ਜਗਰਾਂਉ ਰੇਲਵੇ ਓਵਰਬ੍ਰਿਜ ਦਾ 30 ਨਵੰਬਰ ਤੱਕ ਹੋਵੇਗਾ ਕੰਮ ਮੁਕੰਮਲ,ਲੋਕ ਸਭਾ ਮੈਂਬਰ ਰਵਨੀਤ ਸਿੰਘ ਬਿੱਟੂ ਵੱਲੋਂ ਉਸਾਰੀ ਕਾਰਜਾਂ ਦਾ ਜਾਇਜ਼ਾ

Loading

ਅਧਿਕਾਰੀਆਂ ਨੂੰ ਤੈਅ ਸਮਾਂ ਸੀਮਾ ਵਿੱਚ ਕੰਮ ਨੇਪਰੇ ਚਾੜਨ ਦੀ ਹਦਾਇਤ

 

ਲੁਧਿਆਣਾ, 7 ਸਤੰਬਰ ( ਸਤ ਪਾਲ  ਸੋਨੀ) : ਸ਼ਹਿਰ ਲੁਧਿਆਣਾ ਦੇ ਜਗਰਾਂਉ ਰੇਲਵੇ ਓਵਰਬ੍ਰਿਜ (ਪੁੱਲ) ਦਾ ਕੰਮ 30 ਨਵੰਬਰ, 2019 ਤੱਕ ਮੁਕੰਮਲ ਹੋ ਜਾਵੇਗਾ ਲੋਕ ਸਭਾ ਮੈਂਬਰ ਰਵਨੀਤ ਸਿੰਘ ਬਿੱਟੂ ਨੇ ਅੱਜ ਇਸ ਪੁੱਲ ਦੇ ਉਸਾਰੀ ਕਾਰਜ ਦਾ ਜਾਇਜ਼ਾ ਲਿਆ ਅਤੇ ਅਧਿਕਾਰੀਆਂ ਨੂੰ ਤੈਅ ਸਮਾਂ ਸੀਮਾ ਵਿੱਚ ਕੰਮ ਮੁਕੰਮਲ ਕਰਨ ਦੀ ਹਦਾਇਤ ਕੀਤੀਇਸ ਸੰਬੰਧੀ ਜਾਣਕਾਰੀ ਦਿੰਦਿਆਂ ਲੋਕ ਸਭਾ ਮੈਂਬਰ ਬਿੱਟੂ ਨੇ ਕਿਹਾ ਕਿ ਇਸ ਪੁੱਲ ਦੇ ਡਿਜ਼ਾਈਨ ਵਿੱਚ ਲਖਨਊ ਸਥਿਤ ਇੰਜੀਨੀਅਰਿੰਗ ਵਿੰਗ ਤੋਂ ਮਾਮੂਲੀ ਤਰਮੀਮ ਕਰਵਾਈ ਗਈ ਹੈ ਡਿਜ਼ਾਈਨ ਫਾਈਨਲ ਹੋਣ ਉਪਰੰਤ ਹੁਣ ਜ਼ਮੀਨੀ ਪੱਧਰਤੇ ਇਸ ਪੁੱਲ ਦੇ ਉਸਾਰੀ ਕਾਰਜ ਵਿੱਚ ਤੇਜ਼ੀ ਗਈ ਹੈ ਉਨਾਂ ਕਿਹਾ ਕਿ ਇਸ ਪੁੱਲ ਦੇ ਨਿਰਮਾਣ ਲਈ ਵਰਤੇ ਜਾਣ ਵਾਲੇ ਗਾਡਰ ਗਾਜ਼ੀਆਬਾਦ ਤੋਂ ਫੈਬਰੀਕੇਟ ਕਰਵਾਏ ਗਏ ਹਨ, ਜਿਸ ਦਾ 45 ਫੀਸਦੀ ਮਟੀਰੀਅਲ ਲੁਧਿਆਣਾ ਵਿਖੇ ਪਹੁੰਚ ਗਿਆ ਹੈ

