![]()

ਲੁਧਿਆਣਾ, 7 ਅਗਸਤ ( ਸਤ ਪਾਲ ਸੋਨੀ ) : ਜਰਖੜ ਹਾਕੀ ਅਕੈਡਮੀ ਨੇ ਐਨ.ਆਈ.ਐਸ ਕਰਨ ਜਾ ਰਹੇ ਹਾਕੀ ਖਿਡਾਰੀ ਜਗਜੀਤ ਸਿੰਘ ਜੱਗੀ ਕਿਲਾ ਰਾਏਪੁਰ ਦੀ ਫੀਸ ਦੇਣ ਦਾ ਜਿੰਮਾ ਚੁੱਕਿਆ ਹੈ। ਬੰਦੇ ਦੇ ਹਾਲਾਤ ਮਾੜੇ ਹੋ ਸਕਦੇ ਹਨ, ਪਰ ਇਰਾਦਾ ਦ੍ਰਿੜ ਹੋਣਾ ਚਾਹੀਦਾ, ਕੁਦਰਤ ਜ਼ਰੀਆ ਆਪੇ ਬਣਾ ਦਿੰਦੀ ਹੈ। ਕੌਮੀ ਹਾਕੀ ਖਿਡਾਰੀ ਜਗਜੀਤ ਸਿੰਘ ਜੱਗੀ ਐਨ.ਆਈ.ਐਸ ਕਰਨਾ ਚਾਹੁੰਦਾ ਸੀ ਪਰ ਘਰ ਦੇ ਹਾਲਾਤ ਥੋੜੇ ਜਿਹੇ ਡਾਵਾਂਡੋਲ ਨੇ। ਐਨ.ਆਈ.ਐਸ ਕਰਨਾ ਉਸਦੀ ਮੰਜ਼ਿਲ ਹੈ ਸੋ ਜਰਖੜ ਹਾਕੀ ਅਕੈਡਮੀ ਨੇ ਜੱਗੀ ਦੀ ਫੀਸ ਦੇਣ ਦਾ ਜਿੰਮਾ ਚੁੱਕਿਆ। ਉਸ ਨੂੰ ਫੀਸ ਦਾ ਪਹਿਲਾ ਚੈੱਕ ਦਿਤਾ।
ਅਕੈਡਮੀ ਦੇ ਡਾਇਰੈਕਟਰ ਨਾਰਾਇਣ ਸਿੰਘ ਗਰੇਵਾਲ (ਆਸਟ੍ਰੇਲੀਆ) ਨੇ ਇਸ ਮਦਦ ਵਿੱਚ ਚੋਖਾ ਯੋਗਦਾਨ ਪਾਇਆ। ਇਸ ਮੌਕੇ ਪਰਮਜੀਤ ਨੀਟੂ ,ਪਰਗਟ , ਤੇਜਿੰਦਰ , ਸਾਬੀ ਜਰਖੜ ਅਤੇ ਹੋਰ ਅਕੈਡਮੀ ਮੈਂਬਰਾਂ ਨੇ ਜੱਗੀ ਨੂੰ ਚੈੱਕ ਭੇਟ ਕੀਤਾ। ਪ੍ਰਮਾਤਮਾ ਜੱਗੀ ਨੂੰ ਤਰੱਕੀਆਂ ਤੇ ਹਾਕੀ ਦੀ ਸੇਵਾ ਕਰਨ ਦਾ ਬਲ ਬਖਸ਼ੇ। ਇਸ ਮੌਕੇ ਜਰਖੜ ਹਾਕੀ ਦੇ ਚੇਅਰਮੈਨ ਨਰਿੰਦਰਪਾਲ ਸਿੰਘ ਸਿੱਧੂ, ਖੇਡ ਪ੍ਰਬੰਧਕ ਜਗਰੂਪ ਸਿੰਘ ਜਰਖੜ, ਸੰਦੀਪ ਸਿੰਘ ਪੰਧੇਰ, ਜਗਦੀਪ ਸਿੰਘ ਕਾਹਲੋਂ, ਯਾਦਵਿੰਦਰ ਸਿੰਘ ਤੂਰ, ਐਡਵੋਕੇਟ ਹਰਕਮਲ ਸਿੰਘ, ਮਨਮੋਹਣ ਸਿੰਘ ਗਰੇਵਾਲ (ਅਮਰੀਕਾ), ਸਵਰਨ ਸਿੰਘ ਲੱਖਾ ਕੈਨੇਡਾ, ਅਸ਼ੋਕ ਕੁਮਾਰ ਪ੍ਰਾਸ਼ਰ ਪੱਪੀ ਸ਼ਾਹਪੁਰੀਆ, ਰਣਜੀਤ ਸਿੰਘ ਦੁਲੇਅ, ਅਜੀਤ ਸਿੰਘ ਲਾਦੀਆਂ, ਪਹਿਲਵਾਨ ਹਰਮੇਲ ਸਿੰਘ, ਸੁਖਵਿੰਦਰ ਸਿੰਘ ਸੁੱਖੀ ਨੇ ਜੱਗਜੀਤ ਸਿੰਘ ਜੱਗੀ ਨੂੰ ਕਾਮਯਾਬੀ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ।