![]()

ਸੋਨੀਆ ਗਾਂਧੀ ਨੇ ਦਿੱਤਾ ਚੇਅਰਮੈਨ ਧਾਲੀਵਾਲ ਨੂੰ ਥਾਪਡ਼ਾਂ
ਲੁਧਿਆਣਾ 19 ਦਸੰਬਰ ( ਸਤ ਪਾਲ ਸੋਨੀ ) : ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਐਸ.ਸੀ ਡਿਪਾਰਟਮੈਂਟ ਲੁਧਿਆਣਾ ਦਾ ਵਫ਼ਦ ਜ਼ਿਲਾ ਚੇਅਰਮੈਨ ਚੇਤਨ ਪ੍ਰਕਾਸ਼ ਧਾਲੀਵਾਲ ਦੀ ਅਗਵਾਈ ਵਿਚ ਕਾਂਗਰਸ ਦੀ ਸਰਪ੍ਰਸਤ ਸੋਨੀਆ ਗਾਂਧੀ ਤੇ ਕਾਂਗਰਸ ਪਾਰਟੀ ਦੀ ਸੀਨੀਅਰ ਨੇਤਾ ਪ੍ਰਿੰਅਕਾ ਗਾਧੀ ਨੂੰ ਮਿਲਿਆ। ਵਫ਼ਦ ਨੇ ਸ੍ਰੀਮਤੀ ਸੋਨੀਆ ਗਾਂਧੀ ਨੂੰ ਰਾਹੁਲ ਗਾਂਧੀ ਦੇ ਆਲ ਇੰਡੀਆ ਦੇ ਪ੍ਰਧਾਨ ਬਣਨ ਤੇ ਵਧਾਈਆਂ ਦਿੱਤੀਆ। ਇਸ ਮੌਕੇ ਚੇਅਰਮੈਨ ਧਾਲੀਵਾਲ ਨੇ ਐਸ.ਸੀ ਵਰਗ ਨੂੰ ਆ ਰਹੀਆਂ ਮੁਸ਼ਕਿਲਾਂ ਤੋਂ ਜਾਣੂੰ ਕਰਵਾਇਆ। ਜਿਸ ਤੇ ਕਾਂਗਰਸ ਪਾਰਟੀ ਦੀ ਸਰਪ੍ਰਸਤ ਸੋਨੀਆ ਗਾਂਧੀ ਨੇ ਚੇਤਨ ਪ੍ਰਕਾਸ਼ ਧਾਲੀਵਾਲ ਨੂੰ ਥਾਪਡ਼ਾ ਦਿੱਤਾ। ਇਸ ਮੌਕੇ ਚੇਅਰਮੈਨ ਧਾਲੀਵਾਨ ਨੇ ਸੋਨੀਆ ਗਾਧੀ ਨੂੰ ਯਕੀਨ ਦੁਆਇਆ ਕਿ ਐਸ.ਸੀ ਵਰਗ ਕਾਂਗਰਸ ਪਾਰਟੀ ਨਾਲ ਹਮੇਸ਼ਾਂ ਹੀ ਚਟਾਨ ਵਾਂਗ ਖਡ਼ਾ ਹੈ ਕਿਉਂਕਿ ਕਾਂਗਰਸ ਪਾਰਟੀ ਨੇ ਐਸ.ਸੀ ਭਾਈਚਾਰੇ ਨੂੰ ਹਰ ਪੱਧਰ ਤੇ ਬਣਦਾ ਮਾਨ ਸਨਮਾਨ ਦਿੱਤਾ ਹੈ। ਜਿਸ ਨਾਲ ਐਸ.ਸੀ ਵਰਗ ਖੁਸ਼ਹਾਲ ਹੋਇਆ ਹੈ। ਇਸ ਮੌਕੇ ਲੁਧਿਆਣਾ ਜ਼ਿਲਾ ਦੇ ਐਸ.ਸੀ ਡਿਪਾਰਟਮੈਂਟ ਦੇ ਵਾਈਸ ਚੇਅਰਮੈਨ ਗੁਰਕ੍ਰਿਪਾਲ ਸਿੰਘ ਪਾਲਾ ਢੰਡਾਰੀ, ਕਲਿਆਣ ਸਿੰਘ ਗਾਂਧੀ ਮੈਂਬਰ ਆਲ ਇੰਡੀਆ ਕਾਂਗਰਸ ਕਮੇਟੀ, ਜਸਵਿੰਦਰ ਸਿੰਘ ਸੋਨੂੰ, ਪ੍ਰਦੀਪ ਕੁਮਾਰ ਆਰੀਆ, ਗਗਨਦੀਪ ਸਿੰਘ ਗੱਗੂ, ਗੁਰਦੀਪ ਸਿੰਘ ਦੀਪਾ ਤੋਂ ਇਲਾਵਾ ਐਸ.ਸੀ ਵਰਗ ਦੇ ਕਈ ਨੇਤਾ ਹਾਜ਼ਰ ਸਨ।