ਆਮ ਆਦਮੀ ਪਾਰਟੀ ਲੁਧਿਆਣਾ ਵਲੰਟੀਅਰਜ਼ ਵਲੋਂ ਬਠਿੰਡਾ ਕਨਵੈਂਸ਼ਨ ਦਾ ਸਮਰਥਨ।

Loading

ਲੁਧਿਆਣਾ, 3 ਅਗਸਤ ( ਸਤ ਪਾਲ ਸੋਨੀ ) :  ਆਮ ਆਦਮੀ ਪਾਰਟੀ ਦੇ ਲੁਧਿਆਣਾ ਵਲੰਟੀਅਰਜ਼, ਜੋ ਪਾਰਟੀ ਦੇ ਬਣਨ ਤੋਂ ਲੈ ਕੇ ਹੋਣ ਤੱਕ ਪਾਰਟੀ ਨਾਲ ਜੁੜੇ ਜੋਏ ਹਨ, ਵਲੋਂ ਅੱਜ ਇੱਕ ਪ੍ਰੈਸ ਕਾਨਫ੍ਰੰਸ ਦਾ ਪ੍ਰਬੰਧ ਕੀਤਾ ਗਿਆ।
ਬਠਿੰਡਾ ਵਿਖੇ ਹੋਈ ਆਮ ਆਦਮੀ ਪਾਰਟੀ ਵਲੰਟੀਅਰਜ਼ ਦੀ ਕਨਵੈਂਸ਼ਨ ਵਿੱਚ ਲਏ ਗਏ ਫੈਸਲਿਆਂ ਦਾ ਸਮਰਥਨ ਕਰਦਿਆਂ, ਅੰਮ੍ਰਿਤਪਾਲ ਸਿੰਘ ਅਤੇ ਕਰਨਲ ਦਰਸ਼ਨ ਢਿੱਲੋਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਪੰਜਾਬ ਯੂਨਿਟ ਨੂੰ ਖੁਦਮੁਖਤਿਆਰੀ ਦਿੱਤੀ ਜਾਵੇ ਅਤੇ ਪੰਜਾਬ ਯੂਨਿਟ ਆਪਣੇ ਫੈਸਲੇ ਆਪ ਲੈਣ ਲਈ ਸੁਤੰਤਰ ਹੋਵੇ। ਰਿਮੋਟ ਕੰਟਰੋਲ ਪਾਲਿਸੀ ਅਤੇ ਫੈਸਲੇ ਬੰਦ ਹੋਣ ਅਤੇ ਲਿਫਾਫਾ ਕਲਚਰ ਬੰਦ ਹੋਵੇ।
ਗੁਰਦਾਸਪੁਰ ਅਤੇ ਸ਼ਾਹਕੋਟ ਦੀਆਂ ਜ਼ਿਮਨੀ ਚੌਣਾਂ ਸੰਬੰਧੀ ਗੱਲ ਕਰਦਿਆਂ ਉਨਾਂ ਕਿਹਾ ਪਾਰਟੀ ਦੀ ਕੇਂਦਰੀ ਲੀਡਰਸ਼ਿਪ ਦੇ ਤਾਨਾਸ਼ਾਹੀ ਰਵੱਈਏ ਕਰਕੇ ਲੋਕਾਂ ਦਾ ਆਮ ਆਦਮੀ ਪਾਰਟੀ ਨਾਲੋਂ ਮੋਹ ਭੰਗ ਹੋ ਰਿਹਾ ਸੀ। ਪਿਛਲੇ ਸਮੇਂ ਪਾਰਟੀ ਦਾ ਗ੍ਰਾਫ ਕਾਫੀ ਡਿੱਗ ਗਿਆ ਸੀ ਅਤੇ ਜਨਤਾ ਦੇ ਭਰੋਸੇ ਨੂੰ ਦੁਬਾਰਾ ਜਿੱਤਣ ਲਈ ਗੰਭੀਰ ਵਿਚਾਰ ਕਰਨ ਦੀ ਲੋੜ ਹੈ। ਉਨਾਂ ਅੱਗੇ ਬੋਲਦਿਆਂ ਕਿਹਾ ਕਿ ਜ਼ਮੀਨੀ ਪੱਧਰ ਤੇ ਜੁੜੇ ਜਿਨਾਂ ਅਣਥੱਕ ਵਲੰਟੀਅਰਜ਼ ਨੇ ਦਿਨ ਰਾਤ ਇੱਕ ਕਰਕੇ ਪਾਰਟੀ ਨਾਲ ਕੰਮ ਕਰਵਾਇਆ ਸੀ, ਸਿਰਫ ਉਨਾਂ ਨੂੰ ਹੀ ਪਾਰਟੀ ਦੇ ਢਾਂਚੇ ਵਿੱਚ ਜਿੰਮੇਵਾਰੀਆਂ ਮਿਲਣੀਆਂ ਚਾਹੀਦੀਆਂ ਹਨ, ਅਤੇ ਪਾਰਟੀ ਨੂੰ ਇੱਕ ਨਵਾਂ ਰੂਪ ਦੇਣ ਲਈ ਚਾਪਲੂਸਾਂ ਨੂੰ ਹਟਾਇਆ ਜਾਣਾ ਚਾਹੀਦਾ ਹੈ।
