ਜਨਾਨਾ ਜੇਲ ਵਿੱਚ ਮਨਾਇਆ ‘ਤੀਆਂ’ ਦਾ ਤਿਓਹਾਰ

Loading

 

ਗਲਤੀਆਂ ਸੁਧਾਰ ਕੇ ਆਪਣੀ ਕਾਬਲੀਅਤ ਨੂੰ ਨਿਖ਼ਾਰਨ ਦੀ ਲੋਡ਼ ‘ਤੇ ਜ਼ੋਰ
ਲੁਧਿਆਣਾ, 24 ਅਗਸਤ  ( ਸਤ ਪਾਲ ਸੋਨੀ ) : ਸਥਾਨਕ ਜਨਾਨਾ ਜੇਲ ਵਿੱਚ ਅੱਜ ‘ਤੀਆਂ’ ਦਾ ਤਿਓਹਾਰ ਮਨਾਇਆ ਗਿਆ, ਜਿਸ ਵਿੱਚ ਮੁੱਖ ਮਹਿਮਾਨ ਵਜੋਂ ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਸਕੱਤਰ ਅਤੇ ਚੀਫ਼ ਜੂਡੀਸ਼ੀਅਲ ਮੈਜਿਸਟ੍ਰੇਟ ਡਾ. ਗੁਰਪ੍ਰੀਤ ਕੌਰ ਨੇ ਸ਼ਿਰਕਤ ਕੀਤੀ। ਇਸ ਸਮਾਗਮ ਦੌਰਾਨ ਜੇਲ ਵਿੱਚ ਬੰਦ ਕੈਦਣਾਂ ਅਤੇ ਬੰਦੀਆਂ ਨੇ ਆਪਣੀ ਕਲਾ ਦਾ ਬੇਹਤਰੀਨ ਤਰੀਕੇ ਨਾਲ ਮੁਜ਼ਾਹਰਾ ਕਰਦਿਆਂ ਸਾਰਿਆਂ ਦਾ ਮਨੋਰੰਜਨ ਕੀਤਾ।
ਇਸ ਸਮਾਗਮ ਨੂੰ ਸੰਬੋਧਨ ਕਰਦਿਆਂ ਡਾ. ਗੁਰਪ੍ਰੀਤ ਕੌਰ ਨੇ ਜਿੱਥੇ ਸਮੂਹ ਪ੍ਰਤੀਭਾਗੀਆਂ ਦੇ ਹੌਂਸਲੇ ਦੀ ਦਾਦ ਦਿੱਤੀ, ਉਥੇ ਹੀ ਉਨਾਂ ਨੂੰ ਸੱਦਾ ਦਿੱਤਾ ਕਿ ਉਹ ਅਤੀਤ ਵਿੱਚ ਜਾਣੇ ਅਣਜਾਣੇ ਵਿੱਚ ਹੋਈਆਂ ਗਲਤੀਆਂ ਨੂੰ ਸੁਧਾਰ ਕੇ ਆਪਣੀ ਕਾਬਲੀਅਤ ਨੂੰ ਨਿਖ਼ਾਰਨ ‘ਤੇ ਜ਼ੋਰ ਦੇਣ। ਉਨਾਂ ਕਿਹਾ ਕਿ ਅਜਿਹੀਆਂ ਕਈ ਉਦਾਹਰਨਾਂ ਸਾਡੇ ਸਾਹਮਣੇ ਹਨ, ਜਿਨਾਂ ਵਿੱਚ ਕੈਦਣਾਂ ਅਤੇ ਬੰਦੀਆਂ ਨੇ ਜੇਲਾਂ ਦੀਆਂ ਸਜ਼ਾਵਾਂ ਪੂਰੀਆਂ ਕਰਕੇ ਆਪਣੇ ਜੀਵਨ ਦੀ ਬਾਖ਼ੂਬੀ ਮੁਡ਼ ਸ਼ੁਰੂਆਤ ਕਰਕੇ ਨਵੀਂਆਂ ਉਚਾਈਆਂ ਨੂੰ ਛੂਹਿਆ ਹੈ। ਉਨਾਂ ਸਮੂਹ ਕੈਦਣਾਂ, ਬੰਦੀਆਂ ਅਤੇ ਉਨਾਂ ਵਿੱਚੋਂ ਕੁਝ ਦੇ ਉਥੇ ਰਹਿ ਰਹੇ ਬੱਚਿਆਂ ਦੇ ਸੁਨਹਿਰੇ ਭਵਿੱਖ ਦੀ ਕਾਮਨਾ ਕੀਤੀ।
ਡਾ. ਗੁਰਪ੍ਰੀਤ ਕੌਰ ਨੇ ਜੇਲ ਸੁਪਰਡੈਂਟ  ਦਮਨਜੀਤ ਕੌਰ ਅਤੇ ਜੇਲ ਸਟਾਫ਼ ਦੇ ਇਸ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ ਅਤੇ ਤੀਆਂ ਦੀ ਇਸ ਰਿਵਾਇਤ ਨੂੰ ਭਵਿੱਖ ਵਿੱਚ ਵੀ ਜਾਰੀ ਰੱਖਣ ਬਾਰੇ ਕਿਹਾ। ਇਸ ਮੌਕੇ ਜੇਲ ਸੁਪਰਡੈਂਟ ਦਮਨਜੀਤ ਕੌਰ ਅਤੇ ਸਮੂਹ ਜੇਲ ਸਟਾਫ਼ ਨੇ ਡਾ. ਗੁਰਪ੍ਰੀਤ ਕੌਰ ਅਤੇ ਜ਼ਿਲਾ ਲੋਕ ਸੰਪਰਕ ਅਫ਼ਸਰ  ਪ੍ਰਭਦੀਪ ਸਿੰਘ ਨੱਥੋਵਾਲ ਦਾ ਵਿਸ਼ੇਸ਼ ਸਨਮਾਨ ਕੀਤਾ।

24280cookie-checkਜਨਾਨਾ ਜੇਲ ਵਿੱਚ ਮਨਾਇਆ ‘ਤੀਆਂ’ ਦਾ ਤਿਓਹਾਰ

Leave a Reply

Your email address will not be published. Required fields are marked *

error: Content is protected !!