ਇਯਾਲੀ ਖੁਰਦ ਵਿਖੇ ਸਮਾਗਮ ਦੌਰਾਨ ਕਾਰਗਿਲ ਦੇ ਸਹੀਦਾਂ ਨੂੰ ਵੀ ਯਾਦ ਕੀਤਾ ਗਿਆ

Loading

ਲੁਧਿਆਣਾ, 17 ਅਪ੍ਰੈੱਲ ( ਸਤ ਪਾਲ ਸੋਨੀ ) : ਯੂਵਾ ਮਾਮਲੇ ਤੇ ਖੇਡ ਵਿਭਾਗ ਭਾਰਤ ਸਰਕਾਰ, ਨਹਿਰੂ ਯੂਵਾ ਕੇਂਦਰ ਅਤੇ ਸ਼੍ਰੀ ਗੁਰੁ ਰਵਿਦਾਸ ਯੂਥ ਕਲੱਬ ਅਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਪਿੰਡ ਇਯਾਲੀ ਖੁਰਦ ਵਿਖੇ ਸਮਾਗਮ ਦੌਰਾਨ ਕਾਰਗਿਲ ਦੇ ਸਹੀਦਾਂ ਨੂੰ ਵੀ ਯਾਦ ਕੀਤਾ ਗਿਆ।ਇਸ ਮੋਕੇ ਮੁੱਖ ਮਹਿਮਾਨ ਦੇ ਤੌਰ ਤੇ ਪਹੁੰਚੇ ਹਲਕਾ ਗਿੱਲ ਦੇ ਵਿਧਾਇਕ ਸ. ਕੁਲਦੀਪ ਸਿੰਘ ਵੈਦ ਨੇ ਕਾਰਗਿਲ ਦੇ ਸ਼ਹੀਦ ਗੁਰਪਾਲ ਸਿੰਘ ਨੂਰਪੁਰ ਬੇਟ ਦੇ ਪਰਿਵਾਰ ਦਾ ਸਨਮਾਨ ਕੀਤਾ। ਇਸ ਮੌਕੇ ਕਲੱਬ ਪ੍ਰਧਾਨ ਹਰਦੇਵ ਸਿੰਘ ਬੋਪਾਰਾਏ ਅਤੇ ਵਿਧਾਇਕ ਕੁਲਦੀਪ ਸਿੰਘ ਵੈਦ ਨੇ ਕਿਹਾ ਕਿ ਸਾਨੂੰ ਸ਼ਹੀਦਾਂ ਦਾ ਸਤਿਕਾਰ ਕਰਨਾ ਚਾਹੀਦਾ ਹੈ। ਇਸ ਨਾਲ ਆਉਣ ਵਾਲੀਆਂ ਪੀੜੀਆਂ ਨੂੰ ਸ਼ਹੀਦਾਂ ਦੀਆਂ ਕੁਰਬਾਨੀਆਂ ਬਾਰੇ ਜਾਣਕਾਰੀ ਮਿਲਦੀ ਰਹਿੰਦੀ ਹੈ। ਹੌਰਨਾਂ ਤੋਂ ਇਲਾਵਾ ਸਰਪੰਚ ਮਨਦੀਪ ਸਿੰਘ ਚੂੜਪੁਰਾ ਜਰਨਲ ਸੱਕਤਰ ਜਟ ਮਾਹਾ ਸਭਾ, ਹਰਜਿੰਦਰ ਸਿੰਘ ਗਰੇਵਾਲ, ਗੁਰਦੀਪ ਸਿੰਘ ਮੁੰਡੀ, ਸਰਪੰਚ ਕੁਲਦੀਪ ਸਿੰਘ ਖਗੂੰੜਾ, ਸਰਪੰਚ ਨਰਿੰਦਰ ਸਿੰਘ ਗਿੱਲ ਤਲਵਾੜਾ, ਨਾਹਰ ਸਿੰਘ ਸਰਪੰਚ, ਮਾਘੀ ਮਲਕਪੁਰ, ਸੁਖਦੀਪ ਸਿੰਘ ਢਿਲੋਂ ਕਨੇਡਾ, ਗੁਰਮੇਜ ਸਿੰਘ, ਜਸਪ੍ਰੀਤ ਸਿੰਘ ਗਰੇਵਾਲ, ਧਰਮਿੰਦਰ ਸਿੰਘ ਭੰਗੂ, ਕਰਮਜੀਤ ਸਿੰਘ ਕਮਾ ਇਆਲੀ, ਦਵਿੰਦਰ ਸਿੰਘ ਨੰਬਰਦਾਰ, ਗੁਰਜੰਟ ਸਿੰਘ ਜੰਟੀ, ਜਗਾ ਭੰਗੂ, ਅਮਰਜੀਤ ਸਿੰਘ, ਬਲਦੇਵ ਸਿੰਘ ਢਿੱਲੋਂ, ਸਤਵੰਤ ਸਿੰਘ ਸੁਖਾ, ਹਰਭਜਨ ਸਿੰਘ, ਮਾ.ਲਛਮਣ ਸਿੰਘ ਲੋਹਗੜਹ, ਬਾਬਾ ਰਾਮ ਸਿੰਘ ਝੱਮਟ, ਸੰਤੋਖ ਸਿੰਘ ਗਿਲ, ਅਮਰੀਕ ਸਿੰਘ ਖਾਲਸਾ, ਅੰਗਰੇਜ ਸਿੰਘ ਸੰਧੂ, ਦਲਜੀਤ ਸਿੰਘ, ਨਾਜਰ ਸਿੰਘ ਲੋਹਗੜਹ, ਜੱਥੇ: ਰਾਮ ਸਿੰਘ ਢੰਡਾਰੀ, ਗੁਲਵੰਤ ਸਿੰਘ, ਅਵਤਾਰ ਸਿੰਘ ਨੰਦਰਪੁਰੀ, ਅਕਾਸ਼ਦੀਪ ਸਿੰਘ ਬੋਪਾਰਾਏ, ਦੀਪ ਇਆਲੀ, ਛਿੰਦਾ ਗਿੱਲ, ਸੁਰਿੰਦਰ ਸਿੰਘ ਮੀਤ ਕੇ, ਨਵਨੀਤ ਸਿੰਘ ਬੋਪਾਰਾਏ, ਟੈਂਕੂ ਬੋਪਾਰਾਏ ਆਦਿ ਸ਼ਾਮਲ ਸਨ।

16640cookie-checkਇਯਾਲੀ ਖੁਰਦ ਵਿਖੇ ਸਮਾਗਮ ਦੌਰਾਨ ਕਾਰਗਿਲ ਦੇ ਸਹੀਦਾਂ ਨੂੰ ਵੀ ਯਾਦ ਕੀਤਾ ਗਿਆ

Leave a Reply

Your email address will not be published. Required fields are marked *

error: Content is protected !!