![]()

ਲੁਧਿਆਣਾ,25 ਅਗਸਤ (ਸਤ ਪਾਲ ਸੋਨੀ ): ਜਿਲਾ ਅਥਲੇਟਿਕਸ ਐਸੋਸੀਏਸ਼ਨ ਲੁਧਿਆਣਾ ਵਲੋ ਗੁਰੂ ਨਾਨਕ ਸਟੇਡੀਅਮ ਵਿਖੇ ਕਰਵਾਈ ਗਈ ਦੋ ਰੋਜ਼ਾ ਓਪਨ ਜਿਲਾ ਅਥਲੈਟਿਕਸ ਚੈਪੀਅਨਸ਼ਿਪ ਵਿਚ ਮੁੱਖ ਮਹਿਮਾਨ ਵਜੋਂ ਯੂਥ ਇੰਟਕ ਪੰਜਾਬ ਦੇ ਪ੍ਰਧਾਨ ਕਵਲਜੀਤ ਸਿੰਘ ਨਰੂਲਾ ਨੇ ਪੁੱਜ ਕੇ ਜੇਤੂ ਖਿਡਾਰੀਆਂ ਨੂੰ ਇਨਾਮਾਂ ਦੀ ਵੰਡ ਕੀਤੀ। ਇਸ ਮੋਕੇ ਤੇ ਸੰਬੋਧਨ ਕਰਦੇ ਹੋਏ ਨਰੂਲਾ ਨੇ ਜੇਤੂ ਖਿਡਾਰੀਆਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਖੇਡਾਂ ਸਾਨੂੰ ਜਿਥੇ ਨਸ਼ਿਆਂ ਤੋਂ ਦੂਰ ਰੱਖਦੀਆਂ ਹਨ ਉੱਥੇ ਇਹ ਆਪਸੀ ਭਾਈਚਾਰਾ ਵੀ ਵਧਾਉਂਦੀਆਂ ਹਨ। ਖੇਡਾਂ ਵਿਚ ਦੂਜੇ ਤੀਜੇ ਨੰਬਰ ਤੇ ਆਉਣ ਵਾਲੇ ਖਿਡਾਰੀਆਂ ਨੂੰ ਹੱਲਾਸ਼ੇਰੀ ਦਿੰਦੇ ਹੋਏ ਉਨਾਂ ਕਿਹਾ ਕਿ ਤੁਸੀ ਹੋਰ ਮਿਹਨਤ ਕਰੋ ਤਾਂ ਜੋ ਤੁਸੀ ਵੀ ਪਹਿਲੀ ਪੁਜੀਸ਼ਨ ਹਾਸਲ ਕਰ ਸਕੋ। ਉਨਾਂ ਖਿਡਾਰੀਆਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਲਈ ਪ੍ਰੇਰਿਤ ਕੀਤਾ ਅਤੇ ਪ੍ਰਣ ਲਿਆ ਕਿ ਉਹ ਨਾਂ ਤਾਂ ਆਪ ਨਸ਼ਾ ਕਰਨਗੇ ਅਤੇ ਦੂਜਿਆਂ ਨੂੰ ਵੀ ਇਸ ਮਾਡ਼ੀ ਅਲਾਮਤ ਤੋਂ ਰੋਕਣਗੇ। ਇਸ ਮੋਕੇ ਤੇ ਐਸ.ਪੀ. ਧਰਮਵੀਰ ਨੇ ਕਿਹਾ ਬੱਚਿਆ ਨੂੰ ਪਡ਼ਾਈ ਦੇ ਨਾਲ ਨਾਲ ਖੇਡਾਂ ਵਲ ਵੀ ਧਿਆਨ ਦੇਣਾ ਚਾਹੀਦਾ ਹੈ ਅਤੇ ਸਖਤ ਮਿਹਨਤ ਕਰਨੀ ਚਾਹੀਦੀ ਹੈ ਤਾਂ ਜੋ ਉਹ ਆਣੇ ਦੇਸ਼, ਸੂਬੇ, ਸ਼ਹਿਰ ਦੇ ਨਾਲ ਆਪਣੇ ਮਾਤਾ ਪਿਤਾ ਦਾ ਨਾਂ ਰੋਸ਼ਨ ਕਰ ਸਕਣ। ਇਸ ਮੋਕੇ ਉਪਰੋਕਤ ਆਗੂਆਂ ਤੋਂ ਇਲਾਵਾ ਰਾਜਵਿੰਦਰ ਸਿੰਘ ਸੈਕਟਰੀ ਲੁਧਿਆਣਾ, ਸੰਜੇ ਸ਼ਰਮਾ, ਪ੍ਰੇਮ ਸਿੰਘ ਸੈਕਟਰੀ ਅਥਲੇਟਿਕਸ, ਇੰਟਕ ਮਾਲਵਾ ਜੋਨ ਦੇ ਪ੍ਰਧਾਨ ਸੁਰਿੰਦਰ ਪਾਲ ਸਿੰਘ ਮਲਿਕ, ਹਰਦੀਪ ਸਿੰਘ ਢੀਂਡਸਾ, ਵਿਕਰਮ ਬੋਪਾਰਾਏ ਆਦਿ ਨੂੰ ਪ੍ਰਬੰਧਕੀ ਕਮੇਟੀ ਵਲੋਂ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ।