![]()

ਲੁਧਿਆਣਾ 27 ਜਨਵਰੀ ( ਸਤ ਪਾਲ ਸੋਨੀ ) : ਨੋਜਵਾਨ ਸੇਵਾ ਸੋਸਾਇਟੀ ਨੇ 69ਵੇਂ ਗਣਤੰਤਰਤਾ ਦਿਵਸ ਤੇ ਸ਼ੁੱਕਰਵਾਰ ਨੂੰ ਜਲੰਧਰ ਬਾਈਪਾਸ ਚੌਕ ਵਿੱਖੇ ਰਾਸ਼ਟਰੀ ਝੰਡਾ ਸਥਾਪਿਤ ਕਰਵਾਉਣ ਲਈ ਸਮਾਜ ਸੇਵਕ ਹਰਕੀਰਤ ਸਿੰਘ ਅਰੋੜਾ ਅਤੇ ਭਾਜਪਾ ਦੇ ਨੇਸ਼ਨਲ ਕੈੰਪੇਨਰ ਦਮਨਮੀਤ ਸਿੰਘ ਅਰੋੜਾ ਦੀ ਅਗਵਾਈ ਹੇਠ ਦਸਥਖਤ ਅਭਿਆਨ ਸ਼ੁਰੂ ਕੀਤਾ ਗਿਆ । ਅਭਿਆਨ ਦੇ ਤਹਿਤ ਇਕਤਰਤ ਕੀਤੇ ਗਏ ਦਸਤਖਤਾਂ ਸਹਿਤ ਪੰਜਾਬ ਸਰਕਾਰ ਨੂੰ ਮੰਗ ਪੱਤਰ ਸੌਂਪ ਕੇ ਲੁਧਿਆਣਾ ਦੇ ਇਸ ਪ੍ਰਵੇਸ਼ ਦੁਆਰ ਤੇ ਰਾਸ਼ਟਰੀ ਝੰਡਾ ਸਥਾਪਤ ਕਰਨ ਦੀ ਮੰਗ ਕੀਤੀ ਜਾਵੇਗੀ । ਇਸ ਮੌਕੇ ਤੇ ਵਿਧਾਨਸਭਾ ਉਤਰੀ ਦੇ ਭਾਜਪਾ ਇੰਚਾਰਜ ਪ੍ਰਵੀਨ ਬਾਂਸਲ , ਯੂਥ ਅਕਾਲੀ ਦਲ ਪ੍ਰਧਾਨ ਗੁਰਦੀਪ ਸਿੰਘ ਗੋਸ਼ਾ, ਅਕਾਲੀ ਦਲ ਉਪ-ਪ੍ਰਧਾਨ ਵਿਜੈ ਦਾਨਵ , ਜਿਲਾ ਭਾਜਪਾ ਸਕੱਤਰ ਭੂਪਿੰਦਰ ਕੌਰ , ਭਾਜਪਾ ਸਲੇਮ ਟਾਬਰੀ ਮੰਡਲ ਦੇ ਉਪ-ਪ੍ਰਧਾਨ ਦੀਪਕ ਗੁਪਤਾ , ਸਾਬਕਾ ਕੌਸੰਲਰ ਇੰਦਰ ਅੱਗਰਵਾਲ , ਐਡਵੋਕੇਟ ਨਰਿੰਦਰ ਆਦਿਆ , ਅਕਾਲੀ ਨੇਤਾ ਗੁਰਮੇਲ ਸਿੰਘ ਜੱਜੀ , ਸਮਾਜ ਸੇਵਕ ਵਰਿੰਦਰ ਕੁਮਾਰ ਕੋਫ਼ੀ , ਜੋਤੀ ਗੁਪਤਾ , ਮਨਿੰਦਰ ਸਿੰਘ ਲਾਡੀ , ਨਵਦੀਪ ਸਿੰਘ , ਅਜੈ ਗੋਸਵਾਮੀ , ਵੇਦ ਭੰਡਾਰੀ , ਸ੍ਰੀ ਕਿਸ਼ਨ , ਮੋਹਿਤ , ਭੀਮ , ਵੈਭਵ, , ਲਵਪ੍ਰੀਤ , ਅਨਿਲ ਯਾਦਵ , ਅਨਿਲ ਬਾਜਵਾ , ਜੱਸੀ ਭੱਟੀ , ਸਾਹਿਲ , ਰਾਹੁਲ , ਅਭੀ ਖੈਹਰਾ , ਬੇਹੱਦ , ਵਿੱਕੀ , ਅਜਯ ਸਹਿਤ ਹੋਰ ਵੀ ਮੌਜੂਦ ਸਨ ।