ਘਰ-ਘਰ ਰੋਜ਼ਗਾਰ ਯੋਜਨਾ’ ਅਧੀਨ 57 ਬੇਰੁਜ਼ਗਾਰਾਂ ਨੂੰ ਮਿਲੀ ਨੌਕਰੀ

Loading

ਬਿਊਰੋ ਦਫ਼ਤਰ ਵਿਖੇ ਹਰੇਕ ਸ਼ੁੱਕਰਵਾਰ ਨੂੰ ਲੱਗਦਾ ਹੈ ਪਲੇਸਮੈਂਟ ਕੈਂਪ

ਲੁਧਿਆਣਾ, 6 ਜੁਲਾਈ (ਸਤ ਪਾਲ  ਸੋਨੀ)  : ਪੰਜਾਬ ਸਰਕਾਰ ਵੱਲੋਂ ਸੂਬੇ ਦੇ ਹਰੇਕ ਘਰ ਵਿੱਚ ਇੱਕ ਨੌਕਰੀ ਦੇਣ ਲਈ ਸ਼ੁਰੂ ਕੀਤੀ ਗਈ ‘ਘਰ-ਘਰ ਰੋਜ਼ਗਾਰ ਯੋਜਨਾ’ ਅਧੀਨ ਰੋਜ਼ਗਾਰ ਮੇਲੇ ਦਾ ਆਯੋਜਨ ਸਥਾਨਕ ਜ਼ਿਲਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਦਫ਼ਤਰ ਵਿਖੇ ਕੀਤਾ ਗਿਆ, ਜਿਸ ਵਿੱਚ 57 ਯੋਗ ਬੇਰੁਜ਼ਗਾਰ ਨੌਜਵਾਨਾਂ ਨੂੰ ਵੱਖ-ਵੱਖ ਕੰਪਨੀਆਂ ਵੱਲੋਂ ਨੌਕਰੀਆਂ ਲਈ ਚੁਣਿਆ ਗਿਆ। ਭਰਤੀ ਲਈ 10ਵੀਂ, 12ਵੀਂ ਜਾਂ ਗਰੇਜੂਏਸ਼ਨ ਦੀ ਪਡ਼ਾਈ ਯੋਗਤਾ ਰੱਖੀ ਗਈ ਸੀ। ਚੁਣੇ ਗਏ ਉਮੀਦਵਾਰਾਂ ਨੂੰ 9 ਹਜ਼ਾਰ ਤੋਂ ਲੈ ਕੇ 25 ਹਜ਼ਾਰ ਰੁਪਏ ਦੀ ਤਨਖ਼ਾਹ ਵਾਲੀਆਂ ਨੌਕਰੀਆਂ ਲਈ ਚੁਣਿਆ ਗਿਆ।

ਇਸ ਸੰਬੰਧੀ ਜਾਣਕਾਰੀ ਦਿੰਦਿਆਂ ਜ਼ਿਲਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਦੇ ਡਿਪਟੀ ਡਾਇਰੈਕਟਰ  ਮੀਨਾਕਸ਼ੀ ਸ਼ਰਮਾ ਅਤੇ ਡਿਪਟੀ ਸੀ. ਈ. ਓ.  ਨਵਦੀਪ ਸਿੰਘ, ਰੋਜ਼ਗਾਰ ਅਫ਼ਸਰ  ਰਾਜਨ ਸ਼ਰਮਾ ਨੇ ਦੱਸਿਆ ਕਿ ਇਸ ਮੇਲੇ ਵਿੱਚ 93 ਉਮੀਦਵਾਰਾਂ ਨੇ ਭਾਗ ਲਿਆ, ਜਿਨਾਂ ਨੂੰ ਭਰਤੀ ਕਰਨ ਲਈ ਏਅਰਟੈੱਲ, ਰੌਕਮੈਨ, ਐਕਸਾਈਡ ਲਾਈਫ ਇੰਸ਼ੋਰੈਂਸ, ਦੈਨਿਕ ਭਾਸਕਰ ਅਤੇ ਐੱਲ. ਆਈ. ਸੀ. ਆਫ਼ ਇੰਡੀਆ ਕੰਪਨੀਆਂ ਪਹੁੰਚੀਆਂ ਹੋਈਆਂ ਸਨ, ਜਿਨਾਂ ਵੱਲੋ 57 ਬੇਰੁਜ਼ਗਾਰ ਨੌਜਵਾਨਾਂ ਦੀ ਚੋਣ ਕੀਤੀ ਗਈ।ਉਨਾਂ ਦੱਸਿਆ ਕਿ ਬਿਊਰੋ ਵੱਲੋਂ ਦਫ਼ਤਰ ਵਿਖੇ ਹਰੇਕ ਸ਼ੁੱਕਰਵਾਰ ਨੂੰ ਪਲੇਸਮੈਂਟ ਕੈਂਪ ਲਗਾਇਆ ਜਾਂਦਾ ਹੈ ਤਾਂ ਜੋ ਪੰਜਾਬ ਸਰਕਾਰ ਦਾ ਵੱਧ ਤੋਂ ਵੱਧ ਨੌਜਵਾਨਾਂ ਨੂੰ ਰੋਜ਼ਗਾਰ ਮੁਹੱਈਆ ਕਰਾਉਣ ਦਾ ਸੁਪਨਾ ਪੂਰਾ ਕੀਤਾ ਜਾ ਸਕੇ। ਉਨਾਂ ਨੌਕਰੀ ਲੈਣ ਦੇ ਇਛੁੱਕ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਵੈੱਬਸਾਈਟਾਂ www.ghargharrogar.punjab.gov.in, www.ncs.gov.in ‘ਤੇ ਰਜਿਸਟਰਡ ਕਰਾਉਣ। ਵਧੇਰੇ ਜਾਣਕਾਰੀ ਲਈ ਫੇਸਬੁੱਕ ਅਕਾਊਂਟ https://bit.ly/2ENm2Bp ‘ਤੇ ਵੀ ਜਾਇਆ ਜਾ ਸਕਦਾ ਹੈ।

42900cookie-checkਘਰ-ਘਰ ਰੋਜ਼ਗਾਰ ਯੋਜਨਾ’ ਅਧੀਨ 57 ਬੇਰੁਜ਼ਗਾਰਾਂ ਨੂੰ ਮਿਲੀ ਨੌਕਰੀ
error: Content is protected !!