ਲੋਕ ਸਭਾ ਮੈਂਬਰ ਬਿੱਟੂ ਨੇ ਕਿਹਾ ਕਿ ਕੁੱਲ 24 ਕਰੋੜ ਰੁਪਏ ਦੀ ਲਾਗਤ ਵਾਲੇ ਇਸ ਪ੍ਰੋਜੈਕਟ ਨੂੰ 30 ਨਵੰਬਰ, 2019 ਤੱਕ ਮੁਕੰਮਲ ਕਰਨ ਲਈ ਉਨਾਂ ਨੇ ਅੱਜ ਰੇਲਵੇ ਦੇ ਅਧਿਕਾਰੀਆਂ ਨੂੰ ਹਦਾਇਤ ਕਰ ਦਿੱਤੀ ਹੈ ਇਸ ਦੇ ਇਕੱਲੇ ਸਿਵਲ ਵਰਕਸਤੇ ਹੀ 8.5 ਕਰੋੜ ਰੁਪਏ ਦੀ ਲਾਗਤ ਆਵੇਗੀ ਉਨਾਂ ਕਿਹਾ ਕਿ ਗਾਡਰਾਂ ਨੂੰ ਰੇਲਵੇ ਟਰੈਕ ਦੇ ਨਾਲ ਢਾਂਚਾ ਤਿਆਰ ਕਰਕੇ ਜੋੜਿਆ (ਅਸੈਂਬਲ ਕਰਨਾ) ਜਾਵੇਗਾ ਉਸ ਉਪਰੰਤ ਵੱਡੀਆਂ ਕਰੇਨਾਂ ਦੀ ਸਹਾਇਤਾ ਨਾਲ ਪੁੱਲ ਨੂੰ ਜੋੜਿਆ ਜਾਵੇਗਾ 

ਉਨਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਦੇ ਸਰਬਪੱਖੀ ਵਿਕਾਸ ਲਈ ਪੂਰਨ ਤੌਰਤੇ ਵਚਨਬੱਧ ਹੈ ਸਨਅਤੀ ਸ਼ਹਿਰ ਲੁਧਿਆਣਾ ਦੇ ਵਿਕਾਸ ਨੂੰ ਵਿਸ਼ੇਸ਼ ਤਵੱਜੋਂ ਦਿੱਤੀ ਜਾ ਰਹੀ ਹੈ ਉਨਾਂ ਕਿਹਾ ਕਿ ਸ਼ਹਿਰ ਵਿੱਚ ਸਮਾਰਟ ਸਿਟੀ ਪ੍ਰੋਜੈਕਟ ਅਧੀਨ ਕਈ ਵਿਕਾਸ ਕਾਰਜ ਜਾਰੀ ਹਨ ਇਹ ਸਾਰੇ ਪ੍ਰੋਜੈਕਟ ਮੁਕੰਮਲ ਹੋਣ ਨਾਲ ਲੁਧਿਆਣਾ ਵਿਸ਼ਵ ਦੇ ਬਿਹਤਰੀਨ ਸ਼ਹਿਰਾਂ ਵਿੱਚ ਸ਼ੁਮਾਰ ਹੋ ਜਾਵੇਗਾ

46110cookie-checkਜਗਰਾਂਉ ਰੇਲਵੇ ਓਵਰਬ੍ਰਿਜ ਦਾ 30 ਨਵੰਬਰ ਤੱਕ ਹੋਵੇਗਾ ਕੰਮ ਮੁਕੰਮਲ,ਲੋਕ ਸਭਾ ਮੈਂਬਰ ਰਵਨੀਤ ਸਿੰਘ ਬਿੱਟੂ ਵੱਲੋਂ ਉਸਾਰੀ ਕਾਰਜਾਂ ਦਾ ਜਾਇਜ਼ਾ
error: Content is protected !!