ਓਬੀਸੀ ਵਰਗ ਦੀਆਂ ਸਮੱਸਿਆਵਾਂ ਦੇ ਹੱਲ ਲਈ ਗਠਤ ਓਬੀਸੀ ਵੈਲਫੇਅਰ ਫਰੰਟ ਡੈਮੋਕ੍ਰੇਟਿਕ ਦੇ ਨਾਰੰਗਵਾਲ ਬਣੇ ਪ੍ਰਧਾਨ

Loading

ਆਪਣੇ ਹੱਕਾਂ ਲਈ ਉੱਠ ਖਡ਼ੇ ਹੋਣ ਦਾ ਹੁਣ ਸਮਾਂ ਆ ਗਿਆ ਹੈ : ਐਸ ਆਰ ਲੱਧਡ਼

ਲੁਧਿਆਣਾ 4 ਮਾਰਚ ( ਸਤ ਪਾਲ ਸੋਨੀ ) :  ਸਥਾਨਕ ਸਰਕਟ ਹਾਊਸ ਵਿਖੇ 25 ਪਿਛਡ਼ੀਆਂ ਜਾਤੀਆਂ ਦੇ ਬੁੱਧੀਜੀਵੀਆਂ ਦੀ ਇੱਕ ਅਹਿਮ ਮੀਟਿੰਗ ਕਰਮਜੀਤ ਸਿੰਘ ਨਾਰੰਗਵਾਲ ਦੀ ਅਗਵਾਈ ਹੇਠ ਹੋਈ ਜਿਸ ਵਿੱਚ ਸਾਬਕਾ ਸੀਨੀਅਰ ਆਈ ਏ ਐਸ ਅਧਿਕਾਰੀ ਐਸ ਆਰ ਲੱਧਡ਼ ਜੋ ਕੁਝ ਦਿਨ ਪਹਿਲਾਂ ਹੀ ਪੰਜਾਬ ਸਰਕਾਰ ਦੇ ਪ੍ਰਿੰਸੀਪਲ ਸੈਕਟਰੀ ਦੇ ਅਹੁਦੇ ਤੋਂ ਰਿਟਾਇਰਡ ਹੋਏ ਹਨ ਨੇ ਸ਼ਿਰਕਤ ਕੀਤੀ ਜਿਨਾਂ ਦੀਆਂ ਨਜ਼ਰਾਂ ਹੇਠ ਸਾਰੀ ਕਾਰਵਾਈ ਚੱਲੀ । ਇਸ ਤੋਂ ਇਲਾਵਾ ਟੀਮ ਪੈਗਾਮ ਵੀ ਇਸ ਮੀਟਿੰਗ ਵਿੱਚ ਪਹੁੰਚੀ। ਮੀਟਿੰਗ ਪਿਛਡ਼ੇ ਵਰਗ ਦੀਆਂ ਲੰਬੇ ਸਮੇਂ ਤੋਂ ਲਟਕ ਰਹੀਆਂ ਸਮੱਸਿਆਵਾਂ ਤੇ ਵਿਚਾਰ ਵਟਾਂਦਰਾ ਕੀਤਾ ਗਿਆ ਅਤੇ ਇਨਾਂ ਦੇ ਹੱਲ ਨਾ ਹੋਣ ਦੇ ਕਾਰਨਾਂ ਨੂੰ ਦੂਰ ਕਰਨ ਦੀ ਰਣਨੀਤੀ ਬਣਾਈ ਗਈ। ਪਿਛਡ਼ੇ ਵਰਗ ਦੇ ਹੱਕਾਂ ਦੀ ਲਗਾਤਾਰ ਰਾਖੀ ਲਈ ਓਬੀਸੀ ਵੈਲਫੇਅਰ ਫਰੰਟ ਡੈਮੋਕ੍ਰੇਟਿਕ ਦਾ ਗਠਨ ਕੀਤਾ ਗਿਆ ਜਿਸਦਾ ਪਹਿਲਾ ਪ੍ਰਧਾਨ ਕਰਮਜੀਤ ਸਿੰਘ ਨਾਰੰਗਵਾਲ ਨੂੰ ਬਣਾਇਆ ਗਿਆ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ  ਲੱਧਡ਼ ਨੇ ਕਿਹਾ ਕਿ ਹੱਕ ਪ੍ਰਾਪਤੀ ਦੇ ਮਾਮਲੇ ਵਿੱਚ ਪਿਛਡ਼ਾ ਵਰਗ ਦੀਆਂ ਜਾਤੀਆਂ ਬਹੁਤ ਪਿਛਡ਼ ਗਈਆਂ ਹਨ ਜਿਨਾਂ ਨੂੰ ਆਪਣੀ ਗੱਲ ਰੱਖਣ ਅਤੇ ਮਨਵਾਉਣ ਲਈ ਫਰੰਟ ਦਾ ਮੰਚ ਮਿਲ ਗਿਆ ਹੈ। ਉਨਾਂ ਕਿਹਾ ਕਿ ਪੰਜਾਬ ਭਰ ਦੇ ਪਿਛਡ਼ੇ ਵਰਗ ਦੇ ਲੋਕਾਂ ਨੂੰ ਹੁਣ ਫਰੰਟ ਨਾਲ ਜੁਡ਼ ਕੇ ਆਪਣੇ ਹੱਕ ਮੰਗਣੇ ਚਾਹੀਦੇ ਹਨ। ਉਨਾਂ ਕਿਹਾ ਕਿ ਹੱਕਾਂ ਦੀ ਪ੍ਰਾਪਤੀ ਲਈ ਉੱਠ ਖਡ਼ੇ ਹੋਣ ਦਾ ਹੁਣ ਸਮਾਂ ਆ ਗਿਆ ਹੈ। ਉਨਾਂ ਕਿਹਾ ਕਿ ਜੇਕਰ ਪਿਛਡ਼ੇ ਵਰਗ ਦੇ ਲੋਕ ਅਨੁਸੂਚਿਤ ਜਾਤੀ ਅਤੇ ਜਨ ਜਾਤੀ ਦੇ ਲੋਕਾਂ ਨਾਲ ਮਿਲ ਕੇ ਸੰਘਰਸ਼ ਕਰਨਗੇ ਤਾਂ ਟੀਚੇ ਨੂੰ ਜਲਦੀ ਪ੍ਰਾਪਤ ਕਰ ਲੈਣਗੇ।  ਨਾਰੰਗਵਾਲ ਨੇ ਦਿੱਤੀ ਹੋਈ ਜਿੰਮੇਵਾਰੀ ਨੂੰ ਤਨਦੇਹੀ ਨਾਲ ਨਿਭਾਉਣ ਦਾ ਭਰੋਸਾ ਦਿੰਦਿਆਂ ਕਿਹਾ ਕਿ ਉਹ ਲੰਬੇ ਸਮੇਂ ਤੋਂ ਆਪਣੇ ਪਿਛਡ਼ੇ ਵਰਗ ਦੇ ਲੋਕਾਂ ਲਈ ਕੁਝ ਕਰਨਾ ਚਾਹੁੰਦੇ ਸਨ ਪਰ ਕੋਈ ਮੰਚ ਨਾ ਹੋਣ ਕਾਰਨ ਉਨਾਂ ਦੇ ਪੱਲੇ ਨਿਰਾਸ਼ਾ ਰਹੀ। ਹੁਣ ਫਰੰਟ ਦੇ ਰਾਹੀਂ ਉਹ ਸੰਘਰਸ਼ ਸੁਰੂ ਕਰਨਗੇ। ਉਨਾਂ ਦੀ ਟੀਮ ਵੱਲੋਂ ਲੱਧਡ਼ ਅਤੇ ਟੀਮ ਪੈਗਾਮ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਹਰਵਿੰਦਰ ਕੌਰ, ਪ੍ਰੋ: ਗੋਪਾਲ ਕ੍ਰਿਸ਼ਨ, ਕੇ ਐਸ ਵਿਰਦੀ, ਗੁਰਚਰਨ ਸਿੰਘ ਨਾਟੀ, ਪ੍ਰਗਟ ਸਿੰਘ ਰਾਜੇਆਣਾ, ਸਤਨਾਮ ਵਰਮਾ, ਗੁਰਚਰਨ ਸਿੰਘ ਫਤਿਆਵਾਦੀ, ਮਹਿੰਗਾ ਸਿੰਘ ਖਹਿਰਾ, ਬਲਵੀਰ ਸਿੰਘ, ਸੁਖਵਿੰਦਰ ਸਿੰਘ, ਪ੍ਰੋ: ਜੋਗਾ ਸਿੰਘ, ਪ੍ਰੋ: ਪਿਆਰਾ ਸਿੰਘ, ਗੁਰਮੀਤ ਸਿੰਘ ਤਲਵੰਡੀ, ਇਕਬਾਲ ਸਿੰਘ ਵਿਰਕ, ਡਾ: ਸੋਹਣ ਲਾਲ ਬਲੱਗਣ, ਚਰਨਜੀਤ ਸਿੰਘ, ਸੁਰਿੰਦਰ ਕੌਰ ਅਤੇ ਹੋਰ ਹਾਜਰ ਸਨ।   

35950cookie-checkਓਬੀਸੀ ਵਰਗ ਦੀਆਂ ਸਮੱਸਿਆਵਾਂ ਦੇ ਹੱਲ ਲਈ ਗਠਤ ਓਬੀਸੀ ਵੈਲਫੇਅਰ ਫਰੰਟ ਡੈਮੋਕ੍ਰੇਟਿਕ ਦੇ ਨਾਰੰਗਵਾਲ ਬਣੇ ਪ੍ਰਧਾਨ

Leave a Reply

Your email address will not be published. Required fields are marked *

error: Content is protected !!