![]()

ਲੁਧਿਆਣਾ 21 ਮਾਰਚ ( ਸਤ ਪਾਲ ਸੋਨੀ ) :- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੀ ਅਤੇ ਪੰਜਾਬ ਸਰਕਾਰ ਨੇ ਧਾਰਮਿਕ ਸਥਾਨਾਂ ਤੇ ਵਰਤਾਏ ਜਾਂਦੇ ਪ੍ਰਸਾਦ ਦੀ ਰਸਦ ਤੇ ਸਟੇਟ ਜੀਐਸਟੀ ਹਟਾਉਣ ਲਈ ਅੱਜ ਪੰਜਾਬ ਪ੍ਰਦੇਸ਼ ਕਾਂਗਰਸ ਸਥਾਨਕ ਸਰਕਾਰਾਂ ਸੈਲ ਦੇ ਸਾਬਕਾ ਉਪ ਚੇਅਰਮੈਨ ਗੁਰਸਿਮਰਨ ਸਿੰਘ ਮੰਡ ਨੇ ਇਸ ਵੱਡੇ ਉਪਰਾਲੇ ਦਾ ਧੰਨਵਾਦ ਕੀਤਾ ਹੈ। ਮੋਦੀ ਸਰਕਾਰ ਧਰਮ ਦੇ ਨਾਮ ਤੇ ਕਹਾਉਣ ਵਾਲੀ ਸਿਰਫ ਧਰਮ ਦੇ ਨਾਮ ਤੇ ਡਰਾਮਾ ਹੀ ਕਰਦੀ ਹੈ, ਪਰੰਤੂ ਕੇਂਦਰ ਸਰਕਾਰ ਵੱਲੋਂ ਰਸਦ ਤੇ ਕਿਸੇ ਵੀ ਕਿਸਮ ਤੇ ਜੀਐਸਟੀ ਲਾਉਣਾ ਗਲਤ ਹੈ ਕਿਉਂਕਿ ਧਾਰਮਿਕ ਸਥਾਨਾਂ ਤੇ ਹਰ ਰੋਜ਼ ਲੱਖਾਂ ਲੋਕ ਮੁਫਤ ਲੰਗਰ ਛਕਦੇ ਹਨ। ਮੰਡ ਨੇ ਕਿਹ ਕਿ ਕੇਂਦਰ ਵਿੱਚ ਅਕਾਲੀ ਦਲ ਦੀ ਮੰਤਰੀ ਬੀਬੀ ਹਰਸਿਮਰਤ ਕੌਰ ਬਾਦਲ ਅਤੇ ਸਮੁੱਚੇ ਅਕਾਲੀ ਦਲ ਦੇ ਆਗੂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੇ ਉਤੇ ਦਬਾਅ ਬਣਾਉਣ ਕਿ ਲੰਗਰ ਤੇ ਕੇਂਦਰੀ ਜੀਐਸਟੀ ਨੂੰ ਪੰਜਾਬ ਸਰਕਾਰ ਦੀ ਤਰਜ਼ ਤੇ ਤੁਰੰਤ ਹਟਾਇਆ ਜਾਵੇ। ਸਾਡੀ ਮੋਦੀ ਸਰਕਾਰ ਤੋਂ ਮੰਗ ਹੈ ਕਿ ਇਹ ਜੀਐਸਟੀ ਸਿਰਫ ਵਪਾਰਕ ਸੰਸਥਾਵਾਂ ਤੇ ਹੀ ਲਗਾਇਆ ਜਾਵੇ ।