![]()

ਲੁਧਿਆਣਾ 16 ਮਾਰਚ ( ਸਤ ਪਾਲ ਸੋਨੀ ) : ਇਸਤਰੀ ਤੇ ਬਾਲ ਵਿਕਾਸ ਵਿਭਾਗ ਅਧੀਨ ਚੱਲ ਰਹੇ ਆਈ.ਸੀ.ਡੀ.ਐਸ. ਬਲਾਕ ਅਰਬਨ-1 ਲੁਧਿਆਣਾ ਦੇ ਸੀ.ਡੀ.ਪੀ.ਓ. ਗੁਰਚਰਨ ਸਿੰਘ ਵੱਲੋਂ ”ਬੇਟੀ ਬਚਾਓ ਬੇਟੀ ਪਡ਼ਾਓ” ਦੇ ਮਿਸ਼ਨ ਨੂੰ ਅੱਗੇ ਲਿਜਾਂਦੇ ਹੋਏ ਅੱਜ ਕਮਲਾ ਲੋਹਟੀਆ ਕਾਲਜ਼ ਲੁਧਿਆਣਾ ਵਿਖੇ ਕਾਲਜ਼ ਪ੍ਰਿੰਸੀਪਲ ਸ਼ਿਵ ਮੋਹਨ ਸ਼ਰਮਾ ਅਤੇ ਕਾਲਜ਼ ਕਮੇਟੀ ਦੇ ਚੇਅਰਮੈਨ ਧਰਮਪਾਲ ਜੈਨ ਅਤੇ ਬਾਕੀ ਮੈਂਬਰਾਂ ਦੇ ਸਹਿਯੋਗ ਨਾਲ ਪ੍ਰੋਗਰਾਮ ਆਯੋਜਿਤ ਕੀਤਾ। ਜਿਸ ਵਿੱਚ ਰੁਪਿੰਦਰ ਕੌਰ ਜ਼ਿਲਾ ਪ੍ਰੋਗਰਾਮ ਅਫਸਰ ਲੁਧਿਆਣਾ ਬਤੌਰ ਮੁੱਖ ਮਹਿਮਾਨ ਹਾਜ਼ਰ ਹੋਏ । ਇਸ ਤੋਂ ਇਲਾਵਾ ਕਾਲਜ਼ ਦੇ ਵਾਇਸ ਪ੍ਰਿੰਸੀਪਲ ਸੰਦੀਪ ਚਾਨਨਾ, ਜਸਪ੍ਰੀਤ ਕੌਰ ਪ੍ਰੋਫੈਸਰ ਕਾਮਰਸ ਅਤੇ ਮਹਿਲਾ ਬਾਲ ਵਿਕਾਸ ਵਿਭਾਗ ਦੇ ਸੁਪਰਵਾਈਜ਼ਰ ਅੰਜੂ ਸਿੰਗਲਾ, ਬਲਵਿੰਦਰ ਕੌਰ, ਨਿਰਮਲ ਕੁਮਾਰੀ ਥਾਪਾ, ਰਾਮੇਸ਼ ਕੁਮਾਰੀ, ਪਰਮਜੀਤ ਕੌਰ, ਵਿਭਾਗ ਦੀਆਂ ਆਂਗਨਵਾਡ਼ੀ ਵਰਕਰਾਂ, ਕਾਲਜ਼ ਦੀਆਂ ਵਿਦਿਆਰਥਣਾ ਅਤੇ ਕਾਲਜ਼ ਸਟਾਫ ਹਾਜ਼ਰ ਹੋਏ।
ਗੁਰਚਰਨ ਸਿੰਘ ਸੀ.ਡੀ.ਪੀ.ਓ. ਨੇ ਦੱਸਿਆ ਕਿ ਲਡ਼ਕੇ ਅਤੇ ਲਡ਼ਕੀਆਂ ਦੇ ਲਿੰਗ ਅਨੁਪਾਤ ‘ਚ ਆਈ ਅਸਤੁੰਲਤਾ ਕਾਰਨ ਔਰਤਾਂ ਤੇ ਬੱਚਿਆਂ ਦੀ ਸੇਵਾ ‘ਚ ਜੁਟੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਵੱਲੋਂ ਉਲੀਕੀਆਂ ਵੱਖੋ-ਵੱਖਰੀਆਂ ਗਤੀਵਿਧੀਆਂ ਰਾਹੀਂ ਹਰ ਇਲਾਕੇ ‘ਚ ਲੋਕਾਂ ਨੂੰ ਔਰਤਾਂ ਦੇ ਹੱਕਾਂ ਪ੍ਰਤੀ ਜਾਗਰੂਕ ਕਰਨ ਅਤੇ ਔਰਤਾਂ ਦੇ ਮਾਣ-ਸਨਮਾਨ ਕਰਨ ਅਤੇ ਨਵ-ਜੰਮੀਆਂ ਧੀਆਂ ਦੇ ਜਨਮ ਨੂੰ ਮੁਬਾਰਕਵਾਦ, ਉਨਾਂ ਦੇ ਪਰਿਵਾਰ ਨੂੰ ਬੁਲਾ ਕੇ ਸਨਮਾਨ ਦੇਣ ਉਪਰੰਤ ਵੱਡੀ ਤਬਦੀਲੀ ਸਮਾਜ ਆਈ ਹੈ। ਉਨਾਂ ਦੱਸਿਆ ਕਿ ਸਾਲ 2015-16 ‘ਚ 881 (ਜਨਮ ਸਮੇਂ) ਦੇ ਮੁਕਾਬਲੇ 2016-17 935 (ਜਨਮ ਸਮੇਂ) ‘ਚ ਧੀਆਂ ਦੇ ਜਨਮ ਵਧੇ ਹਨ, ਜੌ ਕਿ ਸ਼ੁਭ ਸੰਕੇਤ ਹੈ।
