ਜਲਿਆਂ ਵਾਲੇ ਬਾਗ ਦੇ ਸ਼ਹੀਦਾਂ ਨੂੰ ਸਮਰਪਿਤ ਕਵੀ ਦਰਬਾਰ ‘ਚ ਕਵੀਆਂ ਨੇ ਬੰਨਿਆ ਰੰਗ

Loading

ਲੁਧਿਆਣਾ 14 ਜੁਲਾਈ (ਸਤ ਪਾਲ  ਸੋਨੀ)  :  ਸ਼ਹੀਦ ਭਗਤ ਸਿੰਘ ਸਭਿਆਚਾਰ ਮੰਚ ਲੁਧਿਆਣਾ ਵੱਲੋਂ ਮੰਚ ਦੇ ਪ੍ਰਧਾਨ ਸੁਖਵਿੰਦਰ ਲੀਲ ਦੀ ਅਗਵਾਈ ਹੇਠ  ਜਲਿਆਂ ਵਾਲਾ ਬਾਗ ਦੇ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ  ਪੰਜਾਬੀ ਭਵਨ  ਵਿੱਚ ਇਕ ਕਵੀ ਦਰਬਾਰ ਕਰਵਾਇਆ ਗਿਆ ,ਜਿਸ ਦੌਰਾਨ  ਪੰਜਾਬ ਦੇ 15 ਦੇ ਕਰੀਬ ਨਾਮਵਰ ਨੌਜਵਾਨ ਕਵੀਆਂ ਨੇ ਜਿੱਥੇ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ ਉੱਥੇ ਉਨਾਂ ਵੱਖ ਵੱਖ ਸਮਾਜਿਕ ਕੁਰੀਤੀਆਂ,ਮੁੱਦਿਆਂ ਅਤੇ ਲੋਕ ਨੂੰ ਸੇਧ ਦੇਣ ਵਾਲੀਆਂ ਆਪਣੀਆਂ ਕਵਿਤਾਵਾਂ ਰਾਹੀਂ ਸਰੋਤਿਆਂ ਨੂੰ ਕੀਲ ਕੇ ਘੰਟਿਆਂ ਬੱਧੀ  ਬਿਠਾਈ ਰੱਖਿਆ ਅਤੇ ਕਵਿਤਾਵਾਂ ਰਾਹੀਂ ਚੰਗਾ ਰੰਗ ਬੰਨਿਆ।  ਕਵੀ ਦਰਬਾਰ ਦੀ ਪ੍ਰਧਾਨਗੀ ਮੰਡਲ ਵਿਚ  ਸੁਖਵਿੰਦਰ ਲੀਲ, ਕਮਲੇਸ਼ ਕੁਮਾਰੀ, ਰੁਪਿੰਦਰਪਾਲ ਸਿੰਘ ਗਿੱਲ, ਮਾ: ਤਰਲੋਚਨ ਸਿੰਘ ਸਮਰਾਲਾ, ਕਸਤੂਰੀ ਲਾਲ ਅਤੇ  ਸੁਰਿੰਦਰ ਕੌਰ ਸ਼ਾਮਿਲ ਹੋਏ । ਇਸ ਮੌਕੇ ਪਾਲੀ ਖਾਦਿਮ, ਹਰਬੰਸ ਮਾਲਵਾ, ਜਸਵੰਤ ਕਾਫ਼ਰ,ਕੇ ਸਾਧੂ ਸਿੰਘ, ਅਮਰ ਸੂਫ਼ੀ, ਪੂਜਾ ਸ਼ਰਮਾ,ਸਾਧਨਾਂ ਗੁਪਤਾ,ਸੈਲੀ ਕਾਰਤਕ,ਬੱਗਾ ਚੀਮਾ,ਸਤਿਕਰਤਾਰ,ਮਨਜੀਤ ਸਿੰਘ,ਸੁਰਜੀਤ ਗੱਗ, ਰਾਜਵਿੰਦਰ ਮੀਰ, ਤਰਲੋਚਨ ਸਮਰਾਲਾ,ਰਾਜਦੀਪ ਤੂਰ, ਗੁਲਜਾਰ ਪੰਧੇਰ,ਸੁਖਵਿੰਦਰ ਲੀਲ, ਜਗਵਿੰਦਰ ਯੋਧਾ ਅਤੇ ਪ੍ਰਭਜੋਤ ਸ਼ੋਹੀ ਆਦਿ ਕਵੀਆਂ ਨੇ ਕਵਿਤਾਵਾਂ ਉਚਾਰਦਿਆਂ  ਦਾਜ ਦੀ ਲਾਹਨਤ, ਧੀਆਂ ਦਾ ਸਤਿਕਾਰ, ਨਸ਼ਿਆਂ ਦੀ ਅਲਾਮਤ, ਲੱਚਰ ਸਭਿਆਚਾਰ, ਅੰਤਰ ਜਾਤੀ ਪਿਆਰ ਵਿਆਹ, ਭਿਸ਼ਟਾਚਾਰ ਦਾ ਬੋਲਬਾਲਾ, ਵਿੱਦਿਆ ਵਿਚਾਰੀ ਪਰਉਪਕਾਰੀ, ਵਾਤਾਵਰਣ ਬਚਾਓ ਸਮੇਤ ਹੋਰ ਅਹਿਮ ਆਰਥਿਕ ਸਾਰਥਿਕ  ਤੇ ਸਮਾਜਿਕ ਮੁੱਦਿਆਂ ਨੂੰ ਗੰਭੀਰਤਾ ਨਾਲ ਛੂਹਿਆ । ਮੰਚ ਦੇ ਆਗੂ ਰਪਿੰਦਰਪਾਲ ਸਿੰਘ ਗਿੱਲ ਨੇ ਸ਼ਹੀਦ ਭਗਤ ਸਭਿਆਚਾਰ ਮੰਚ ਦੇ ਕੰਮਕਾਜ ਵਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ।ਮੰਚ ਦੇ ਪ੍ਰਧਾਨ ਸੁਖਵਿੰਦਰ ਲੀਲ,ਵੱਲੋਂ ਮੰਚ ਦੀ ਮੁਖ ਸਹਿਯੋਗੀ ਕਮਲੇਸ਼ ਕੁਮਾਰੀ ਦੀ ਸ਼ਲਾਘਾ ਕਰਦੇ ਦੱਸਿਆ ਕਿ ਬਹੁਤ ਘੱਟ ਲੋਕ ਹੁੰਦੇ ਹਨ ਜੋ ਸਰਕਾਰੀ ਸੇਵਾ ਤੋਂ ਮੁਕਤ ਹੋ ਕੇ ਸਮਾਜ ਸੇਵਾ ਲਈ ਅੱਗੇ ਆਉਂਦੇ ਹਨ।ਇਸ ਮੌਕੇ ਹਾਜਰ ਕਵੀਆਂ ਨੂੰ ਅਗਾਂਹਵਧੂ ਪੁਸਤਕਾਂ ਦੇ ਸੈੱਟ ਦੇ ਕੇ ਸਨਮਾਨਿਤ ਕੀਤਾ। ਮੰਚ ਵੱਲੋਂ ਸ੍ਰੀਮਤੀ ਕਮਲੇਸ਼ ਅਤੇ ਕੁਮਾਰੀ,ਸੁਰਿੰਦਰ ਕੌਰ ਸਮੇਤ ਹੋਰ ਕਲਮ ਦੇ ਧਨੀਆਂ ਨੂੰ ਯਾਦਗਾਰੀ ਚਿੰਨ ਦੇ  ਸਨਮਾਨਿਤ ਕੀਤਾ ਗਿਆ। ਇਸ ਮੌਕੇ ਹਰੀਸ਼ ਪੱਖੋਵਾਲ, ਰਮਨਜੀਤ ਸੰਧੂ, ਪ:ੋ ਜਗਮੋਹਣ ਸਿੰਘ ,ਅਮਰੀਕ ਪੱਖੋਵਾਲ,ਹਰਪ੍ਰੀਤ ਜੀਰਖ, ਸਵਰਨਜੀਤ ਕੌਰ, ਪ੍ਰਭਾ ਰਾਣੀ,ਪ੍ਰਵੀਨ ਕੁਮਾਰੀ,ਜਸਵੰਤ ਜੀਰਖ,ਅਰੁਣ ਕੁਮਾਰ,ਆਤਮਾ ਸਿੰਘ,ਇੰਦਰਜੀਤ ਪੱਖੋਵਾਲ,ਸਤੀਸ਼ ਸਚਦੇਵਾ,ਦਲਵੀਰ ਕਟਾਣੀ,ਸਮੇਤ ਕੁਝ ਹੋਰ ਨਾਮਵਰ ਸ਼ਖਸ਼ੀਅਤਾਂ ਸਮੇਤ ਵੱਡੀ ਗਿਣਤੀ ਵਿਚ  ਸਰੋਤਿਆਂ ਕਵੀ ਦਰਬਾਰ ਦਾ ਆਨੰਦ ਮਾਣਿਆ ।

43420cookie-checkਜਲਿਆਂ ਵਾਲੇ ਬਾਗ ਦੇ ਸ਼ਹੀਦਾਂ ਨੂੰ ਸਮਰਪਿਤ ਕਵੀ ਦਰਬਾਰ ‘ਚ ਕਵੀਆਂ ਨੇ ਬੰਨਿਆ ਰੰਗ
error: Content is protected !!