![]()

ਲੁਧਿਆਣਾ 27 ਜਨਵਰੀ(ਸਤ ਪਾਲ ਸੋਨੀ): ਅੱਜ ਇਕ ਮੀਟਿੰਗ ਆਲ ਮੀਡੀਆ ਪਰੈਸ ਕੱਲਬ ਲੁਧਿਆਣਾ ਦੇ ਮੁੱਖ ਦਫਤਰ 8ਏ ਕਿਚਲੂ ਨਗਰ ਵਿੱਖੇ ਸੱਰਪ੍ਰਸਤ ਸੁਖਮਿੰਦਰ ਸਿੰਘ, ਪ੍ਰਧਾਨ ਐਸ.ਪੀ. ਸਿੰਘ ਦੀ ਅਗਵਾਈ ਵਿੱਚ ਰੱਖੀ ਗਈ।ਅੱਜ ਦੀ ਮੀਟਿੰਗ ‘ਚ ਰੋਜ਼ਾਨਾ ਪੱਤਰਕਾਰ ਭਾਈਚਾਰੇ ‘ਤੇ ਹੋ ਰਹੇ ਹਮਲਿਆਂ ਤੋਂ ਇਲਾਵਾ ਢਾਂਚੇ ਨੂੰ ਮਜਬੂਤ ਕਰਨ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ। ਮੀਟਿੰਗ ਵਿੱਚ ਸੱਰਪ੍ਰਸਤ ਸੁਖਮਿੰਦਰ ਸਿੰਘ, ਪ੍ਰਧਾਨ ਐਸ.ਪੀ. ਸਿੰਘ ਅਤੇ ਓੁੱਪ ਪ੍ਰਧਾਨ ਗੁਰਵਿੰਦਰ ਸਿੰਘ ਨੀੱਟੂ ਨੇ ਹਾਜਰ ਪੱਤਰਕਾਰਾਂ ਨੁੰ ਗਲਬਾਤ ਕਰਦੇ ਸਮੇਂ ਸਲੀਕੇ ਨਾਲ ਗੱਲਬਾਤ ਕਰਨ ਨੂੰ ਕਿਹਾ ।ਇਸ ਤੋਂ ਇਲਾਵਾ ਆਲ ਮੀਡੀਆ ਪਰੈਸ ਕੱਲਬ ਲੁਧਿਆਣਾ ਦੀ ਕਾਰਵਾਈ ‘ਚ ਤੇਜ਼ੀ ਲਿਆਉਣ ਦੇ ਮੱਕਸਦ ਨਾਲ ਇਕ ਗਿਆਰਾਂ ਮੈਂਬਰੀ ਕਮੇਟੀ ਦਾ ਗੱਠਨ ਕੀਤਾ ਗਿਆ।ਇਸ ਮੌਕੇ ਅਮਿਤ ਥਾਪਰ, ਅਰੁੱਣ ਕੌਸ਼ਲ,ਮੈਡਮ ਸਨਦੀਪ ਸ਼ਰਮਾ,ਕਮਲ ਅਗਰਵਾਲ,ਰਜਿੰਦਰ ਕੁਮਾਰ ਵਰਮਾ,ਰਿੰਕੂ,ਦੀਪਕ ਕੁਮਾਰ,ਹਰੀ ਸਿੰਘ, ਸਤਨਾਮ ਸਿੰਘ, ਅਮਰ ਲਾਡੋਵਾਲ, ਅਸ਼ੋਕ ਦਿਲਾਵਰ,ਨਿਤਿਨ ਗਰਗ, ਅਸ਼ਵਨੀ ਸ਼ਰਮਾ ਅਤੇ ਚੰਦਨ ਸਿੰਘ ਆਦਿ ਹਾਜਰ ਸਨ।