![]()

ਹਾਈ ਕਮਾਂਡ ਵਲੋਂ ਦਿੱਤੀ ਜੁੰਮੇਵਾਰੀ ਤਨਦੇਹੀ ਨਾਲ ਨਿਭਾਵਾਂਗਾ :ਬਾਬਾ
ਲੁਧਿਆਣਾ, 22 ਜੁਲਾਈ ( ਸਤ ਪਾਲ ਸੋਨੀ ) : ਇੰਡੀਅਨ ਨੈਸ਼ਨਲ ਟਰੇਡ ਯੂਨੀਅਨ ਕਾਂਗਰਸ (ਇੰਟਕ) ਯੂਥ ਵਿੰਗ ਪੰਜਾਬ ਦੇ ਪ੍ਰਧਾਂਨ ਕਵਲਜੀਤ ਸਿੰਘ ਨਰੂਲਾ ਵਲੋਂ ਆਪਣੀ ਜੱਥੇਬੰਦੀ ਵਿਚ ਵਾਧਾ ਕਰਦੇ ਹੋਏ ਬਾਬਾ ਸੁੱਖਵਿੰਦਰ ਸਿੰਘ ਗਿੱਲ ਨੂੰ ਜਿਲਾ ਲੁਧਿਆਣਾ ਦਾ ਪ੍ਰਧਾਨ ਨਿਯੁਕਤ ਕਰਦੇ ਹੋਏ ਨਿਯੁਕਤੀ ਪੱਤਰ ਸੋਪਿਆਂ ਗਿਆ। ਇਸ ਮੋਕੇ ਇੰਟਕ ਦੇ ਕੋਮੀ ਜਨਰਲ ਸਕੱਤਰ ਜੁਗਿੰਦਰ ਸਿੰਘ ਟਾਈਗਰ ਅਤੇ ਮਾਲਵਾ ਜੋਨ ਦੇ ਇੰਚਾਰਜ ਸੁਰਿੰਦਰ ਸਿੰਘ ਮਲਿਕ ਵਿਸ਼ੇਸ਼ ਤੋਰ ਤੇ ਹਾਜਰ ਹੋਏ। ਇਸ ਮੋਕੇ ਤੇ ਯੂਥ ਇੰਟਕ ਪੰਜਾਬ ਦੇ ਪ੍ਰਧਾਨ ਕਵਲਜੀਤ ਸਿੰਘ ਨਰੂਲਾ ਨੇ ਕਿਹਾ ਕਿ ਕਾਂਗਰਸ ਪਾਰਟੀ ਦੀਆਂ ਨੀਤੀਆਂ ਅਨੁਸਾਰ ਕਿਸੇ ਵੀ ਮਜਦੂਰ ਅਤੇ ਮੁਲਾਜ਼ਮ ਨੂੰ ਉਸ ਦਾ ਹੱਕ ਦੁਆਉਣਾ ਇੰਟਕ ਦਾ ਮੁੱਖ ਏਜੰਡਾ ਹੈ ਅਤੇ ਯੂਥ ਇੰਟਕ ਸਦਾ ਮਜਦੂਰਾਂ ਅਤੇ ਮੁਲਾਜ਼ਮਾ ਦੇ ਹੱਕਾਂ ਲਈ ਸੰਘਰਸ਼ ਕਰਦੀ ਰਹੇਗੀ ਤੇ ਪੂੰਜੀਪਤੀਆਂ ਨੂੰ ਉਨਾ ਦੇ ਹੱਕਾਂ ਤੇ ਡਾਕਾ ਨਹੀ ਮਾਰਨ ਦੇਵੇਗੀ। ਉਨਾ ਹੋਰ ਕਿਹਾ ਕਿ ਬਾਬਾ ਸੁੱਖਵਿੰਦਰ ਸਿੰਘ ਗਿੱਲ ਇਕ ਜੁਝਾਰੂ ਇਨਸਾਨ ਹਨ ਜਿਸ ਕਾਰਨ ਉਨਾ ਨੂੰ ਲੁਧਿਆਂਣਾ ਜਿਲੇ ਦੀ ਅਹਿਮ ਜੁੰਮੇਵਾਰੀ ਸੋਂਪੀ ਗਈ ਹੈ। ਇਸ ਮੋਕੇ ਤੇ ਬਾਬਾ ਸੁਖਵਿੰਦਰ ਸਿੰਘ ਗਿੱਲ ਨੇ ਕਾਂਗਰਸ ਹਾਈ ਕਮਾਂਡ, ਇੰਟਕ ਦੇ ਆਗੂਆਂ ਅਤੇ ਖਾਸ ਕਰਕੇ ਯੂਥ ਇੰਟਕ ਪੰਜਾਬ ਦੇ ਪ੍ਰਧਾਨ ਕਵਲਜੀਤ ਸਿੰਘ ਨਰੂਲਾ ਦਾ ਧੰਨਵਾਦ ਕਰਦੇ ਹੋਏ ਵਿਸ਼ਵਾਸ਼ ਦੁਆਇਆ ਕਿ ਉਹ ਆਪਣੀ ਜੂੰਮੇਵਾਰੀ ਨੂੰ ਤਨਦੇਹੀ ਨਾਲ ਨਿਭਾਉਣਗੇ ਅਤੇ ਮਜਦੂਰਾਂ ਅਤੇ ਮੁਲਾਜਮਾ ਦੇ ਹੱਕਾਂ ਤੇ ਡੱਟ ਕੇ ਪਹਿਰਾ ਦੇਣਗੇ। ਇਸ ਮੋਕੇ ਤੇ ਜਾਰੀ ਕੀਤੇ ਗਏ ਨਿਯੂਕਤੀ ਪੱਤਰ ਦੀਆਂ ਕਾਪੀਆਂ ਕੁੱਲਹਿੰਦ ਕਾਂਗਰਸ ਦੇ ਪ੍ਰਧਾਂਨ ਰਾਹੁਲ ਗਾਂਧੀ, ਇੰਟਕ ਦੇ ਕੋਮੀ ਪ੍ਰਧਾਨ ਦਿਨੇਸ਼ ਸੁੰਦਰਿਆਲ ਅਤੇ ਪੰਜਾਬ ਪ੍ਰਦਾਸ਼ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖਡ਼ ਨੂੰ ਭੇਜੀਆਂ ਗਈਆਂ। ਇਸ ਮੋਕੇ ਉਪਰੋਕਤ ਆਗੂਆਂ ਤੋਂ ਇਲਾਵਾ ਵਿਕਰਮਜੀਤ ਸਿੰਘ ਬੋਪਾਰਾਏ, ਸੁਰਿੰਦਰ ਸਿੰਘ ਐਮਡੀ, ਹਰਮਨਜੋਤ ਸਿੰਘ, ਭੁਪਿੰਦਰ ਭਾਟੀਆ, ਦਵਿੰਦਰ ਸਿੰਘ ਰਿੰਕੂ, ਸੁਰਿੰਦਰ ਪਾਲ ਸਿੰਘ ਸੋਢੀ, ਅਮਰਪਾਲ ਸਿੰਘ, ਰੁਪਿੰਦਰ ਪਾਲ ਸਿੰਘ, ਮਨਿੰਦਰ ਪਾਲ ਸਿੰਘ ਟਿੰਕੂ, ਤੇਜਿੰਦਰ ਸਿੰਘ ਆਦਿ ਹਾਜਰ ਸਨ ।