![]()

ਜੋਧਾਂ / ਸਰਾਭਾ 20 ਫਰਵਰੀ ( ਦਲਜੀਤ ਸਿੰਘ ਰੰਧਾਵਾ / ਦੇਵ ਸਰਾਭਾ ) ਗੁੱਜਰਵਾਲ ਵਿੱਖੇ ਸ਼ਹੀਦ ਬਾਬਾ ਜੀਵਨ ਸਿੰਘ ਜੀ ਚੈਰੀਟੇਬਲ ਫਾਂਊਡੇਂਸ਼ਨ ਦੇ ਚੇਅਰਮੈਨ ਜਗਰੂਪ ਸਿੰਘ ਦੇ ਗ੍ਰਹਿ ਵਿੱਖੇ ਸੰਸਥਾ ਵੱਲੋ ਸ. ਹਰਪਾਲ ਸਿੰਘ ਜੱਲਾ ਯੂਨੀਅਰ ਮੀਤ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਜੱਥੇਬੰਦੀ ਦੇ ਸੀਨੀਅਰ ਆਗੂ ਪਹੁੰਚੇ ਅਤੇ ਸਭ ਨੇ ਆਪੋ ਆਪਣੇ ਵਿਚਾਰ ਰੱਖੇ ਅਤੇ ਸ਼੍ਰੀ ਅਨੰਦਪੁਰ ਸਾਹਿਬ ਹੋਲੇ ਮਹੋਲੇ ਤੇ ਲਗੱਣ ਵਾਲੇ ਲੰਗਰ, ਮੈਡੀਕਲ ਕੈਂਪ, ਖੂਨ ਦਾਨ ਕੈਂਪ ਬਾਰੇ ਵਿਚਾਰ ਕੀਤੀ ਗਈ। ਸ਼੍ਰੀ ਅਨੰਦਪੁਰ ਸਾਹਿਬ ਵਿੱਖੇ ਸੰਸਥਾ ਵੱਲੋ 26 ਫਰਵਰੀ ਤੋਂ 2 ਮਾਰਚ ਤੱਕ ਲੰਗਰ ਅਤੇ ਮੈਡੀਕਲ ਕੈਂਪ ਲਗਾਏ ਜਾਣਗੇ। ਸੰਸਥਾ ਦੇ ਸਰਪ੍ਰਸਤ ਸੰਤ ਬਾਬਾ ਸ਼ੁਧ ਸਿੰਘ ਟੂਸੇ ਵਾਲਿਆ ਨੇ ਵੀ ਆਪਣੇ ਵਿਚਾਰ ਰੱਖੇ ਅਤੇ ਜੱਥੇਬੰਦੀ ਦੇ ਕੰਮਾਂ ਬਾਰੇ ਚਾਨਣਾ ਪਾਇਆ। ਸਟੇਜ ਦੀ ਸੇਵਾ ਗਿਆਨੀ ਕਰਨੈਲ ਸਿੰਘ ਗੰਭੀਰ ਨੇ ਕੀਤੀ । ਇਸ ਮੌਕੇ ਗਿਆਨੀ ਹਰਜਿੰਦਰ ਸਿੰਘ ਹੰਬਡ਼ਾ ਨੇ ਵੀ ਸੰਗਤਾਂ ਨੂੰ ਆਪਣੇ ਵਿਚਾਰਾ ਰਾਹੀ ਸਬੋਧਨ ਕੀਤਾ ਸੰਸਥਾ ਦੇ ਕੌਮੀ ਪ੍ਰਧਾਨ ਸ. ਪ੍ਰੇਮ ਸਿੰਘ ਭੰਗੂ ਜੀ ਦੇ ਦਿਸ਼ਾ ਨਿਰਦੇਸ਼ਾ ਹੇਠ ਇਹ ਸਾਰਾ ਪ੍ਰੋਗਰਾਮ ਉਲੀਕਿਆ ਗਿਆ। ਇਸ ਸਮੇਂ ਪਹੁੰਚੇ ਸੀਨੀਅਰ ਮੈਬਰ ਗਿਆਨੀ ਕਰਨੈਲ ਸਿੰਘ ਗੰਭੀਰ ਮੁੱਖ ਬੁਲਾਰਾ, ਤਪਿੰਦਰ ਸਿੰਘ ਪੋਹੀਡ਼ ਮੀਤ ਪ੍ਰਧਾਨ, ਗਿਆਨੀ ਹਰਜਿੰਦਰ ਸਿੰਘ ਹੰਬਡ਼ਾ, ਮਖੱਣ ਸਿੰਘ ਹੰਬਡ਼ਾਂ, ਕੈਪਟਨ ਮਲਕੀਤ ਸਿੰਘ, ਡਾ. ਬਲਵਿੰਦਰ ਸਿੰਘ ਢਿੱਲੋ, ਸਰਪ੍ਰਸਤ ਬਾਬਾ ਸ਼ੁਧ ਸਿੰਘ ਟੂਸਿਆ ਵਾਲੇ, ਸੂਬੇਦਾਰ ਨੰਦ ਸਿੰਘ ਗਿੱਲ ਅਕਾਲਗਡ਼, ਉਪ ਚੇਅਰਮੈਨ ਗੁਰਜੀਤ ਸਿੰਘ ਅਮਰਗਡ਼, ਬੂਟਾ ਸਿੰਘ ਧਾਲੀਵਾਲ, ਪਾਲ ਸਿੰਘ ਧਾਲੀਵਾਲ, ਇੰਦਰਜੀਤ ਸਿੰਘ ਹੈਪੀ ਗੁੱਜਰਵਾਲ ਤਪਿੰਦਰ ਸਿੰਘ ਪੋਹੀਡ਼, ਰੁਲਦਾ ਸਿੰਘ ਪੰਡੋਰੀ, ਪਰਦੀਪ ਭਨੋਟ, ਪਰਮਜੀਤ ਸਿੰਘ ਲਲਤੋਂ, ਕੈਪਟਨ ਬਲਜੀਤ ਸਿੰਘ ਅਕਾਲਗਡ਼, ਕਰਨੈਲ ਸਿੰਘ ਖਾਲਸਾ ਡੇਹਲੋਂ, ਸੁਖਦੇਵ ਸਿੰਘ ਅਕਾਲਗਡ਼, ਗੁਰਜੀਤ ਸਿੰਘ ਅਮਰਗਡ਼, ਤਰਸੇਮ ਸਿੰਘ ਖੰਡੂਰ, ਗੁਰਮੇਲ ਸਿੰਘ ਖੰਡੂਰ, ਕੈਪਟਨ ਮਲਕੀਤ ਸਿੰਘ, ਕਰਨੈਲ ਸਿੰਘ ਮੈਨੇਜਰ ਚੌਕੀਮਾਨ, ਸਰਬਜੀਤ ਸਿੰਘ ਮਾਛੀਵਾਡ਼ਾ, ਹਰਮਨ ਸਿੰਘ, ਜਗਜੀਤ ਸਿੰਘ ਪੰਚ, ਜਗਵਿੰਦਰ ਸਿੰਘ ਨਾਰੰਗਵਾਲ, ਰਘਵੀਰ ਸਿੰਘ ਫੌਜੀ ਆਦਿ ਹਾਜਰ ਸਨ ।