ਇਕ ਮੀਟਿੰਗ ਲਈ 9 ਮਹੀਨੇ ਦੇ ਲਾਰੇ ਸ਼ਰਮ ਕਰ ਨੀ ਪੰਜਾਬ ਸਰਕਾਰੇ

Loading

ਲੋਹਡ਼ੀ ਵਾਲੇ ਦਿਨ ਮੰਤਰੀਆ/ ਵਿਧਾਇਕਾਂ ਘਰ ਮੀਟਿੰਗ ਦੇ ਸਮੇਂ ਦੀ ਲੋਹਡ਼ੀ ਮੰਗਣ ਦਾ ਐਲਾਨ
ਲੁਧਿਆਣਾ 1 ਜਨਵਰੀ ( ਸਤ ਪਾਲ ਸੋਨੀ ) :  “ਇਕ ਮੀਟਿੰਗ ਲਈ 9 ਮਹੀਨੇ ਦੇ ਲਾਰੇ ਸ਼ਰਮ ਕਰਨ ਨੀ ਪੰਜਾਬ ਸਰਕਾਰੇ” ਅੱਜ ਨਵੇਂ ਵਰੇਂ ਵਾਲੇ ਦਿਨ ਇਹ ਨਾਅਰਾ ਕਾਂਗਰਸ ਪਾਰਟੀ ਦੇ ਜ਼ਿਲਾ ਦਫਤਰਾਂ ਵਿਚ ਗੁੰਜਿਆ ਕਿਉਕਿ ਕੱਚੇ ਮੁਲਾਜ਼ਮਾਂ ਵੱਲੋਂ ਕੀਤੇ ਐਲਾਨ ਅਨੁਸਾਰ ਅੱਜ ਮੁਲਾਜ਼ਮਾਂ ਵੱਲੋਂ ਨਵੇਂ ਵਰੇ ਦੇ ਦਿਨ ਕਾਂਗਰਸੀ ਜ਼ਿਲਾ ਪ੍ਰਧਾਨ ਨੂੰ ਫੁੱਲਾ ਦੇ ਗੁਲਦਸਤੇ ਦੇ ਨਾਲ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਵਿਧਾਨ ਸਭਾ ਸਪੀਕਰ ਰਾਣਾ ਕੰਵਰਪਾਲ ਸਿੰਘ ਅਤੇ ਕਾਗਰਸ ਪਾਰਟੀ ਦੇ ਚੋਂਣ ਮੈਨੀਫੈਸਟੋ ਦੀਆ ਕਾਪੀਆ ਦੀ ਤਸਵੀਰ ਭੇਂਟ ਕੀਤੀ ਗਈ। ਚੋਣਾਂ ਦੋਰਾਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਨੋਜਵਾਨਾਂ ਤੇ ਮੁਲਾਜ਼ਮਾਂ ਨੂੰ ਸਰਕਾਰ ਬਣਦੇ ਹੀ ਮੰਗਾਂ ਦਾ ਹੱਲ ਕਰਨ ਦੇ ਵਾਅਦੇ ਕੀਤੇ ਸਨ ਪ੍ਰੰਤੂ ਹੁਣ 9 ਮਹੀਨੇ ਬੀਤ ਜਾਣ ਤੇ ਮੰਗਾਂ ਦਾ ਹੱਲ ਕਰਨਾ ਤਾਂ ਦੂਰ ਦੀ ਗੱਲ ਹੈ ਕਾਂਗਰਸ ਸਰਕਾਰ ਦੇ ਮੰਤਰੀ ਤੇ ਮੁੱਖ ਮੰਤਰੀ ਨੇ ਇਕ ਵਾਰ ਵੀ ਮੁਲਾਜ਼ਮਾਂ ਨਾਲ ਮੀਟਿੰਗ ਨਹੀ ਕੀਤੀ ਹੈ। ਪ੍ਰੈਸ ਬਿਆਨ ਜ਼ਾਰੀ ਕਰਦੇ ਹੋਏ ਠੇਕਾ ਮੁਲਾਜ਼ਮ ਐਕਸ਼ਨ ਕਮੇਟੀ ਪੰਜਾਬ ਦੇ ਮੀਤ ਪ੍ਰਧਾਨ ਵਰਿੰਦਪਾਲ ਸਿੰਘ, ਗਗਨਦੀਪ ਸਿੰਘ, ਸਤਨਾਮ ਸਿੰਘ ਕੈਲੀ, ਸੰਜੀਵ ਕੁਮਾਰ, ਰਵਿੰਦਰ ਸਿੰਘ ਸੋਢੀ ਨੇ ਕਿਹਾ ਕਿ ਮੁਲਾਜ਼ਮ ਕਾਂਗਰਸ ਸਰਕਾਰ ਨੂੰ ਕੀਤੇ ਵਾਅਦੇ ਭੁੱਲਣ ਨਹੀ ਦੇਣਗੇ। ਆਗੂਆ ਨੇ ਕਿਹਾ ਕਿ ਵਿਧਾਨ ਸਭਾ ਵੱਲੋਂ ਪਾਸ ਕੀਤੇ ਐਕਟ ਨੂੰ ਲਾਗੂ ਕਰਕੇ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਤੇ ਸਰਕਾਰ ਨੂੰ ਕੋਈ ਵਾਧੂ ਪੈਸਾ ਜ਼ਾਰੀ ਨਹੀ ਕਰਨਾ ਪੈਣਾ  ਫਿਰ ਵੀ ਸਰਕਾਰ ਨੇ ਚੁੱਪ ਵੱਟੀ ਹੋਈ ਹੈ।ਵੋਟਾਂ ਦੋਰਾਨ ਸੁਵਿਧਾਂ ਮੁਲਾਜ਼ਮਾਂ ਦੇ ਅੰਦੋਲਨ ਦੀ ਹਮਾਇਤ ਕਰਨ ਵਾਲੇ ਮੁੱਖ ਮੰਤਰੀ ਤੇ ਵਿਧਾਨ ਸਭਾ ਸਪੀਕਰ ਨੂੰ ਹੁਣ ਸੁਵਿਧਾਂ ਮੁਲਾਜ਼ਮਾਂ ਦਾ ਸਘੰਰਸ਼ ਨਜ਼ਰ ਨਹੀ ਆ ਰਿਹਾ ਹੈ।ਆਗੂਆ ਨੇ ਕਿਹਾ ਕਿ ਅੱਜ ਮੁਲਾਜ਼ਮਾਂ ਵੱਲੋਂ ਵੱਖ ਵੱਖ ਜ਼ਿਲਿਆ ਵਿਚ ਕਾਂਗਰਸੀ ਆਗੂਆ ਨੂੰ ਇਸ ਤਸਵੀਰ ਰਾਹੀ ਵਾਅਦੇ ਯਾਦ ਕਰਵਾਉਣ ਦਾ ਉਪਰਾਲਾ ਕੀਤਾ ਹੈ ਤੇ ਆਉਣ ਵਾਲੇ ਦਿਨਾਂ ਵਿਚ ਇਹੀ ਤਸਵੀਰ ਕਾਂਗਰਸ ਦੇ ਕੋਮੀ ਪ੍ਰਧਾਨ ਰਾਹੁਲ ਗਾਂਧੀ ਨੂੰ ਦਿੱਲੀ ਵਿਖੇ ਵੀ ਭੇਜੀ ਜਾਵੇਗੀ।
ਆਗੂਆ ਨੇ ਕਿਹਾ ਕਿ ਕਾਂਗਰਸ ਪਾਰਟੀ ਨੇ ਨੋਜਵਾਨ ਮੁਲਾਜ਼ਮਾਂ ਨਾਲ ਵਾਅਦਿਆ ਦਾ ਭਰੋਸਾ ਦੇ ਕੇ ਵੋਟਾਂ ਹਾਸਲ ਕਰਕੇ ਸੱਤਾ ਲਈ ਸੀ ਪਰੰਤੂ ਹੁਣ ਨੋਜਵਾਨਾਂ ਨੂੰ ਭੁੱਲਦੀ ਜਾ ਰਹੀ ਹੈ ਪਰ ਨੋਜਵਾਨ ਸਰਕਾਰ ਨੂੰ ਵਾਅਦਿਆ ਨੂੰ ਭੁਲਣ ਨਹੀ ਦੇਣਗੇ। ਆਗੂਆ ਨੇ ਕਿਹਾ ਕਿ ਕੱਚੇ ਮੁਲਾਜ਼ਮਾਂ ਵੱਲੋਂ ਲੰਬਾਂ ਸਘੰਰਸ਼ ਕਰਕੇ ਵਿਧਾਨ ਸਭਾ ਵਿਚ ਐਕਟ ਪਾਸ ਕਰਵਾਇਆ ਸੀ ਪਰ ਸਰਕਾਰ ਐਕਟ ਨੂੰ ਲਾਗੂ ਕਰਨ ਵਿਚ ਆਨਾਕਾਨੀ ਕਰ ਰਹੀ ਹੈ। ਉਨਾਂ ਕਿਹਾ ਕਿ ਐਕਟ ਨੂੰ ਲਾਗੂ ਕਰਕੇ ਮੁਲਾਜ਼ਮਾਂ ਨੂੰ ਪੱਕਾ ਕਰਨ ਤੇ ਸਰਕਾਰ ਤੇ ਕੋਈ ਵਾਧੂ ਵਿੱਤੀ ਬੋਝ ਨਹੀ ਪਵੇਗਾ।ਇਸ ਦੇ ਨਾਲ ਹੀ ਸੁਵਿਧਾਂ ਮੁਲਾਜ਼ਮ ਜੋ ਕਿ ਸਰਕਾਰ ਦੀ ਕਮਾਈ ਦਾ ਸਾਧਨ ਸਨ ਨੂੰ ਵੀ ਕੀਤੇ ਵਾਅਦੇ ਅਨੁਸਾਰ ਸਰਕਾਰ ਬਹਾਲ ਕਰਨ ਵਿਚ ਕੋਈ ਪਹਿਲ ਨਹੀ ਕਰ ਰਹੀ। ਪਿਛਲੇ ਇਕ ਸਾਲ ਤੋਂ ਇਹ ਮੁਲਾਜ਼ਮ ਸਡ਼ਕਾਂ ਤੇ ਰੁਲਣ ਨੂੰ ਮਜ਼ਬਰ ਹੋ ਰਹੇ ਹਨ। ਆਗੂਆ ਨੇ ਐਲਾਨ ਕੀਤਾ ਕਿ ਜਿੰਨੀ ਦੇਰ ਮੁੱਖ ਮੰਤਰੀ ਮੁਲਾਜ਼ਮਾਂ ਨਾਲ ਮੀਟਿੰਗ ਨਹੀ ਕਰਦੇ ਵੱਖੋ ਵੱਖਰੇ ਤਰੀਕੇ ਨਾਲ ਸਘੰਰਸ਼ ਜ਼ਾਰੀ ਰਹੇਗਾ। ਆਗੂਆ ਨੇ ਐਲਾਨ ਕੀਤਾ ਕਿ ਇਸ ਤੋਂ ਬਾਅਦ ਹੁਣ ਮੁਲਾਜ਼ਮ ਲੋਹਡ਼ੀ ਵਾਲੇ ਦਿਨ ਮੰਤਰੀ/ ਵਿਧਾਇਕਾਂ ਦੇ ਘਰ ਟੋਲੀਆ ਬਣਾ ਕੇ ਜਾਣਗੇ ਅਤੇ ਮੀਟਿੰਗ ਦੇ ਸਮੇਂ ਦੀ ਲੋਹਡ਼ੀ ਮੰਗਣਗੇ।

10570cookie-checkਇਕ ਮੀਟਿੰਗ ਲਈ 9 ਮਹੀਨੇ ਦੇ ਲਾਰੇ ਸ਼ਰਮ ਕਰ ਨੀ ਪੰਜਾਬ ਸਰਕਾਰੇ

Leave a Reply

Your email address will not be published. Required fields are marked *

error: Content is protected !!