ਇੰਡੀਅਨ ਨੈਸ਼ਨਲ ਕਾਂਗਰਸ ਪਾਰਟੀ ਨੂੰ 62 ਸੀਟਾਂ ਨਾਲ ਸਪੱਸ਼ਟ ਬਹੁਮਤ

Loading

ਸ਼੍ਰੋਮਣੀ ਅਕਾਲੀ ਦਲ ਨੂੰ 11, ਭਾਜਪਾ ਨੂੰ 10, ਲਿੱਪ ਨੂੰ 7 ਅਤੇ ਆਪ ਨੂੰ 1 ਸੀਟ ਮਿਲੀ, 4 ਵਾਰਡਾਂ ਵਿੱਚ ਆਜ਼ਾਦ ਉਮੀਦਵਾਰ ਜਿੱਤੇ

ਲੁਧਿਆਣਾ, 27 ਫਰਵਰੀ ( ਸਤ ਪਾਲ ਸੋਨੀ ) : ਨਗਰ ਨਿਗਮ ਲੁਧਿਆਣਾ ਦੇ 95 ਵਾਰਡਾਂ ਲਈ ਪਾਈਆਂ ਗਈਆਂ ਵੋਟਾਂ ਦੇ ਨਤੀਜੇ ਅੱਜ ਐਲਾਨੇ ਗਏ, ਜਿਨਾਂ ਵਿੱਚ ਇੰਡੀਅਨ ਨੈਸ਼ਨਲ ਕਾਂਗਰਸ ਪਾਰਟੀ ਨੇ 62 ਸੀਟਾਂਤੇ ਜਿੱਤ ਦਰਜ ਕੀਤੀ। ਜਦਕਿ ਸ਼੍ਰੋਮਣੀ ਅਕਾਲੀ ਦਲ ਨੂੰ 11, ਭਾਰਤੀ ਜਨਤਾ ਪਾਰਟੀ ਨੂੰ 10, ਲੋਕ ਇਨਸਾਫ਼ ਪਾਰਟੀ ਨੂੰ 7, ਆਜ਼ਾਦ ਨੂੰ 4 ਅਤੇ ਆਮ ਆਦਮੀ ਪਾਰਟੀ ਨੂੰ ਇੱਕ ਸੀਟ ਮਿਲੀ। ਵੋਟਾਂ ਦੀ ਗਿਣਤੀ ਦਾ ਕੰਮ ਅੱਜ ਅਮਨਅਮਾਨ ਅਤੇ ਸੁਚਾਰੂ ਤਰੀਕੇ ਨਾਲ ਨੇਪਰੇ ਚਡ਼ਿਆ।

ਜ਼ਿਲਾ ਚੋਣ ਅਫ਼ਸਰਕਮਡਿਪਟੀ ਕਮਿਸ਼ਨਰ  ਪ੍ਰਦੀਪ ਕੁਮਾਰ ਅਗਰਵਾਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸ਼ਹਿਰ ਲੁਧਿਆਣਾ ਦੇ 95 ਵਾਰਡਾਂ ਲਈ ਮਿਤੀ 24 ਫਰਵਰੀ ਨੂੰ ਵੋਟਾਂ ਪਾਈਆਂ ਗਈਆਂ ਸਨ, ਜਦਕਿ ਮਿਤੀ 26 ਫਰਵਰੀ ਨੂੰ ਵਾਰਡ ਨੰਬਰ 44 ਦੇ ਬੂਥ ਨੰਬਰ-2 ਅਤੇ 3 ਵਿੱਚ ਦੁਬਾਰਾ ਮਤਦਾਨ ਕਰਵਾਇਆ ਗਿਆ ਸੀ। ਗਿਣਤੀ ਦਾ ਕੰਮ ਅੱਜ ਸਵੇਰੇ 9 ਵਜੇ ਸ਼ੁਰੂ ਹੋਇਆ, ਜਿਸ ਦੌਰਾਨ ਸਾਰੇ ਵਾਰਡਾਂ ਦੇ ਨਤੀਜੇ 12.30 ਵਜੇ ਤੱਕ ਪ੍ਰਾਪਤ ਹੋ ਗਏ ਸਨ।

