![]()

ਮਾਮਲਾ ਪਾਵਰਕਾਮ ਵਿਭਾਗ ਦੇ 12 ਲੱਖ ਰੁਪਏ ਦੇ ਬਿਲ ਦਾ ਭੁਗਤਾਨ ਨਾਂ ਕਰਨ ਦਾ
ਜੋਧਾਂ/ਸਰਾਭਾ 4 ਜਨਵਰੀ (ਦਲਜੀਤ ਸਿੰਘ ਰੰਧਾਵਾ / ਦੇਵ ਸਰਾਭਾ ) ਗੁੱਜਰਵਾਲ ਵਿਖੇ ਪਾਣੀ ਦੀ ਸਪਲਾਈ ਦੇਣ ਵਾਲੀਆਂ3 ਮੋਟਰਾਂ ਦੇ ਬਿਜਲੀ ਬਿੱਲਾਂ ਦੇ ਭੁਗਤਾਨ ਨਾਂ ਹੋਣ ਕਾਰਨ ਪਾਵਰਕਾਮ ਵਿਭਾਗ ਨੇ ਇੱਕ ਹਫਤਾ ਪਹਿਲਾਂ ਇਨਾਂ ਮੋਟਰਾਂ ਦੇ ਕੁਨੈਕਸ਼ਨ ਕੱਟ ਦਿੱਤੇ ਸਨ, ਜਿਸ ਕਾਰਨ ਪਿੰਡ ‘ਚ ਪਾਣੀ ਵਾਲੀਆਂ ਟੂਟੀਆਂ ਚ ਪਾਣੀ ਦੀ ਸਪਲਾਈ ਬੰਦ ਹੋਣ ਕਾਰਨ ਜਿੱਥੇ ਲੋਕ ਪਾਣੀ ਲਈ ਤਰਾਹ ਤਰਾਹ ਕਰ ਰਹੇ ਸਨ ਉਥੇ ਪਿੰਡ ਦੀਆਂ ਬਹੁ ਗਿਣਤੀ ਔਰਤਾਂ ਨੇ ਪਾਣੀ ਦੀ ਸਪਲਾਈ ਚਾਲੂ ਕਰਵਾਉਣ ਲਈ ਮੈਂਗਲ ਚੌਂਕ ਵਾਲੀ ਮੁੱਖ ਸਡ਼ਕ ਤੇ ਜਾਮ ਲਗਾ ਦਿੱਤਾ।ਜਿਸ ਕਾਰਨ ਰਾਹਗੀਰਾਂ ਨੂੰ ਭਾਰੀ ਦਿੱਕਤ ਦਾ ਸਾਹਮਣਾ ਕਰਨਾ ਪਿਆ । ਧਰਨੇ ਮੌਕੇ ਹਲਕਾ ਇੰਚਾਰਜ ਦਾਖਾ ਦੇ ਕਾਂਗਰਸੀ ਆਗੂ ਦੇ ਦਿਸ਼ਾ ਨਿਰਦੇਸ਼ਾਂ ਤੇ ਸਾਬਕਾ ਸਰਪੰਚ ਗੁਰਜੀਤ ਸਿੰਘ ਅਤੇ ਕੁਲਦੀਪ ਸਿੰਘ ਸਾਬਕਾ ਪੰਚ ਨੇ ਪਾਵਰਕਾਮ ਵਿਭਾਗ ਤੋਂ ਬਕਾਇਆ ਬਿੱਲਾਂ ਦੀ ਅਦਾਇਗੀ ਲਈ 1 ਹਫਤੇ ਦਾ ਸਮਾਂ ਲੈਣ ਤੇ ਪਰਮਿੰਦਰ ਸਿੰਘ ਐਸ ਡੀ ਓ ਪਾਵਰਕਾਮ ਨਾਰੰਗਵਾਲ ਨੇ ਮੋਟਰਾਂ ਦੇ ਕੁਨੈਕਸ਼ਨ ਜੁਡ਼ਵਾਏ, ਤਾਂ ਕਿਤੇ ਜਾ ਕੇ ਪਿੰਡ ਵਾਸੀਆਂ ਨੂੰ ਪਾਣੀ ਨਸੀਬ ਹੋਇਆ।ਇਸ ਮੌਕੇ ਤੇ ਹਾਜਰ ਪਰਮਿੰਦਰ ਸਿੰਘ ਐਸ ਡੀ ਓ ਪਾਵਰਕਾਮ ਨੇ ਦੱਸਿਆ ਕਿ ਪਿੰਡ ਗੁੱਜਰਵਾਲ ਦੀਆਂ 3 ਪਾਣੀ ਵਾਲੀਆਂ ਮੋਟਰਾਂ ਦਾ ਬਕਾਇਆ ਬਿੱਲ 12 ਲੱਖ ਦੇ ਕਰੀਬ ਹੈ।ਇੰਨੀ ਵੱਡੀ ਰਾਸ਼ੀ ਜਮਾਂ ਨਾ ਹੋਣ ਕਾਰਨ ਵਿਭਾਗ ਨੂੰ ਪਿਛਲੇ ਦਿਨੀ ਇਨਾਂ ਮੋਟਰਾਂ ਦੇ ਕੁਨੈਕਸ਼ਨ ਕੱਟਣ ਲਈ ਮਜਬੂਰ ਹੋਣਾ ਪਿਆ।ਉਨਾਂ ਕਿਹਾ ਕਿ ਪਿੰਡ ਦੇ ਸਾਬਕਾ ਸਰਪੰਚ ਗੁਰਜੀਤ ਸਿੰਘ ਨੇ ਇਸ ਪੈਸੇ ਦੀ ਅਦਾਇਗੀ ਲਈ ਇੱਕ ਹਫਤੇ ਦਾ ਸਮਾਂ ਮੰਗਿਆ, ਜਿਸ ਤੇ ਅਮਲ ਕਰਦਿਆਂ ਵਿਭਾਗ ਨੇ ਬਿਜਲੀ ਦੇ ਕੁਨੈਕਸ਼ਨ ਮੁਡ਼ ਜੋਡ਼ ਦਿੱਤੇ ਹਨ।