ਆਲ ਇੰਡੀਆ ਫੈਡਰੇਸ਼ਨ ਦਾ ਵਫਦ ਏਆਈਸੀਟੀਈ ਦੇ ਮੈਂਬਰ ਸੈਕਰੇਟਰੀ ਮਿਤਲ ਨੂੰ ਮੀਲਿਆ

Loading


ਲੁਧਿਆਣਾ 11 ਫਰਵਰੀ , ( ਸਤ ਪਾਲ ਸੋਨੀ ) : ਆਲ ਇੰਡੀਆ ਫੈਡਰੇਸ਼ਨ ਆਫ ਸੈਲਫ ਫਾਈਨਾਂਸਿੰਗ ਟੈਕਨੀਕਲ ਇੰਸਟੀਚਿਉਸ਼ਨ (ਏਆਈਐਫਐਸਐਫਟੀਆਈ) ਦਾ ਵਫਦ ਹਾਲ ਈ ਵਿੱਚ ਪ੍ਰਧਾਨ, ਡਾ ਅੰਸ਼ੂ ਕਟਾਰੀਆ ਅਤੇ ਜਨਰਲ ਸੈਕਰੇਟਰੀ, ਕੇ ਵੀ ਕੇ ਰਾਵ ਦੀ ਪ੍ਰਧਾਨਗੀ ਹੇਠ ਆਲ ਇੰਡੀਆ ਕਾਊਂਸਿਲ ਫਾਰ ਟੈਕਨੀਕਲ ਅੇਜੁਕੇਸ਼ਨ (ਏਆਈਸੀਟੀਈ), ਨਵੀ ਦਿੱਲੀ ਦੇ ਮੈਂਬਰ ਸੈਕਰੇਟਰੀ, ਪ੍ਰੋਫੈਸਰ ਆਲੋਕ ਪ੍ਰਕਾਸ਼ ਮਿਤਲ ਨੂੰ ਮੀਲਿਆ।
ਸ੍ਰੀਧਰ ਸਿੰਘ (ਰਾਜਸ਼ਥਾਨ), ਲਲਿਤ ਅਗਰਵਾਲ (ਨਵੀ ਦਿੱਲੀ), ਟੀ ਡੀ ਇਸਾਵਰਾ ਮੁਰਤੀ (ਤਮਿਲਨਾਡੂ), ਰਾਜੀਵ ਚੰਦ (ਮਹਾਰਾਸ਼ਟਰ) ਵੱਖ- ਵੱਖ ਰਾਜਾਂ ਦੇ ਹੋਰ ਆਹੁਦੇਦਾਰਾ ਦੇ ਨਾਲ ਇਸ ਮੋਕੇ ਤੇ ਹਾਜ਼ਰ ਸਨ ।
ਆਲ ਇੰਡੀਆ ਫੈਡਰੇਸ਼ਨ ਨੇ ਮਾਨਯੋਗ ਸੁਪਰੀਮ ਕੋਰਟ ਦੇ ਉੜੀਸ਼ਾ ਸਿੰਚਾਈ ਨਿਗਮ ਲਿਮੀਟੇਡ ਕੇਸ ਦੇ ਫੈਸਲੇ ਨੂੰ ਲਾਗੂ ਕਰਨ ਦੇ ਲਈ ਏਆਈਸੀਟੀਈ ਦਾ ਧੰਨਵਾਦ ਕੀਤਾ ।
ਕੇ ਵੀ ਕੇ ਰਾਵ ਨੇ ਕਿਹਾ ਕਿ ਮਾਨਯੋਗ ਸੁਪਰੀਮ ਕੋਰਟ ਦੇ ਫੈਸਲੇ ਨੂੰ ਲਾਗੂ ਕਰਨ ਦੇ ਨਾਲ ਦੇਸ਼ ਦੇ 10000 ਕਾਲਜਾਂ ਨੂੰ ਉਮੀਦ ਦੀ ਕਿਰਨ ਮਿਲ ਗਈ ਹੈ ।
ਡਾ ਅੰਸ਼ੂ ਕਟਾਰੀਆ ਨੇ ਬੋਲਦੇ ਹੋਏ ਕਿਹਾ ਕਿ ਏਆਈਸੀਟੀਈ ਨੂੰ ਸਰੋਤਾ ਦੀ ਵਧੀਆ ਵਰਤੋ ਦੇ ਲਈ ਪੜੋਸੀ ਖੇਤਰਾ ਦੇ ਤਕਨੀਕੀ ਸਸਥਾਨਾਂ ਦੇ ਮਿਲਾਨ ਦੀ ਆਗਿਆ ਦੇਣੀ ਚਾਹੀਦੀ ਹੈ।
ਕਟਾਰੀਆ ਨੇ ਇੰਜਨੀਅਰਗ ਅਤੇ ਟੈਕਨੋਲੋਜੀ ਵਿੱਚ ਫੈਕਲਟੀ ਰੇਸ਼ੋ ਵਿੱਚ 1:15 ਤੋ 1:20 ਦੀ ਛੋਟ ਦੇਣ ਲਈ ਏਆਈਸੀਟੀਈ ਦੇ ਕਦਮ ਦਾ ਸਵਾਗਤ ਕੀਤਾ। ਕਟਾਰੀਆ ਨੇ ਏਆਈਸੀਟੀਈ ਨੂੰ ਇਸ ਰੇਸ਼ੋ ਨੂੰ 1:20 ਤੋ 1:25 ਤੱਕ ਘੱਟ ਕਰਨ ਦੀ ਬੇਨਤੀ ਕੀਤੀ ।

12710cookie-checkਆਲ ਇੰਡੀਆ ਫੈਡਰੇਸ਼ਨ ਦਾ ਵਫਦ ਏਆਈਸੀਟੀਈ ਦੇ ਮੈਂਬਰ ਸੈਕਰੇਟਰੀ ਮਿਤਲ ਨੂੰ ਮੀਲਿਆ

Leave a Reply

Your email address will not be published. Required fields are marked *

error: Content is protected !!