![]()

ਪੀਡ਼ੀਤਾਂ ਨੂੰ ਇਨਸਾਨੀਅਤ ਦੇ ਆਧਾਰ ‘ਤੇ ਮਿਲੇ ਇਨਸਾਫ : ਸ਼ਾਹੀ ਇਮਾਮ ਪੰਜਾਬ
ਲੁਧਿਆਣਾ 13 ਅਪ੍ਰੈੱਲ ( ਸਤ ਪਾਲ ਸੋਨੀ ) : ਯੂਪੀ ਦੇ ਉਂਨਾਵ ਅਤੇ ਕਸ਼ਮੀਰ ਦੇ ਕਠੁਆ ‘ਚ ਮਾਸੂਮ ਬੱਚੀਆਂ ਦੇ ਨਾਲ ਹੋਏ ਗੈਂਗਰੇਪ ‘ਤੇ ਕੀਤੀ ਜਾ ਰਹੀ ਸਿਆਸਤ ਨੂੰ ਔਛੀ ਹਰਕਤ ਦੱਸਦੇ ਹੋਏ ਅੱਜ ਇੱਥੇ ਸ਼ਾਹੀ ਇਮਾਮ ਪੰਜਾਬ ਮੌਲਾਨਾ ਹਬੀਬ ਉਰ ਰਹਿਮਾਨ ਸਾਨੀ ਲੁਧਿਆਣਵੀ ਨੇ ਕਿਹਾ ਕਿ ਸ਼ਰਮ ਦੀ ਗੱਲ ਹੈ ਕਿ ਹੁਣ ਪੀਡ਼ੀਤਾਂ ਨੂੰ ਧਰਮ ਅਤੇ ਜਾਤੀ ਦੇ ਆਧਾਰ ‘ਤੇ ਵੇਖਿਆ ਜਾ ਰਿਹਾ ਹੈ । ਸ਼ਾਹੀ ਇਮਾਮ ਨੇ ਕਿਹਾ ਕਿ ਦੇਸ਼ ‘ਚ ਹੋਏ ਇਹ ਦੋ ਵੱਡੇ ਕਾਂਡ ਸਿਆਸਤ ਦੀ ਭੇਂਟ ਚਡ਼ ਗਏ ਹਨ , ਹੁਣ ਕੋਈ ਲੀਡਰ ਮੋਮਬੱਤੀਆਂ ਜਲਾਉਣ ਲਈ ਬਾਹਰ ਨਹੀਂ ਆਇਆ । ਉਨਾਂ ਕਿਹਾ ਕਿ ਇਹ ਦੁੱਖ ਦੀ ਗੱਲ ਹੈ ਕਿ ਫ਼ਰਾਂਸ ‘ਚ ਮਾਰੇ ਗਏ ਲੋਕਾਂ ਲਈ ਤਾਂ ਪੂਰੇ ਦੇਸ਼ ‘ਚ ਕੈਂਡਲ ਮਾਰਚ ਕੱਢੇ ਜਾਂਦੇ ਹਨ ਅਤੇ ਆਪਣੇ ਹੀ ਦੇਸ਼ ‘ਚ ਸਰਕਾਰੀ ਗੁੰਡੇਆਂ ਦੇ ਜ਼ੁਲਮ ਨਾਲ ਪੀਡ਼ਤ ਬੇਟੀਆਂ ਲਈ ਚੁੱਪੀ ਨਜ਼ਰ ਆ ਰਹੀ ਹੈ । ਮੌਲਾਨਾ ਹਬੀਬ ਉਰ ਰਹਿਮਾਨ ਨੇ ਕਿਹਾ ਕਿ ਉਂਨਾਵ ਦੇ ਵਿਧਾਇਕ ਹੋਣ ਜਾਂ ਕਠੁਆ ਦੇ ਪੁਲਿਸ ਅਧਿਕਾਰੀ ਜ਼ੁਲਮ ਕਰਣ ਵਾਲਿਆਂ ਨੂੰ ਕਡ਼ੀ ਸੱਜਾ ਮਿਲਣੀ ਚਾਹੀਦੀ ਹੈ । ਸ਼ਾਹੀ ਇਮਾਮ ਨੇ ਕਿਹਾ ਕਿ ਦੇਸ਼ ‘ਚ ਧਰਮ ਦੇ ਨਾਮ ‘ਤੇ ਕਿਸੇ ਨੂੰ ਫਸਾਉਣ ਅਤੇ ਕਿਸੇ ਨੂੰ ਬਚਾਉਣ ਦੀ ਚੱਲ ਰਹੀ ਸਿਆਸੀ ਖੇਡ ਨਿੰਦਣਯੋਗ ਹੈ । ਉਨਾਂ ਕਿਹਾ ਕਿ ਧੀ ਕਿਸੇ ਦੀ ਵੀ ਹੋਵੇ ਉਸਦਾ ਸਨਮਾਨ ਹੋਣਾ ਚਾਹੀਦਾ ਹੈ । ਇੱਕ ਸਵਾਲ ਦਾ ਜਵਾਬ ਦਿੰਦੇ ਹੋਏ ਮੌਲਾਨਾ ਹਬੀਬ ਉਰ ਰਹਿਮਾਨ ਸਾਨੀ ਲੁਧਿਆਣਵੀ ਨੇ ਕਿਹਾ ਕਿ ਪੀਡ਼ਤ ਬੱਚੀਆਂ ਨੂੰ ਇਨਸਾਫ ਦੁਆਉਣਾ ਅਦਾਲਤਾਂ ਦੇ ਨਾਲ-ਨਾਲ ਸੂਬਾ ਸਰਕਾਰਾਂ ਦਾ ਵੀ ਕੰਮ ਹੈ। ਸਰਕਾਰਾਂ ਆਪਣੀ ਜਿੰਮੇਦਾਰੀਆਂ ਤੋਂ ਭੱਜ ਰਹੀਆਂ ਹਨ । ਇਹੀ ਕਾਰਨ ਹੈ ਕਿ ਆਏ ਦਿਨ ਦੇਸ਼ ‘ਚ ਅਜਿਹੇ ਨਿੰਦਣਯੋਗ ਕਾਂਡ ਹੋ ਰਹੇ ਹਨ । ਉਨਾਂ ਕਿਹਾ ਕਿ ਲੀਡਰਾਂ ਨੂੰ ਚਾਹੀਦਾ ਹੈ ਕਿ ਦੇਸ਼ ‘ਚ ਬੇਟੀਆਂ ਦੀ ਸੁਰੱਖਿਆ ਲਈ ਠੋਸ ਕਾਨੂੰਨ ਬਣਾਏ ਜਾਣ।