ਖੰਨਾ ਪੁਲਿਸ ਵੱਲੋਂ 2 ਕੁਇੰਟਲ ਨਕਲੀ ਖੋਆ ਬਰਾਮਦ

Loading

ਪਾਣੀਪਤ ਤੋਂ ਸਸਤੇ ਭਾਅਤੇ ਲਿਆਂਦਾ ਖੋਆ ਪੰਜਾਬ ਕਰਨਾ ਸੀ ਸਪਲਾਈ

ਦੋ ਹੋਰ ਮਾਮਲਿਆਂ ਵਿੱਚ ਕਥਿਤ ਧੋਖੇਬਾਜ਼ ਟਰੈਵਲ ਏਜੰਟਾਂ ਨੂੰ ਜੇਲ ਭੇਜਿਆ

ਖੰਨਾ, 19 ਅਗਸਤ ( ਸਤ ਪਾਲ ਸੋਨੀ )  ਖੰਨਾ ਪੁਲਿਸ ਨੇਮਿਸ਼ਨ ਤੰਦਰੁਸਤ ਪੰਜਾਬਤਹਿਤ ਨਕਲੀ ਖਾਧ ਪਦਾਰਥਾਂ ਦੀ ਤਸਕਰੀ ਖ਼ਿਲਾਫ਼ ਸ਼ੁਰੂ ਕੀਤੀ ਮੁਹਿੰਮ ਤਹਿਤ ਅੱਜ 2 ਕੁਇੰਟਲ ਨਕਲੀ ਖੋਆ ਬਰਾਮਦ ਕਰਨ ਵਿੱਚ ਸਫ਼ਲਤਾ ਹਾਸਿਲ ਕੀਤੀ ਹੈ। ਇਹ ਖੋਆ ਜ਼ਿਲਾ ਨਵਾਂਸ਼ਹਿਰ ਦੇ ਗੜਸ਼ੰਕਰ ਅਤੇ ਹੋਰ ਇਲਾਕਿਆਂ ਵਿੱਚ ਮਹਿੰਗੇ ਭਾਅਤੇ ਵੇਚਿਆ ਜਾਣਾ ਸੀ।

ਇਸ ਸੰਬੰਧੀ ਜਾਣਕਾਰੀ ਦਿੰਦਿਆਂ  ਧਰੁਵ ਦਹਿਆ, ਆਈ.ਪੀ.ਐਸ, ਸੀਨੀਅਰ ਪੁਲਿਸ ਕਪਤਾਨ ਖੰਨਾ ਨੇ ਦੱਸਿਆ ਕਿ ਅੱਜ ਖੰਨਾ ਪੁਲਿਸ ਪਾਰਟੀ ਨੇ ਪ੍ਰਿਸਟਨ ਮਾਲ ਪਿੰਡ ਅਲੋੜ ਜੀ.ਟੀ ਰੋਡ ਖੰਨਾ ਵਿਖੇ ਨਾਕਾਬੰਦੀ ਕਰਕੇ ਸ਼ੱਕੀ ਵਾਹਨਾਂ ਅਤੇ ਵਿਅਕਤੀਆਂ ਦੀ ਚੈਕਿੰਗ ਕੀਤੀ ਜਾ ਰਹੀ ਸੀ ਤਾਂ ਗੋਬਿੰਦਗੜ ਸਾਈਡ ਵੱਲੋਂ ਇਕ ਬਲੈਰੋ ਗੱਡੀ ਨੰਬਰ ਐਚ.ਆਰ-83-2917 ਆਈ, ਜਿਸ ਨੂੰ ਰੋਕ ਕੇ ਚੈੱਕ ਕੀਤਾ ਤਾਂ ਉਸ ਵਿੱਚੋਂ 2 ਕੁਇੰਟਲ ਨਕਲੀ ਖੋਆ ਬਰਾਮਦ ਹੋਇਆ। ਪੁੱਛਣਤੇ ਗੱਡੀ ਦੇ ਚਾਲਕ ਬੱਬਲੂ ਪੁੱਤਰ ਰਾਮ ਰਤਨ ਵਾਸੀ ਸੋਨਾਲੀ ਰੋਡ ਸਬਜ਼ੀ ਮੰਡੀ ਪਾਣੀਪਤ ਅਤੇ ਨਾਲ ਬੈਠੇ ਵਿਅਕਤੀ ਰਾਜਦੇਵ ਪੁੱਤਰ ਰਾਮਫੇਰ ਵਾਸੀ ਸੋਨਾਲੀ ਰੋਡ ਸਬਜ਼ੀ ਮੰਡੀ ਪਾਣੀਪਤ ਨੇ ਦੱਸਿਆ ਕਿ ਉਨਾਂ  ਨੇ ਇਹ ਖੋਆ ਪਾਣੀਪਤ (ਹਰਿਆਣਾ) ਤੋਂ ਸਸਤੇ ਭਾਅ ਵਿੱਚ ਲਿਆ ਕੇ ਅੱਗੇ ਗੜਸ਼ੰਕਰ ਜ਼ਿਲਾ ਸ਼ਹੀਦ ਭਗਤ ਸਿੰਘ ਨਗਰ ਦੇ ਏਰੀਆ ਵਿੱਚ ਮਹਿੰਗੇ ਭਾਅ ਵਿੱਚ ਸਪਲਾਈ ਕਰਨਾ ਸੀ। ਇਸ ਖੋਆ ਨੂੰ ਅਗਲੇਰੀ ਕਾਰਵਾਈ ਲਈ ਫੂਡ ਸਪਲਾਈ ਵਿਭਾਗ ਦੇ ਕਰਮਚਾਰੀਆਂ ਹਵਾਲੇ ਕੀਤਾ ਗਿਆ ਹੈ।