ਰੁਪਿੰਦਰ ਕੌਰ ਜ਼ਿਲਾ ਪ੍ਰੋਗਰਾਮ ਲੁਧਿਆਣਾ ਵੱਲੋਂ ਦੱਸਿਆ ਕਿ ਅੱਜ ਦੇ ਇਸ ਪ੍ਰੋਗਰਾਮ ਵਿੱਚ ਕਾਲਜ ਦੀਆਂ ਵਿਦਿਆਰਥਣਾ, ਐਨ.ਐਸ.ਵਲੰਟੀਅਰਾਂ ਵੱਲੋਂ ਇਲਾਕੇ ਵਿੱਚ ਮਾਰਚ ਪਾਸ ਕਰਨ ਨਾਲ ਧੀਆਂ ਦੇ ਸਤਿਕਾਰ ਵਿੱਚ ਵਾਧਾ ਹੋਵੇਗਾ ਅਤੇ ਪਹਿਲੀ ਵਾਰ ਗਰਭ ਧਾਰਨ ਉਪਰੰਤ ਆਂਗਨਵਾਡ਼ੀ ਸੈਂਟਰਾਂ ‘ਚ ਜਲਦ ਰਜਿਸਟ੍ਰੇਸ਼ਨ ਕਰਵਾਉਣ ਵਾਲੀਆਂ 15 ਔਰਤਾਂ ਅਤੇ ਵੱਖ-ਵੱਖ ਖੇਤਰਾਂ ਆਪਣਾ ਨਾਂ ਰੌਸ਼ਨ ਕਰਨ ਵਾਲੀਆਂ 5 ਹੋਣਹਾਰ ਲਡ਼ਕੀਆਂ ਨੂੰ ਸਨਮਾਨਤ ਕੀਤਾ ਗਿਆ ਹੈ। ਇਹ ਸਨਮਾਨ ਇਨਾਂ ਨੂੰ ਹਮੇਸ਼ਾਂ ਯਾਦ ਰਹੇਗਾ। ਉਨਾਂ ਦੱਸਿਆ ਕਿ ਸਮਾਜ ਵਿੱਚ ਧੀਆਂ ਦੀ ਬਰਾਬਰਤਾ ਲਈ ਜੋ ਬੇਟੀ ਬਚਾਓ ਬੇਟੀ ਪਡ਼ਾਓ ਦੇ ਮਿਸ਼ਨ ਤਹਿਤ ਜ਼ਿਲਾ ਪ੍ਰਸਾਸ਼ਨ ਲੁਧਿਆਣਾ ਦੇ ਵੱਖ-ਵੱਖ ਵਿਭਾਗਾਂ, ਸਵੈ-ਸੇਵੀ ਸੰਸਥਾਵਾਂ ਅਤੇ ਸਕੂਲਾਂ/ਕਾਲਜ਼ਾਂ ਵੱਲੋਂ ਰਲ ਕੇ ਜਾਗਰੂਕਤਾ ਵਿੱਚ ਹਿੱਸਾ ਲਿਆ ਉਹ ਪ੍ਰਸ਼ੰਸਾ ਯੋਗ ਹੈ ਤੇ ਵਿਭਾਗ ਨੂੰ ਲਿੰਗ ਅਨੁਪਾਤ ‘ਚ ਲਡ਼ਕੀਆਂ ਦੇ ਅਨੁਪਾਤ ਵਿੱਚ ਆਏ ਵਾਧੇ ਨੇ ਹੋਰ ਹੌਸਲਾ ਦਿੱਤਾ ਹੈ ਤੇ ਇਹ ਮਿਸ਼ਨ ਉਦੋ ਤੱਕ ਜਾਰੀ ਰਹੇਗਾ ਜਦੋਂ ਤੱਕ ਅਨੁਪਾਤ ਬਰਾਬਰ ਨਹੀਂ ਹੋ ਜਾਂਦਾ।
ਇਸ ਮੌਕੇ ਕਾਲਜ਼ ਪ੍ਰਿੰਸੀਪਲ ਡਾ. ਸ਼ਿਵ ਮੋਹਨ ਸ਼ਰਮਾ ਤੇ ਵਾਈਸ ਪ੍ਰਿੰਸੀਪਲ ਸੰਦੀਪ ਚਾਨਨਾ ਨੇ ਵੀ ਆਪਣੇ ਕਾਲਜ਼ ਵਿੱਚ ਪਡ਼ ਰਹੀਆਂ ਲਡ਼ਕੀਆਂ ਦੀ ਤਰੀਫ਼ ਕਰਦੇ ਹੋਏ ਦੱਸਿਆ ਕਿ ਉਨਾਂ ਦੇ ਕਾਲਜ਼ ਵਿੱਚ ਪਡ਼ੀਆਂ ਬਹੁਤ ਹੀ ਹੋਣਹਾਰ ਲਡ਼ਕੀਆਂ ਅੱਜ ਮਾਣ ਮਹਿਸੂਸ ਕਰ ਰਹੀਆਂ ਹਨ। ਇਸ ਮੌਕੇ ਕਾਲਜ਼ ਦੀਆਂ ਵਿਦਿਆਰਥਣਾਂ ਵੱਲੋਂ ਸਟਿੱਕ ਪੇਸ਼ ਕੀਤੀ ਅਤੇ ”ਬੇਟੀ ਬਚਾਓ ਅਤੇ ਬੇਟੀ ਪਡ਼ਾਓ” ਅੱਜ ਦੇ ਪ੍ਰੋਗਰਾਮ ਵਿੱਚ ਹਿੱਸਾ ਲਿਆ।