![]()

ਲੁਧਿਆਣਾ 8 ਜੁਲਾਈ (ਸਤ ਪਾਲ ਸੋਨੀ) : ਸ਼ਹੀਦ ਭਗਤ ਸਿੰਘ ਸਭਿਆਚਾਰ ਮੰਚ ਲੁਧਿਆਣਾ ਦੀ ਮੀਟਿੰਗ ਸੁਖਵਿੰਦਰ ਲੀਲ ਦੀ ਪ੍ਰਧਾਨਗੀ ਹੇਠ ਪੰਜਾਬੀ ਭਵਨ ਵਿਖੇ ਹੋਈ।ਜਿਸ ਵਿੱਚ ਰੁਪਿੰਦਰਪਾਲ ਸਿੰਘ ਗਿੱਲ, ਰਮਨਜੀਤ ਸੰਧੂ, ਹਰੀਸ਼ ਪੱਖੋਵਾਲ, ਰਾਜਿੰਦਰ ਜੰਡਿਆਲੀ ਅਤੇ ਕਮਲੇਸ਼ ਕੁਮਾਰੀ ਹਾਜ਼ਰ ਹੋਏ।ਮੀਟਿੰਗ ਵਿੱਚ ਫੈਸਲਾ ਕੀਤਾ ਗਿਆ ਕਿ ਮੰਚ ਦੀ ਮੁੱਖ ਸਹਿਯੋਗੀ ਕਮਲੇਸ਼ ਕੁਮਾਰੀ ਅਤੇ ਸਮੂਹ ਮੈਂਬਰਾਨ ਵੱਲੋਂ ਦੂਸਰਾ ਕਵੀ ਦਰਬਾਰ 13 ਜੁਲਾਈ ਸਨੀਵਾਰ ਸਵੇਰੇ 9.30 ਵਜੇ ਤੋਂ 1 ਵਜੇ ਤੱਕ ਕਰਵਾਇਆ ਜਾਣ ਵਾਲਾ ਕਵੀ ਦਰਬਾਰ ਜਲਿਆਂਵਾਲਾ ਬਾਗ ਦੇ ਸ਼ਹੀਦਾਂ ਨੂੰ ਸਮਰਪਿਤ ਕੀਤਾ ਜਾਵੇਗਾ।ਉਨਾ ਕਿਹਾ ਕਿ ਇਸ ਕਵੀ ਦਰਬਾਰ ਵਿੱਚ ਪੰਜਾਬ ਦੇ ਨਾਮਵਰ ਕਵੀ ਹਿੱਸਾ ਲੈਣਗੇ।
430100cookie-checkਜਲਿਆਂਵਾਲੇ ਬਾਗ ਦੇ ਸ਼ਹੀਦਾਂ ਨੂੰ ਸਮਰਪਿਤ ਦੂਸਰਾ ਕਵੀ ਦਰਬਾਰ 13 ਨੂੰ