ਇਸ ਤੋਂ ਇਲਾਵਾ : ਮਾਨ ਸਿੰਘ ਥਾਣਾ ਮਾਛੀਵਾੜਾ ਸਾਹਿਬ ਦੀ ਪੁਲਿਸ ਪਾਰਟੀ ਵੱਲੋਂ ਕਥਿਤ ਦੋਸ਼ੀ ਗੌਰਵ ਇੰਦਰ ਸੂਦ ਪੁੱਤਰ ਬਲਵੀਰ ਸੂਦ ਵਾਸੀ ਕ੍ਰਿਸ਼ਨਾ ਨਗਰ ਮਾਛੀਵਾੜਾ ਸਾਹਿਬ ਜੋ ਕਿ ਸੂਦ ਟਰੈਵਲ ਨਾਮ ਦੀ ਦੁਕਾਨ ਖੋਲ ਕੇ ਭੋਲੇਭਾਲੇ ਲੋਕਾਂ ਨੂੰ ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ ਠੱਗੀਆਂ ਮਾਰਦਾ ਸੀ, ਦੇ ਖਿਲਾਫ ਮੁਕੱਦਮਾ ਨੰਬਰ 134 ਮਿਤੀ 18.08.18 / 420 / ਥਾਣਾ ਮਾਛੀਵਾੜਾ ਸਾਹਿਬ ਦਰਜ ਕਰਦੇ ਹੋਏ ਦੋਸ਼ੀ ਨੂੰ ਗ੍ਰਿਫ਼ਤਾਰ ਕਰਕੇ ਜੇਲ ਭੇਜਿਆ ਗਿਆ ਹੈ।ਇਸ ਤੋਂ ਇਲਾਵਾ : ਵਿਜੈ ਕੁਮਾਰ ਥਾਣਾ ਪਾਇਲ ਦੀ ਪੁਲਿਸ ਵੱਲੋਂ ਕਥਿਤ ਦੋਸ਼ੀ ਤਜਿੰਦਰਪਾਲ ਸਿੰਘ ਪੁੱਤਰ ਮਹਿੰਦਰ ਸਿੰਘ ਵਾਸੀ ਖਾਨਪੁਰ, ਜੋ ਵੀ ਭੋਲੇਭਾਲੇ ਲੋਕਾਂ ਨੂੰ ਵਿਦੇਸ਼ ਭੇਜਣ ਦਾ ਝਾਂਸਾ ਦੇ ਠੱਗੀਆਂ ਮਾਰਦਾ ਸੀ, ਦੇ ਖ਼ਿਲਾਫ ਮੁਕੱਦਮਾ ਨੰਬਰ 123 ਮਿਤੀ 17.08.18 / 420 / ਥਾਣਾ ਪਾਇਲ ਦਰਜ ਕਰਦੇ ਹੋਏ ਕਥਿਤ ਦੋਸ਼ੀ ਨੂੰ ਗ੍ਰਿਫ਼ਤਾਰ ਕਰਕੇ ਜੇਲ ਭੇਜਿਆ ਗਿਆ ਹੈ

23970cookie-checkਖੰਨਾ ਪੁਲਿਸ ਵੱਲੋਂ 2 ਕੁਇੰਟਲ ਨਕਲੀ ਖੋਆ ਬਰਾਮਦ

Leave a Reply

Your email address will not be published. Required fields are marked *

error: Content is protected !!