![]()

ਸੰਦੌਡ਼, 01 ਮਾਰਚ (ਹਰਮਿੰਦਰ ਸਿੰਘ ਭੱਟ) : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਪਿੰਡਾਂ ਅੰਦਰ ਲੋਕਾਂ ਦੀ ਸਮੱਸਿਆਵਾਂ ਜਾਣਨ ਅਤੇ ਵਿਕਾਸ ਕਾਰਜਾਂ ਦੀ ਨਿਗਰਾਨੀ ਲਈ ਥਾਪੇ ਗਏ ‘ਖੁਸ਼ਹਾਲੀ ਦੇ ਰਾਖੇ’ ਸਾਬਕਾ ਫੌਜੀਆਂ ਨੇ ਪਿੰਡ ਕਲਿਆਣ ਵਿਖੇ ਮਗਨੇਰਗਾ ਵਰਕਰਾਂ ਨੂੰ ਉਨਾਂ ਦੇ ਅਧਿਕਾਰਾਂ ਬਾਰੇ ਜਾਗਰੂਕ ਕੀਤਾ।’ਖੁਸ਼ਹਾਲੀ ਦੇ ਰਾਖੇ’ ਵਜੋਂ ਥਾਪੇ ਨਾਇਕ ਨਿਰਮਲ ਸਿੰਘ ਮਹੋਲੀ ਖੁਰਦ, ਸੂਬੇਦਾਰ ਮੇਜਰ ਬਾਰਾ ਸਿੰਘ ਕਲਿਆਣ, ਹੌਲਦਾਰ ਸੁਰਿੰਦਰਪਾਲ ਸਿੰਘ ਮਹੋਲੀ ਕਲਾਂ ਨੇ ਮਗਨਰੇਗਾ ਵਰਕਰਾਂ ਨੂੰ ਮਾਸਟਰ ਰੋਲ ਉਪਰ ਰੋਜ਼ਾਨਾ ਅਤੇ ਜੌਬ ਕਾਰਡ ਵਿਚ 7 ਦਿਨਾਂ ਬਾਅਦ ਹਾਜਰੀ ਲਗਾਉਣੀ, 100 ਦਿਨ ਰੁਜ਼ਗਾਰ ਪ੍ਰਾਪਤੀ ਸਮੇਤ ਇਸ ਸਕੀਮ ਤਹਿਤ ਉਨਾਂ ਨੂੰ ਮਿਲਣ ਵਾਲੇ ਅਧਿਕਾਰਾਂ ਬਾਰੇ ਵਿਸਥਾਰ ਤਹਿਤ ਜਾਣਕਾਰੀ ਦਿੱਤੀ ਗਈ।ਨਿਰਮਲ ਸਿੰਘ ਮਹੋਲੀ ਖੁਰਦ, ਬਾਰਾ ਸਿੰਘ ਕਲਿਆਣ ਅਤੇ ਸੁਰਿੰਦਰਪਾਲ ਸਿੰਘ ਮਹੋਲੀ ਕਲਾਂ ਨੇ ਦੱਸਿਆ ਕਿ ਵਾਈਸ ਚੇਅਰਮੈਨ ਟੀ.ਐਸ ਸੇਰਗਿੱਲ ਦੀਆਂ ਹਦਾਇਤਾਂ ‘ਤੇ ਲੋਕਾਂ ਨੂੰ ਪੰਜਾਬ ਸਰਕਾਰ ਵੱਲੋਂ ਚਲਾਈਆਂ ਜਾਂਦੀਆਂ ਲੋਕ ਭਲਾਈ ਦੀਆਂ ਸਕੀਮਾਂ ਬਾਰੇ ਵੀ ਜਾਣਕਾਰੀ ਦਿੱਤੀ ਜਾ ਰਹੀ ਹੈ।ਇਸ ਮੌਕੇ ਪੰਚ ਜੈਰਾਮ ਸਿੰਘ ਮਹੋਲੀ ਖੁਰਦ ਵੀ ਹਾਜ਼ਰ ਸਨ।