ਨਾਂ  ਦੱਸਿਆ ਕਿ ਇੰਡੀਅਨ ਨੈਸ਼ਨਲ ਕਾਂਗਰਸ ਪਾਰਟੀ ਨੇ ਵਾਰਡ ਨੰਬਰ 3, 4, 7, 9, 10, 12, 13, 14, 15, 16, 18, 19, 20, 21, 22, 23, 24, 25, 27, 33, 35, 39, 43, 44, 45, 47, 48, 49, 51, 52, 53, 56, 58, 60, 63, 64, 65, 66, 67, 68, 69, 70, 71, 72, 73, 74, 75, 76, 78, 80, 81, 82, 83, 86, 87, 88, 90, 91, 92, 93, 94 ਅਤੇ 95 ਵਿੱਚ ਜਿੱਤ ਦਰਜ ਕੀਤੀ।ਇਸੇ ਤਰਾਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਵਾਰਡ ਨੰਬਰ 1, 2, 6, 17, 26, 28, 29, 30, 34, 46 ਅਤੇ 54 ਵਿੱਚ ਕਾਮਯਾਬ ਰਹੇ। ਭਾਰਤੀ ਜਨਤਾ ਪਾਰਟੀ ਨੇ ਵਾਰਡ ਨੰਬਰ 8, 31, 57, 59, 62, 77, 79, 84, 85 ਅਤੇ 89 ਵਿੱਚ ਦਰਜ ਕੀਤੀ। ਲੋਕ ਇਨਸਾਫ਼ ਪਾਰਟੀ ਦੇ ਉਮੀਦਵਾਰ ਵਾਰਡ ਨੰਬਰ 32, 36, 37, 38, 40, 41 ਅਤੇ 50 ਵਿੱਚ ਸਫ਼ਲ ਰਹੇ। ਆਮ ਆਦਮੀ ਪਾਰਟੀ ਨੇ ਵਾਰਡ ਨੰਬਰ 11 ਵਿੱਚ ਜਿੱਤ ਦਰਜ ਕੀਤੀ। ਇਸੇ ਤਰਾਂ ਵਾਰਡ ਨੰਬਰ 5, 42, 55 ਅਤੇ 61 ਤੋਂ ਆਜ਼ਾਦ ਉਮੀਦਵਾਰ ਜਿੱਤ ਦਰਜ ਕਰਨ ਵਿੱਚ ਕਾਮਯਾਬ ਰਹੇ।

ਜ਼ਿਲਾ ਚੋਣ ਅਫ਼ਸਰ ਵੱਲੋਂ ਸਮੂਹ ਧਿਰਾਂ ਦਾ ਧੰਨਵਾਦ

ਨਗਰ ਨਿਗਮ ਲੁਧਿਆਣਾ ਦੀ ਆਮ ਚੋਣ ਅਤੇ ਨਗਰ ਕੌਂਸਲ ਜਗਰਾਂਉ ਅਤੇ ਪਾਇਲ ਦੇ ਇੱਕਇੱਕ ਵਾਰਡ ਦੀ ਉਪਚੋਣ ਦੀ ਸਮੁੱਚੀ ਪ੍ਰਕਿਰਿਆ ਦਾ ਕੰਮ ਪੂਰਨ ਅਮਨਅਮਾਨ ਅਤੇ ਸ਼ਾਂਤੀਪੂਰਨ ਤਰੀਕੇ ਨਾਲ ਸਿਰੇ ਚਡ਼ਨਤੇ ਜ਼ਿਲਾ ਚੋਣ ਅਫ਼ਸਰਕਮਡਿਪਟੀ ਕਮਿਸ਼ਨਰ ਪ੍ਰਦੀਪ ਕੁਮਾਰ ਅਗਰਵਾਲ ਨੇ ਚੋਣ ਅਮਲੇ ਦੇ ਮੈਂਬਰਾਂ, ਪੁਲਿਸ ਪ੍ਰਸਾਸ਼ਨ, ਮੀਡੀਆ ਅਤੇ ਹੋਰ ਧਿਰਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਹੈ। ਸ੍ਰੀ ਅਗਰਵਾਲ ਨੇ ਕਿਹਾ ਕਿ ਜ਼ਿਲਾ ਲੁਧਿਆਣਾ ਵਿੱਚ ਸਾਰੇ ਉਮੀਦਵਾਰਾਂ ਨੇ ਜਿੱਥੇ ਪੂਰਨ ਸਹਿਯੋਗ ਦਿੱਤਾ ਉਥੇ ਚੋਣ ਅਮਲੇ ਨੇ ਵੀ ਆਪਣੀ ਡਿਊਟੀ ਤਨਦੇਹੀ ਨਾਲ ਨਿਭਾਈ ਹੈ। ਪਲ਼ਪਲ਼ ਦੀ ਜਾਣਕਾਰੀ ਅਤੇ ਨਤੀਜੇ ਲੋਕਾਂ ਤੱਕ ਪਹੁੰਚਾਉਣ ਲਈ ਜ਼ਿਲਾ ਲੁਧਿਆਣਾ ਦੇ ਸਮੁੱਚੇ ਮੀਡੀਆ ਨੇ ਸਲਾਹੁਣਯੋਗ ਭੂਮਿਕਾ ਅਦਾ ਕੀਤੀ। ਜਿਸ ਲਈ ਮੀਡੀਆ ਦਾ ਵਿਸ਼ੇਸ਼ ਤੌਰਤੇ ਧੰਨਵਾਦ ਕੀਤਾ ਗਿਆ

13800cookie-checkਇੰਡੀਅਨ ਨੈਸ਼ਨਲ ਕਾਂਗਰਸ ਪਾਰਟੀ ਨੂੰ 62 ਸੀਟਾਂ ਨਾਲ ਸਪੱਸ਼ਟ ਬਹੁਮਤ

Leave a Reply

Your email address will not be published. Required fields are marked *

error: Content is protected !!