![]()

ਡਿਪਟੀ ਮੇਅਰ ਨੇ ਜਖਮੀਆਂ ਦਾ ਹਸਪਾਤਾਲ ਜਾ ਕੇ ਪੁਛਿੱਆ ਹਾਲ ਚਾਲ
ਲੁਧਿਆਣਾ, 26 ਅਪ੍ਰੈੱਲ ( ਸਤ ਪਾਲ ਸੋਨੀ ) : ਵਿਧਾਨ ਸਭਾ ਹਲਕਾ ਦੱਖਣੀ ਵਿਚ ਪੈਂਦੇ ਮੁੱਹਲਾ ਨਿਊ ਸਮਾਰਟ ਕਲੋਨੀ, ਗਿਆਸਪੁਰਾ ਵਿਖੇ ਗੈਸ ਸਲੈਡਰ ਫੱਟਣ ਨਾਲ ਹੋਏ ਭਿਆਨਕ ਹਾਦਸੇ ਵਿਚ ਅੋਰਤਾ ਅਤੇ ਬੱਚਿਆਂ ਸਮੇਤ 31 ਇਨਸਾਨ ਜਖਮੀ ਹੋ ਗਏ। ਜਿਨਾ ਵਿਚ 3 ਦੀ ਹਾਲਤ ਗੰਭੀਰ ਬਣੀ ਹੋਈ ਹੈ ਅਤੇ ਉਨਾ ਦੀ ਹਾਲਤ ਨੂੰ ਦਾਖਦੇ ਹੋਏ ਸੀ.ਐਮ.ਸੀ. ਹਸਪਤਾਲ ਵਿਖੇ ਭਰਤੀ ਕਰਵਾਇਆ ਗਿਆ ਹੈ ਅਤੇ ਬਾਕੀ ਦੇ ਜਖਮੀਆ ਨੂੰ ਤੁਰੰਤ ਸਿਵਲ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ, ਜਿਥੇ ਉਨਾਂ ਦਾ ਡਾਕਟਰਾ ਵਲੋਂ ਇਲਾਜ ਸ਼ੁਰੂ ਕਰ ਦਿੱਤਾ ਗਿਆ ਹੈ। ਹਾਦਸੇ ਦੀ ਖਬਰ ਸੁਣਦਿਆ ਹੀ ਨਗਰ ਨਿਗਮ ਲੁਧਿਆਣਾ ਦੇ ਡਿਪਟੀ ਮੇਅਰ ਬੀਬੀ ਸਰਬਜੀਤ ਕੌਰ ਸ਼ਿਮਲਾਪੁਰੀ ਅਤੇ ਬਲਾਕ ਕਾਂਗਰਸ ਪ੍ਰਧਾਨ ਜਰਨੈਲ ਸਿੰਘ ਸ਼ਿਮਲਾਪੁਰੀ ਆਪਣੇ ਸਾਥੀਆਂ ਸਮੇਤ ਹਾਦਸੇ ਵਾਲੀ ਥਾਂ ਪੁੱਜੇ ਅਤੇ ਸਥਿਤੀ ਦਾ ਜਾਇਜ਼ਾ ਲਿਆ। ਇਸ ਉਪਰੰਤ ਸਿਵਲ ਹਸਪਾਤਾਲ ਜਾ ਕੇ ਮਰੀਜਾਂ ਦੇ ਚਲ ਰਹੇ ਇਲਾਜ ਦਾ ਮੁਆਇਨਾ ਕੀਤਾ ਅਤੇ ਡਾਕਟਰ ਸਾਹਿਬਾਨ ਨੂੰ ਪੂਰੀ ਤਨਦੇਹੀ ਨਾਲ ਇਲਾਜ ਕਰਨ ਦੀਆ ਹਦਾਇਤਾ ਕੀਤੀਆ। ਸਿਵਲ ਹਸਪਤਾਲ ਦੇ ਡਾਕਟਰ ਮੈਡਮ ਭਾਰਤੀ ਨੇ ਵਿਸ਼ਵਾਸ ਦੁਆਇਆ ਕਿ ਇਲਾਜ ਵਿਚ ਕੋਈ ਕਮੀ ਨਹੀ ਆਉਣ ਦਿੱਤੀ ਜਾਵੇਗੀ। ਇਸ ਮੌਕੇ ਡਿਪਟੀ ਮੇਅਰ ਸਰਬਜੀਤ ਕੌਰ ਸ਼ਿਮਲਾਪੁਰੀ ਅਤੇ ਬਲਾਕ ਪ੍ਰਧਾਨ ਜਰਨੈਲ ਸਿੰਘ ਸ਼ਿਮਲਾਪੁਰੀ ਦੇ ਨਾਲ ਡਿਪਟੀ ਮੇਅਰ ਦੇ ਉਐਸਡੀ ਪ੍ਰਿਤਪਾਲ ਸਿੰਘ ਦੁਆਬੀਆ, ਮਹਿੰਦਰ ਸਿੰਘ ਸਾਹਪੁਰੀਆ, ਹਰਜਿੰਦਰ ਸਿੰਘ ਕਿੰਗ, ਗੁਰਨਾਮ ਸਿੰਘ ਹੀਰਾ ਆਦਿ ਹਾਜਰ ਸਨ।