ਪਾਰਟੀ ਦੀ ਕੇਂਦਰੀ ਲੀਡਰਸ਼ਿਪ ਦੇ ਤਾਨਾਸ਼ਾਹੀ ਫੈਸਲਿਆਂ ਤੋਂ ਨਾਰਾਜ਼ ਵਲੰਟੀਅਰਜ਼ ਨੇ ਭਾਰੀ ਗਿਣਤੀ ਵਿੱਚ ਬਠਿੰਡਾ ਕਾਨਫ੍ਰੰਸ ਵਿੱਚ ਸ਼ਾਮਿਲ ਹੋ ਕੇ ਦੱਸ ਦਿੱਤਾ ਕਿ ਉਨਾਂ ਨੂੰ ਅੱਖੋਂ ਪਰੋਖੇ ਕੀਤਾ ਗਿਆ ਸੀ ਅਤੇ ਕੇਂਦਰੀ ਲੀਡਰਸ਼ਿਪ ਦੁਆਰਾ ਉਨਾਂ ਤੇ ਪੈਰਾਸ਼ੂਟ ਲੀਡਰਾਂ ਨੂੰ ਥੋਪਿਆ ਗਿਆ ਸੀ।
ਉਨਾਂ ਬਠਿੰਡਾ ਕਨਵੈਂਸ਼ਨ ਵਿੱਚ ਵੱਡੀ ਗਿਣਤੀ ਵਿੱਚ ਪਹੁੰਚ ਕੇ ਇਸ ਨੂੰ ਕਾਮਯਾਬ ਕਰਨ ਵਾਲੇ ਸਾਰੇ ਵਲੰਟੀਅਰਜ਼ ਦਾ ਧੰਨਵਾਦ ਕੀਤਾ।
ਅੱਜ ਦੀ ਪ੍ਰੈਸ ਕਾਨਫ੍ਰੰਸ ਵਿੱਚ ਅੰਮ੍ਰਿਤਪਾਲ ਸਿੰਘ ਅਤੇ ਕਰਨਲ ਦਰਸ਼ਨ ਢਿੱਲੋਂ ਤੋਂ ਇਲਾਵਾ, ਜਗਦੀਪ ਸਿੰਘ ਘੁੰਮਣ, ਪ੍ਰੋ: ਕੋਮਲ ਗੁਰਨੂਰ ਸਿੰਘ, ਰਾਜ ਫਤਿਹ ਸਿੰਘ, ਇੰਜ. ਹਰਜੀਤ ਸਿੰਘ, ਇੰਜ. ਅਮਰਜੀਤ ਸਿੰਘ, ਗੋਪਾਲ ਸਿੰਘ, ਜਸਪਾਲ ਸਿੰਘ ਤਲਵੰਡੀ, ਡਾ: ਹਰਜੀਤ ਸਿੰਘ, ਮੇਹਰਵਾਨ, ਨਿਸ਼ਾਂਤ ਕੋਹਲੀ, ਗੁਰਦੀਪ ਸਿੰਘ, ਗਗਨਦੀਪ ਸਿੰਘ ਕੰਗ, ਸਿਕੰਦਰ ਸਿੰਘ ਔਜਲਾ, ਪ੍ਰੀਤਮ ਸਿੰਘ, ਕੁਲਵਿੰਦਰ ਸਿੰਘ ਨੀਟੂ, ਅਨਿਲ ਅਹੂਜਾ, ਮਨੀਸ਼ਾ ਸਿੰਘ, ਸੁਖਵਿੰਦਰ ਢੋਲਣ, ਖਜਾਨ ਸਿੰਘ ਮਠਾੜੂ, ਮਨਪ੍ਰੀਤ ਸਿੰਘ ਘਵੱਦੀ, ਸੁਖਦੀਪ ਸਿੰਘ ਜਵੰਦਾ, ਜਗਮਿੰਦਰ ਸਿੰਘ ਡੋਲੋਂ, ਹਰਦੀਪ ਸਿੰਘ ਦੀਪਾ ਮਾਣਕਵਾਲ, ਦਵਿੰਦਰ ਸਿੰਘ ਖਾਲਸਾ, ਕੁਲਦੀਪ ਸਿੰਘ, ਅਮਨਦੀਪ ਸਿੰਘ ਭੰਗੂੜਾ ਅਤੇ ਹਰਮੀਤ ਬੂਟਰ ਅਤੇ ਹੋਰ ਬਹੁਤ ਸਾਰੇ ਪਾਰਟੀ ਵਲੰਟੀਅਰ ਸ਼ਾਮਿਲ ਸਨ।

23020cookie-checkਆਮ ਆਦਮੀ ਪਾਰਟੀ ਲੁਧਿਆਣਾ ਵਲੰਟੀਅਰਜ਼ ਵਲੋਂ ਬਠਿੰਡਾ ਕਨਵੈਂਸ਼ਨ ਦਾ ਸਮਰਥਨ।

Leave a Reply

Your email address will not be published. Required fields are marked *

error: Content is protected !!