ਐਡਵੋਕੇਟ ਆਦੀਆ ਨੇ ਵੱਖ ਵੱਖ ਸੰਗਠਨਾਂ ਨੂੰ ਨਾਲ ਲੈ ਕੇ ਰਾਖਵੀਆਂ ਸੀਟਾਂ 33 ਕਰਨ ਦੀ ਕੀਤੀ ਮੰਗ

Loading

6 ਜਨਵਰੀ ਨੂੰ ਰਿਟ ਦਾਖਲ ਕਰਨ ਲਈ ਜਾਣਗੇ ਹਾਈ ਕੋਰਟ,ਉੱਤਰੀ ਵਿਧਾਨ ਸਭਾ ਨੂੰ ਅਨੁਸੂਚਿਤ ਜਾਤੀ ਲਈ ਰਾਖਵੀਂ ਕਰਵਾਉਣ ਲਈ ਸੁਰੂ ਕੀਤਾ ਸੰਘਰਸ਼

ਲੁਧਿਆਣਾ 28 ਦਸੰਬਰ ( ਸਤ ਪਾਲ ਸੋਨੀ ) :   ਫਿਲਮੀਂ ਐਕਟਰ ਰਾਖੀ ਸਾਵੰਤ ਨੂੰ ਕਿਸੇ ਮਾਮਲੇ ਦੇ ਮੱਦੇਨਜਰ ਮੁੰਬਈ ਤੋਂ ਸਥਾਨਕ ਕੋਰਟ ਤੱਕ ਘਡ਼ੀਸਾ ਪੁਆਉਣ ਵਾਲੇ ਬਹੁਚਰਚਿਤ ਐਡਵੋਕੇਟ ਨਰਿੰਦਰ ਆਦੀਆਂ ਨੇ ਹੁਣ ਨਗਰ ਨਿਗਮ ਲੁਧਿਆਣਾ ਦੇ ਖਿਲਾਫ ਮੋਰਚਾ ਖੋਲ ਦਿੱਤਾ ਹੈ। ਇਸ ਵਾਰ ਉਨਾਂ  ਏਹ ਮੋਰਚਾ ਅਨੁਸੂਚਿਤ ਜਾਤੀ ਵਰਗ ਦੀਆਂ ਮੌਜੂਦਾ ਸਮੇਂ 14 ਰੱਖੀਆਂ ਰਾਖਵੀਆਂ ਸੀਟਾਂ ਨੂੰ 33 ਕਰਵਾਉਣ ਲਈ ਖੋਲਿਆ ਹੈ। ਉਹ ਅੱਜ ਵੱਖ ਵੱਖ ਦਲਿਤ ਸੰਗਠਨਾਂ ਅਤੇ ਬਹੁਜਨ ਸਮਾਜ ਪਾਰਟੀ ਦੀ ਲੀਡਰਸ਼ਿਪ ਨੂੰ ਨਾਲ ਲੈ ਕੇ ਡਿਪਟੀ ਕਮਿਸ਼ਨਰ ਨੂੰ ਮਿਲੇ ਅਤੇ ਇੱਕ ਮੰਗ ਪੱਤਰ ਰਾਹੀਂ 14 ਰਾਖਵੀਆਂ ਰੱਖੀਆਂ ਸੀਟਾਂ ਨੂੰ 33 ਕਰਨ ਦੀ ਮੰਗ ਕੀਤੀ ਹੈ। ਉਨਾਂ  ਅਬਾਦੀ ਦੇ ਅਨੁਪਾਤ ਨੂੰ ਨਜਰ ਅੰਦਾਜ ਕਰਕੇ ਇਹ ਸੀਟਾਂ 14 ਕਰਨ ਵਾਲੇ ਅਧਿਕਾਰੀਆਂ ਅਤੇ ਸਿਆਸਤਦਾਨਾਂ ਦੇ ਖਿਲਾਫ ਡੀ ਸੀ ਦਫਤਰ ਦੇ ਬਾਹਰ ਵੱਖ ਵੱਖ ਰੋਸ਼ ਪ੍ਰਦਰਸ਼ਨ ਵੀ ਕੀਤਾ। ਇਸ ਮੌਕੇ ਗੱਲ ਕਰਦਿਆਂ ਉਨਾਂ  ਕਿਹਾ ਕਿ ਕੁਝ ਦਲਿਤ ਅਤੇ ਪਿਛਡ਼ੇ ਵਰਗ ਵਿਰੋਧੀ ਮਾਡ਼ੀ ਸੋਚ ਰੱਖਣ ਵਾਲੀ ਅਫਸਰਸ਼ਾਹੀ ਅਤੇ ਸਿਆਸਤਦਾਨਾਂ ਦੇ ਗਠਜੋਡ਼ ਨੇ ਸੰਵਿਧਾਨ ਦਾ ਮਜਾਕ ਉਡਾਉਂਦੇ ਹੋਏ ਅਨੁਸੂਚਿਤ ਜਾਤੀ ਵਰਗ ਦੀ ਅਬਾਦੀ ਦੇ ਉਲਟ ਇਸਨੂੰ 14 ਸੀਟਾਂ ਦਿੱਤੀਆਂ ਹਨ ਜੋ ਸੰਵਿਧਾਨ ਦੁਆਰਾ ਮਿਲੇ ਰਾਖਵੇਂਕਰਨ ਦੇ ਅਧਿਕਾਰ ਅਤੇ ਅਬਾਦੀ ਦੇ ਅਨੁਪਾਤ ਮੁਤਾਬਿਕ 33 ਬਣਦੀਆਂ ਹਨ। ਉਨਾਂ  ਕਿਹਾ ਕਿ ਏਸੇ ਪ੍ਰਕਾਰ ਪਿਛਡ਼ੇ ਵਰਗ ਲਈ 2 ਸੀਟਾਂ ਰੱਖੀਆਂ ਗਈਆਂ ਹਨ ਜੋ 10 ਬਣਦੀਆਂ ਹਨ। ਉਨਾਂ  ਕਿਹਾ ਕਿ ਜੇਕਰ 5 ਜਨਵਰੀ ਤੱਕ ਨਗਰ ਨਿਗਮ ਨੇ ਇਸਨੂੰ ਦਰੁਸਤ ਨਾ ਕੀਤਾ ਤਾਂ ਉਹ 6 ਜਨਵਰੀ ਜਾਂ ਕਿਸੇ ਵੀ ਹੋਰ ਦਿਨ ਹਾਈਕੋਰਟ ਵਿੱਚ ਇਨਾਂ  ਖਿਲਾਫ ਰਿਟ ਦਾਖਲ ਕਰਨਗੇ। ਉਨਾਂ  ਕਿਹਾ ਕਿ ਉਹ ਸੰਵਿਧਾਨ ਮੁਤਾਬਿਕ ਇਨਾਂ  ਸੀਟਾਂ ਦੀ ਗਿਣਤੀ 33 ਕਰਵਾਉਣ ਲਈ ਅਤੇ ਹਲਕਾ ਉੱਤਰੀ ਜਿਥੇ ਅਨੁਸੂਚਿਤ ਜਾਤੀ ਵਰਗ ਦੇ ਲੋਕ ਬਹੁਗਿਣਤੀ ਵਿੱਚ ਹਨ ਨੂੰ ਰਾਖਵਾਂ ਕਰਵਾਉਣ ਲਈ ਤਿੱਖਾ ਸੰਘਰਸ਼ ਸੁਰੂ ਕਰਨਗੇ। ਉਨਾਂ  ਕਿਹਾ ਕਿ ਇਹ ਇਸ ਵਰਗ ਨਾਲ ਧੋਖੇ ਦੇ ਨਾਲ ਨਾਲ ਸੰਵਿਧਾਨ ਨਾਲ ਖਿਲਵਾਡ਼ ਕਰਨ ਦਾ ਮਾਮਲਾ ਹੈ ਜਿਸ ਨੂੰ ਉਹ ਕਿਸੇ ਵੀ ਕੀਮਤ ਵਿੱਚ ਬਰਦਾਸਤ ਨਹੀ ਕਰਨਗੇ। ਉਨਾਂ  ਤਾਡ਼ਨਾ ਕੀਤੀ ਕਿ ਸੰਵਿਧਾਨ ਤੇ ਪਹਿਰਾ ਦੇਣ ਲਈ ਕਿਸੇ ਵੀ ਹੱਦ ਤੱਕ ਜਾ ਸਕਦੇ ਹਨ। ਇਸ ਮੌਕੇ ਬਸਪਾ ਜਿਲਾ ਪ੍ਰਧਾਨ ਜੀਤਰਾਮ ਬਸਰਾ, ਪ੍ਰਗਣ ਬਿਲਗਾ, ਵਿੱਕੀ ਕੁਮਾਰ, ਗੁਰਿੰਦਰ ਕੌਰ ਮਹਿਦੂਦਾਂ, ਜਸਵੀਰ ਸਿੰਘ, ਰਵੀ ਕਾਂਤ, ਅਨੁਜ ਕੁਮਾਰ, ਸੰਤੋਖ ਕੁਮਾਰ, ਜਸਪਾਲ ਭੌਰਾ, ਹੰਸਰਾਜ, ਰਵਿੰਦਰ ਕੁਮਾਰ, ਸੁਰਿੰਦਰ ਕੌਰ, ਬਲਵਿੰਦਰ ਸਿੰਘ ਅਤੇ ਹੋਰ ਹਾਜਰ ਸਨ।

10440cookie-checkਐਡਵੋਕੇਟ ਆਦੀਆ ਨੇ ਵੱਖ ਵੱਖ ਸੰਗਠਨਾਂ ਨੂੰ ਨਾਲ ਲੈ ਕੇ ਰਾਖਵੀਆਂ ਸੀਟਾਂ 33 ਕਰਨ ਦੀ ਕੀਤੀ ਮੰਗ

Leave a Reply

Your email address will not be published. Required fields are marked *

error: Content is protected !!