ਆਮਦਨ ਕਰ ਵਿਭਾਗ ਵੱਲੋਂ ਚੋਣਾਂ ਦੇ ਮੱਦੇਨਜਰ ਕੰਟਰੋਲ ਰੂਮ ਸਥਾਪਤ

Loading

ਟੋਲ ਫਰੀ ਨੰਬਰ 18001804814 ‘ਤੇ ਕੀਤੀ ਜਾ ਸਕਦੀ ਹੈ ਸ਼ਿਕਾਇਤ-ਜ਼ਿਲਾ ਚੋਣ ਅਫ਼ਸਰ

ਲੁਧਿਆਣਾ, 14 ਮਾਰਚ ( ਸਤ ਪਾਲ ਸੋਨੀ ) :  ਭਾਰਤੀ ਚੋਣ ਕਮਿਸ਼ਨ ਦੇ ਦਿਸ਼ਾ ਨਿਰਦੇਸਾਂ ਅਨੁਸਾਰ ਡਾਇਰੈਕਟਰ ਜਨਰਲ ਇਨਕਮ ਟੈਕਸ (ਇਨਵੈਸਟੀਗੇਸ਼ਨ) ਵੱਲੋਂ ਚੋਣਾਂ ਦੌਰਾਨ ਵਿੱਤੀ ਗਡ਼ਬਡ਼ੀਆਂ ਸਬੰਧੀ ਸ਼ਿਕਾਇਤ ਪ੍ਰਾਪਤ ਕਰਨ ਲਈ ਕੰਟਰੋਲ ਰੂਮ ਸਥਾਪਤ ਕੀਤਾ ਗਿਆ ਹੈ।ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ  ਪ੍ਰਦੀਪ ਕੁਮਾਰ ਅਗਰਵਾਲ ਨੇ ਦੱਸਿਆ ਕਿ ਪੰਜਾਬ ਰਾਜ ਦੇ ਲੋਕ ਟੋਲ ਫਰੀ ਨੰਬਰ 18001804814 ‘ਤੇ ਚੋਣ ਜਾਬਤੇ ਦੋਰਾਨ ਜੇਕਰ ਕਿਸੇ ਵੀ ਥਾਂ ਵੱਡੇ ਪੱਧਰ ‘ਤੇ ਨਗਦੀ ਲਿਜਾ ਰਹੇ ਲੋਕਾਂ ਬਾਰੇ ਜਾ ਕਿਸੀ ਅਜਿਹੀ ਵਸਤਾਂ ਜਿਸਦੀ ਵਰਤੋਂ ਵੋਟਰਾਂ ਨੂੰ ਰਿਸ਼ਵਤ ਦੇਣ ਵਜੋਂ ਕੀਤੀ ਜਾ ਸਕਦੀ ਹੋਵੇ, ਬਾਰੇ ਸ਼ਿਕਾਇਤ ਕਰ ਸਕਦੇ ਹਨ। ਇਹ ਕੰਟਰੋਲ ਰੂਮ ਹਫ਼ਤੇ ਦੇ 7 ਦਿਨ 24 ਘੰਟੇ ਕੰਮ ਕਰੇਗਾ, ਜੋ ਕਿ ਚੋਣ ਜ਼ਾਬਤਾ ਲਾਗੂ ਰਹਿਣ ਤੱਕ ਜਾਰੀ ਰਹੇਗਾ।

ਉਨਾਂ ਕਿਹਾ ਕਿ ਕਰ ਵਿਭਾਗ ਵੱਲੋਂ 10 ਲੱਖ ਤੋਂ ਵੱਧ ਦੀ ਨਗਦੀ ਜਾਂ ਅਜਿਹੀ ਵਸਤਾਂ ਜਿਸਦੀ ਵਰਤੋਂ ਵੋਟਰਾਂ ਨੂੰ ਰਿਸਵਤ ਦੇਣ ਵਜੋਂ ਕੀਤੀ ਜਾ ਸਕਦੀ ਹੋਵੇ ਅਤੇ ਉਸ ਦੀ ਕੀਮਤ 10 ਲੱਖ ਤੋਂ ਵੱਧ ਹੋਵੇ, ਲੈ ਕੇ ਚੱਲ ਰਹੇ ਹਨ ਤਾਂ ਉਸ ਦੇ ਸਰੋਤ ਸਬੰਧੀ ਪੂਰੇ ਦਸਤਾਵੇਜ਼ ਕੋਲ ਹੋਣੇ ਚਾਹੀਦੇ ਹਨ । ਅਗਰਵਾਲ ਨੇ ਦੱਸਿਆ ਕਿ ਮੁੱਖ ਚੋਣ ਅਫ਼ਸਰ, ਪੰਜਾਬ ਵੱਲੋਂ ਰਾਜ ਦੇ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ 50 ਹਜ਼ਾਰ ਤੋਂ ਵੱਧ ਦੀ ਰਾਸ਼ੀ ਜਾਂ ਵਸਤੂਆਂ ਲਿਜਾਉਣ ਸਮੇਂ ਆਪਣੇ ਨਾਲ ਲੋਡ਼ੀਂਦੇ ਦਸਤਾਵੇਜ਼ ਜਰੂਰ ਰੱਖਣ।

36460cookie-checkਆਮਦਨ ਕਰ ਵਿਭਾਗ ਵੱਲੋਂ ਚੋਣਾਂ ਦੇ ਮੱਦੇਨਜਰ ਕੰਟਰੋਲ ਰੂਮ ਸਥਾਪਤ

Leave a Reply

Your email address will not be published. Required fields are marked *

error: Content is protected !!