ਼ ਐਕਡਮੀ ਦੀ ਪ੍ਰਧਾਨ ਗੁਰਜੀਤ ਕੌਰ ਨੇ ਅਹਿਮ ਭੂਮਿਕਾ ਨਿਭਾਈ। ਸਮਾਰੋਹ ਦੌਰਾਨ ਸਟੇਜ਼ ਦਾ ਸੰਚਾਲਕ ਹਰਪ੍ਰੀਤ ਸਿੰਘ ਤੇ ਗੁਰਮੀਤ ਸਿੰਘ ਮੀਤ ਨੇ ਬਾਖੂਬੀ ਨਿਭਾਈ।
