ਖੁੱਲੇ ਬੋਰਾਂ ਦੀ ਜਾਣਕਾਰੀ ਦੇਣ ਲਈ ਵਟਸਐਪ ਨੰਬਰ ਜਾਰੀ

Loading

ਲੁਧਿਆਣਾ,15  ਜੂਨ (ਸਤ ਪਾਲ  ਸੋਨੀ)  :  ਡਿਪਟੀ ਕਮਿਸ਼ਨਰ  ਪ੍ਰਦੀਪ ਕੁਮਾਰ ਅਗਰਵਾਲ ਨੇ ਖੁੱਲੇ ਬੋਰਾਂ ਕਾਰਨ ਵਾਪਰਨ ਵਾਲੇ ਹਾਦਸਿਆਂ ਨੂੰ ਧਿਆਨ ਵਿੱਚ ਰੱਖਦਿਆਂ ਜ਼ਿਲਾ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਉਨਾਂ ਦੇ ਧਿਆਨ ਵਿੱਚ ਕਿਸੇ ਖੁੱਲੇ ਬੋਰ ਦਾ ਮਾਮਲਾ ਆਉਂਦਾ ਹੈ ਤਾਂ ਉਹ ਇਸ ਸਬੰਧੀ ਜ਼ਿਲਾ ਪ੍ਰਸਾਸ਼ਨ ਨੂੰ ਸੂਚਨਾ ਦੇ ਸਕਦੇ ਹਨ। ਉਨਾਂ ਇਸ ਸਬੰਧੀ ਇੱਕ ਵਟਸਐਪ ਨੰਬਰ (99154-08834) ਜਾਰੀ ਕਰਕੇ ਲੋਕਾਂ ਨੂੰ ਇਸ ਨੰਬਰ ‘ਤੇ ਸੂਚਨਾ ਦੇਣ ਲਈ ਕਿਹਾ ਹੈ।ਪ੍ਰਦੀਪ ਕੁਮਾਰ  ਅਗਰਵਾਲ ਨੇ ਦੱਸਿਆ ਕਿ ਉਨਾਂ ਨੇ ਜ਼ਿਲੇ ਵਿੱਚ ਪੈਂਦੇ ਸਾਰੇ ਖੁੱਲੇ ਬੋਰਾਂ ਨੂੰ ਤੁਰੰਤ ਬੰਦ ਕਰਾਉਣ ਲਈ ਵੱਖ-ਵੱਖ ਵਿਭਾਗਾਂ ਅਤੇ ਸਮੂਹ ਐਸ.ਡੀ.ਐਮਜ਼ ਸਹਿਬਾਨ ਨੂੰ ਹਿਦਾਇਤਾਂ ਜਾਰੀ ਕੀਤੀਆਂ ਹੋਈਆਂ ਹਨ।

41800cookie-checkਖੁੱਲੇ ਬੋਰਾਂ ਦੀ ਜਾਣਕਾਰੀ ਦੇਣ ਲਈ ਵਟਸਐਪ ਨੰਬਰ ਜਾਰੀ
error: Content is protected !!