ਕਸਬੇ ਸੰਦੌਡ਼ ਦੇ ਮੇਨ ਚੌਂਕ ਵਿਖੇ ਪੁਲਿਸ ਪ੍ਰਸ਼ਾਸਨ ਦੀ ਢਿੱਲ ਕਾਰਨ ਵੱਧ ਰਹੀ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਵੱਡੇ ਹਾਦਸਿਆਂ ਨੂੰ ਸੱਦਾ  

Loading

ਸੰਦੌਡ਼ 25 ਨਵੰਬਰ  (ਹਰਮਿੰਦਰ ਸਿੰਘ ਭੱਟ)   :- ਕਸਬੇ ਸੰਦੌਡ਼ ਦੇ ਮੇਨ ਚੌਕ ਵਿਖੇ ਟ੍ਰੈਫਿਕ ਨਿਯਮਾਂ ਦੀਆਂ ਉਲਾਂਘਣਾ ਕਾਰਨ ਹਾਦਸਿਆਂ ਦਾ ਨਿਰੰਤਰ ਵਾਧਾ ਹੋ ਰਿਹਾ ਹੈ ਪਰ ਪੁਲਿਸ ਪ੍ਰਸ਼ਾਸਨ ਦੇ ਅਧਿਕਾਰੀ ਆਪਣੇ ਹੀ ਫ਼ਰਜ਼ਾਂ ਤੋਂ ਲਾਂਬੇ ਹੋਏ ਪ੍ਰਤੀਤ ਹੋ ਰਹੇ ਹਨ। ਸਕੂਲ ਤੋਂ ਛੁੱਟੀ ਉਪਰੰਤ ਕਸਬੇ ਸੰਦੌਡ਼ ਦੇ ਬਸ ਅੱਡੇ ਅਤੇ ਸਕੂਲੀ ਬੱਚਿਆਂ ਦਾ ਸਕੂਲ ਨੂੰ ਆਉਣ ਜਾਂ ਵਾਪਸ ਆਪਣੇ ਘਰਾਂ ਨੂੰ ਪਰਤਣ ਲਈ ਪੈਦਲ ਜਾਣ ਵੇਲੇ ਕਾਫ਼ੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ ।  ਸਡ਼ਕ ਦੇ ਦੋਹੇ ਪਾਸੇ ਗ਼ਲਤ ਪਾਰਕਿੰਗ ਦੇ ਚੱਲਦਿਆਂ ਪੈਦਲ ਚੱਲਣ ਵਾਲੇ ਰਾਹਗੀਰਾਂ ਅਤੇ ਵਾਹਨ ਚਾਲਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਸਬੇ ਸੰਦੌਡ਼ ਦੇ ਮੇਨ ਚੌਕ ਵਿਖੇ ਦਿਨ ਪ੍ਰਤੀ ਦਿਨ ਵੱਧ ਰਹੀ ਟਰੈਫ਼ਿਕ ਦੀ ਸਮੱਸਿਆ ਕਿਸੇ ਵੀ ਵੱਡੇ ਸਡ਼ਕ ਹਾਦਸੇ ਨੂੰ ਸੱਦਾ ਦੇ ਸਕਦੀ ਹੈ । ਸਡ਼ਕ ਤੇ ਬਾਹਰਲੇ ਪਾਸੇ ਜੱਦੋ  ਰੇਹਡ਼ੀਆਂ ਵਾਲੇ ਆਪਣੀਆਂ ਭਰੀਆਂ ਰੇਹਡ਼ੀਆਂ ਖਡ਼ੀਆਂ ਕਰ ਲੈਂਦੇ ਹਨ ਉਸ ਸਮੇਂ ਕਈ ਵਾਰ ਕਈ ਅਜਿਹੇ ਲੋਕ ਜੋ ਖ਼ਰੀਦਦਾਰੀ ਕਰਨ ਲਈ ਆਉਂਦੇ ਹਨ ਉਹ ਲੋਕ ਆਪਣੇ ਵਹੀਕਲ  ਗ਼ਲਤ ਤਰੀਕੇ ਨਾਲ ਸਡ਼ਕ ਦੇ ਵਿਚਕਾਰ ਹੀ ਖਡ਼ੇ ਕਰ ਕੇ ਖ਼ਰੀਦਦਾਰੀ ਵਗ਼ੈਰਾ ਖ਼ਰੀਦਣ ਲਈ ਦੁਕਾਨਾਂ ਦੇ ਅੰਦਰ ਚਲੇ ਜਾਂਦੇ ਹਨ ਇਸ ਦੌਰਾਨ ਕਾਫ਼ੀ ਦੇਰ ਤੱਕ ਵਾਹਨ ਲਾਵਾਰਸ  ਖਡ਼ੇ ਜਾਪ ਰਹੇ ਹੁੰਦੇ ਹਨ ਮੇਨ ਸਡ਼ਕ ਹੋਣ ਕਾਰਨ ਹੋਰ ਆਵਾਜਾਈ ਵਾਲੇ ਵਹੀਕਲਾਂ ਵਾਲਿਆਂ ਨੂੰ ਭਾਰੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਦਾ ਹੈ। ਜਿਸ ਕਾਰਨ ਸਡ਼ਕ ਉੱਪਰ ਟਰੈਫ਼ਿਕ ਜਾਮ ਹੀ ਰਹਿੰਦਾ ਹੈ ਪਰ ਇਨਾਂ ਰੇਹਡ਼ਿਆਂ ਵਾਲਿਆਂ ਨੂੰ ਜਾਂ ਹੋਰ ਟ੍ਰੈਫ੍ਰਿਕ ਦੀ ਸਮੱਸਿਆਵਾਂ ਨਾਲ ਨਜਿੱਠਣ ਤੋਂ ਪਰਹੇਜ਼ ਕਰ ਰਹੀ ਬਿਲਕੁਲ ਚੌਕ ਦੇ ਨਾਲ ਥਾਣਾ ਪੁਲਿਸ ਦੇ ਅਧਿਕਾਰੀ ਵੀ ਮੂਕ ਹੋਏ ਪ੍ਰਤੀਤ ਹੋ ਰਹੇ ਹਨ। ਇਸ ਲਈ ਨਿਵਾਸੀਆਂ ਵੱਲੋਂ ਉੱਚ ਅਧਿਕਾਰੀਆਂ ਨੂੰ ਪੁਰਜ਼ੋਰ ਮੰਗ ਕੀਤੀ ਜਾ ਰਹੀ ਹੈ ਕੀ ਇਸ ਵੱਧ ਰਹੀ ਸਮਸਿਆ ਵੱਲ ਥੋਡ਼ੀ ਜਿਹੀ ਸਖ਼ਤਾਈ ਨਾਲ ਪੇਸ਼ ਆਇਆ ਜਾਵੇ ਤਾਂ ਇਸ ਰੋਡ ਉੱਪਰ ਕੋਈ ਭਿਆਨਕ ਸਡ਼ਕ ਹਾਦਸਾ ਨਾ ਵਾਪਰ ਜਾਏ। ਇਸ ਸਬੰਧੀ ਡੀ.ਐੱਸ.ਪੀ. ਜੋਗੀ ਰਾਜ ਨੇ ਕਿਹਾ ਕਿ ਗ਼ਲਤ ਪਾਰਕਿੰਗ ਦੀ ਸਮੱਸਿਆ ਨੂੰ ਜਲਦੀ ਹੀ ਹੱਲ ਕੀਤਾ ਜਾਵੇਗਾ। ਉਨਾਂ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਟ੍ਰੈਫਿਕ ਜਾਮ ਤੋਂ ਬਚਣ ਲਈ ਲੋਕ ਆਪਣੇ ਵਾਹਨਾਂ ਨੂੰ ਪਾਰਕਿੰਗ ਵਾਲੀਆਂ ਥਾਵਾਂ ‘ਤੇ ਲਗਾਉਣ ਤੇ ਟ੍ਰੈਫਿਕ ਨਿਯਮਾਂ ਦੀ ਪਾਲਨਾ ਕਰਨ

8630cookie-checkਕਸਬੇ ਸੰਦੌਡ਼ ਦੇ ਮੇਨ ਚੌਂਕ ਵਿਖੇ ਪੁਲਿਸ ਪ੍ਰਸ਼ਾਸਨ ਦੀ ਢਿੱਲ ਕਾਰਨ ਵੱਧ ਰਹੀ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਵੱਡੇ ਹਾਦਸਿਆਂ ਨੂੰ ਸੱਦਾ  

Leave a Reply

Your email address will not be published. Required fields are marked *

error: Content is protected !!