![]()

ਬੱਚਿਆਂ ਨੂੰ ਅਧਿਆਤਮਕ ਅਤੇ ਜੀਵਨ ਦੇ ਹੋਰ ਪੱਖਾਂ ਬਾਰੇ ਦਿੱਤੀ ਜਾਣਕਾਰੀ, ਪੰਜਾਬ ਭਰ ਤੋਂ 500 ਤੋਂ ਵਧੇਰੇ ਬੱਚਿਆਂ ਨੇ ਲਿਆ ਹਿੱਸਾ
ਲੁਧਿਆਣਾ, 28 ਅਪ੍ਰੈੱਲ (ਸਤ ਪਾਲ ਸੋਨੀ) : ਸਥਾਨਕ ਰੱਖ ਬਾਗ ਸਥਿਤ ਕਿਰਪਾਲ ਆਸ਼ਰਮ ਸਥਿਤ ਸਾਵਨ ਕਿਰਪਾਲ ਰੂਹਾਨੀ ਮਿਸ਼ਨ ਵੱਲੋਂ ਜ਼ੋਨ ਪੱਧਰੀ ਬਾਲ ਸਤਿਸੰਗ ਕੈਂਪ ਕਰਵਾਇਆ ਗਿਆ, ਜਿਸ ਵਿੱਚ ਪੰਜਾਬ ਭਰ ਤੋਂ 500 ਤੋਂ ਵਧੇਰੇ ਬੱਚਿਆਂ ਨੇ ਭਾਗ ਲਿਆ। ਸਤਿਸੰਗ ਵਿੱਚ ਜਿੱਥੇ ਬੱਚਿਆਂ ਨੂੰ ਅਧਿਆਤਮਕ ਸਿਖ਼ਲਾਈ ਦਿੱਤੀ ਗਈ, ਉਥੇ ਹੀ ਬੱਚਿਆਂ ਦੇ ਕਈ ਮੁਕਾਬਲੇ ਕਰਵਾਏ ਗਏ। ਜੇਤੂ ਬੱਚਿਆਂ ਨੂੰ ਉਤਸ਼ਾਹ ਵਰਧਕ ਇਨਾਮਾਂ ਨਾਲ ਨਿਵਾਜ਼ਿਆ ਗਿਆ।

ਕੈਂਪ ਬਾਰੇ ਜਾਣਕਾਰੀ ਦਿੰਦਿਆਂ ਸਾਵਨ ਕਿਰਪਾਲ ਰੂਹਾਨੀ ਮਿਸ਼ਨ ਲੁਧਿਆਣਾ ਦੇ ਸਕੱਤਰ ਭੁਪਿੰਦਰ ਸਿੰਘ ਨੇ ਦੱਸਿਆ ਕਿ ਬੱਚਿਆਂ ਦੇ ਅਧਿਆਤਮਕ ਪ੍ਰਤੀਯੋਗਤਾ, ਪੇਂਟਿੰਗ, ਕਲਰ ਕੰਪੀਟੀਸ਼ਨ, ਕਹਾਣੀ ਮੁਕਾਬਲੇ, ਪੋਸਟਰ ਮੇਕਿੰਗ ਆਦਿ ਮੁਕਾਬਲੇ ਕਰਵਾਏ ਗਏ। ਸ਼ਾਮ ਨੂੰ ਬੱਚਿਆਂ ਵੱਲੋਂ ਸ਼ਬਦ ਗਾਇਨ, ਨਾਚ ਕਲਾ, ਕੱਵਾਲੀ ਅਤੇ ਹੋਰ ਸੱਭਿਆਚਾਰਕ ਪੇਸ਼ਕਾਰੀਆਂ ਦਾ ਵੀ ਪ੍ਰਦਰਸ਼ਨ ਕੀਤਾ ਗਿਆ। ਕੈਂਪ ਵਿੱਚ 3 ਸਾਲ ਤੋਂ 17 ਸਾਲ ਤੱਕ ਦੇ ਬੱਚਿਆਂ ਨੇ ਭਾਗ ਲਿਆ।
ਕੈਂਪ ਵਿੱਚ ਜ਼ਿਲਾ ਲੋਕ ਸੰਪਰਕ ਅਫ਼ਸਰ੍ਰ ਪ੍ਰਭਦੀਪ ਸਿੰਘ ਨੱਥੋਵਾਲ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਕੈਂਪ ਦਾ ਉਦਘਾਟਨ ਕੀਤਾ। ਇਸ ਮੌਕੇ ਪ੍ਰਬੰਧਕ ਕਮੇਟੀ ਵੱਲੋਂ ਨਿਰਮਲ ਸਿੰਘ, ਗੁਰਪ੍ਰੀਤ ਸਿੰਘ, ਆਸ਼ੀਸ਼ ਢੀਂਗਰਾ ਅਤੇ ਵੱਖ-ਵੱਖ ਆਸ਼ਰਮਾਂ ਦੇ ਨੁਮਾਇੰਦਿਆਂ ਨੇ ਭਾਗ ਲਿਆ।