ਜਰਖਡ਼ ਹਾਕੀ ਅਕੈਦਮੀ ਨੇ ‘ਓਲੰਪਿਕ ਡੇਅ’ ਖੇਡ ਭਾਵਨਾ ਨਾਲ ਮਨਾਇਆ

Loading


ਲੁਧਿਆਣਾ 23  ਜੂਨ ( ਸਤ ਪਾਲ ਸੋਨੀ ) :   ਹਾਕੀ ਇੰਡੀਆ ਦੀਆਂ ਹਦਾਇਤਾਂ ‘ਤੇ ਹਾਕੀ ਇੰਡੀਆ ਵੱਲੋਂ ਮਾਨਤਾ ਪ੍ਰਾਪਤ ਮਾਤਾ ਸਾਹਿਬ ਕੌਰ ਹਾਕੀ ਅਕੈਡਮੀ ਜਰਖਡ਼ ਨੇ ‘ਓਲੰਪਿਕ ਡੇਅ’ ਬਹੁਤ ਹੀ ਖੇਡ ਭਾਵਨਾ ਅਤੇ ਸਤਿਕਾਰ ਨਾਲ ਖੇਡ ਕੰਪਲੈਕਸ ਜਰਖਡ਼ ਵਿਖੇ ਮਨਾਇਆ। ਇਸ ਮੌਕੇ ਸਥਾਨਕ ਬੱਚਿਆਂ ਦੀਆਂ 4 ਟੀਮਾਂ ਤਿਆਰ ਕੀਤੀਆਂ ਗਈਆਂ ਤੇ ਉਹਨਾਂ ਦੇ ਪ੍ਰਦਰਸ਼ਨੀ ਮੈਚ ਕਰਵਾਏ ਗਏ। ਜੂਨੀਅਰ ਵਰਗ ‘ਚ ਜਰਖਡ਼ ਹਾਕੀ ਅਕੈਡਮੀ ਨੇ ਓਲੰਪੀਅਨ ਪ੍ਰਿਥੀਪਾਲ ਸਿੰਘ ਇਲੈਵਨ ਨੂੰ 4-1 ਨਾਲ ਹਰਾਇਆ ਜਦਕਿ ਸੁਰਜੀਤ ਹਾਕੀ ਇਲੈਵਨ ਨੇ ਘਵੱਦੀ ਸਕੂਲ ਨੂੰ 3-1 ਨਾਲ ਹਰਾਇਆ। ਇਸ ਮੌਕੇ ਅਕੈਡਮੀ ਦੇ ਡਾਇਰੈਕਟਰ ਜਗਰੂਪ ਸਿੰਘ ਜਰਖਡ਼ ਨੇ ਬੱਚਿਆਂ ਨੂੰ ਓਲੰਪਿਕ ਡੇਅ ਦੀ ਮਹਾਨਤਾ ਬਾਰੇ ਜਾਣੂ ਕਰਵਾਇਆ। ਉਨਾਂ  ਆਖਿਆ, ਜੇਕਰ ਤੁਸੀਂ ਦੁਨੀਆਂ ਦੇ ਖੇਡਾਂ ਦੇ ਖੇਤਰ ‘ਚ ਆਪਣੀ ਪਹਿਚਾਣ ਬਣਾਉਣੀ ਹੈ ਤਾਂ ਸਾਨੂੰ ਵੱਧ ਤੋਂ ਵੱਧ ਓਲੰਪਿਕ ਖੇਡਾਂ ਵੱਲ ਧਿਆਨ ਕੇਂਦਰਿਤ ਕਰਨਾ ਪਵੇਗਾ। ਉਨਾਂ ਆਖਿਆ ਕਿ ‘ਓਲੰਪਿਕ ਡੇਅ’ ਸਾਨੂੰ ਖੇਡ ਭਾਵਨਾ ਅਨੁਸ਼ਾਸਨ ਅਤੇ ਜ਼ਿੰਦਗੀ ਵਿਚ ਅੱਗੇ ਵਧਣ ਲਈ ਪ੍ਰੇਰਿਤ ਕਰਦਾ ਹੈ। ਉਨਾਂ  ਆਖਿਆ ‘ਓਲੰਪਿਕ ਡੇਅ’ ਇਕ ਖੇਡਾਂ ਦਾ ਜ਼ਰੀਆ ਹੀ ਨਹੀਂ, ਸਗੋਂ ਆਪਸੀ ਭਾਈਚਾਰਕ ਸਾਂਝ ਅਤੇ ਏਕਤਾ ਦਾ ਪ੍ਰਤੀਕ ਵੀ ਹੈ। ਇਸ ਮੌਕੇ ਅਕੈਡਮੀ ਦੇ ਪ੍ਰਬੰਧਕ ਪਰਮਜੀਤ ਸਿੰਘ ਨੀਟੂ, ਪ੍ਰਧਾਨ ਅਡਵੋਕੇਟ ਹਰਕਮਲ ਸਿੰਘ, ਸ਼ਿੰਗਾਰਾ ਸਿੰਘ ਜਰਖਡ਼, ਕੋਚ ਪਰਗਟ ਸਿੰਘ, ਰਵਿੰਦਰ ਸਿੰਘ ਕਾਲਾ ਘਵੱਦੀ, ਸੰਦੀਪ ਸਿੰਘ ਪੰਧੇਰ, ਮਨਦੀਪ ਸਿੰਘ, ਯਾਦਵਿੰਦਰ ਸਿੰਘ ਤੂਰ, ਤੇਜਿੰਦਰ ਸਿੰਘ, ਸੋਮਾ ਸਿੰਘ ਰੋਮੀ, ਰਣਜੀਤ ਸਿੰਘ ਦੁਲੇਂਅ, ਲਵਦੀਪ”,ਅਤੇ ਹੋਰ ਵੱਡੀ ਗਿਣਤੀ ਵਿੱਚ ਹਾਜ਼ਰ ਸਨ।

 

20970cookie-checkਜਰਖਡ਼ ਹਾਕੀ ਅਕੈਦਮੀ ਨੇ ‘ਓਲੰਪਿਕ ਡੇਅ’ ਖੇਡ ਭਾਵਨਾ ਨਾਲ ਮਨਾਇਆ

Leave a Reply

Your email address will not be published. Required fields are marked *

error: Content is protected !!