ਆਪ ਵਲੋਂ ਕਾਂਗਰਸ ਪਾਰਟੀ ਨੁੰ ਝਟਕਾ

Loading

ਮਹਿਲਾ ਕਾਂਗਰਸ ਪੰਜਾਬ ਦੀ ਉਪ ਪ੍ਰਧਾਨ ਗੁਰਪ੍ਰੀਤ ਸਿੱਧੂ ਨੇ ਕਾਂਗਰਸ ਛੱਡੀ,ਆਪ ‘ਚ ਸ਼ਾਮਿਲ ਅਤੇ ਵਾਰਡ 71 ਦੀ ਉਮੀਦਵਾਰ ਘੋਸ਼ਿਤ
ਲੁਧਿਆਣਾ ,12 ਫਰਵਰੀ ( ਸਤ ਪਾਲ ਸੋਨੀ ) : ਨਗਰ ਨਿਗਮ ਚੋਣਾਂ ਤੋਂ ਪਹਿਲਾਂ ਲੁਧਿਆਣਾ ਵਿਚ ਕਾਂਗਰਸ ਪਾਰਟੀ ਨੁੰ ਅੱਜ ਉਸ ਸਮੇਂ ਵੱਡਾ ਝਟਕਾ ਲੱਗਾ ਜਦੋਂ ਮਹਿਲਾ ਕਾਂਗਰਸ ਪੰਜਾਬ ਦੀ ਉੱਪ ਪ੍ਰਧਾਨ ਗੁਰਪ੍ਰੀਤ ਕੌਰ ਸਿੱਧੂ ਨੇ ਪਾਰਟੀ ਤੋਂ ਅਸਤੀਫਾ ਦੇ ਕੇ ਆਪ ਲੁਧਿਆਣਾ ਦਿਹਾਤੀ ਪ੍ਰਧਾਨ ਦਲਜੀਤ ਸਿੰਘ ਗਰੇਵਾਲ, ਸੂਬਾ ਜਨਰਲ ਸਕੱਤਰ ਅਹਿਬਾਬ ਸਿੰਘ ਗਰੇਵਾਲ ਅਤੇ ਆਪ ਪੰਜਾਬ ਦੇ ਬੁਲਾਰੇ ਦਰਸ਼ਨ ਸਿੰਘ ਸ਼ੰਕਰ ਦੀ ਮੌਜੂਦਗੀ ਵਿਚ ਇਕ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਆਪਣੀਆਂ ਸੈਂਕੜੇ ਸਾਥਣਾਂ ਅਤੇ ਕਾਂਗਰਸ ਅਹੁਦੇਦਾਰਾਂ ਸਮੇਤ ਆਮ ਆਦਮੀ ਪਾਰਟੀ ਵਿਚ ਸ਼ਾਮਿਲ ਹੋ ਗਈ। ਅਾਮ ਆਦਮੀ ਪਾਰਟੀ ਵਲੋਂ ਬੀਬੀ ਗੁਰਪ੍ਰੀਤ ਕੌਰ ਸਿੱਧੂ ਨੂੰ ਵਾਰਡ 71 ਤੋਂ ਪਾਰਟੀ ਦੀ ਉਮੀਦਵਾਰ ਬਣਾ ਦਿੱਤਾ ਗਿਆ ।
ਬੀਬੀ ਸਿਧੂ ਨਾਲ ਕਾਂਗਰਸ ਛੱਡ ਕੇ ਆਪ ਵਿਚ ਸ਼ਾਮਿਲ ਹੋਣ ਵਾਲਿਆਂ ਵਿਚ ਸੁਰਿੰਦਰ ਕੌਰ ਨੀਲੂ, ਰੀਨਾ ਰਾਵਤ, ਆਸ਼ਾ ਰਾਣੀ, ਮਹਿੰਦਰਪਾਲ ਕੌਰ , ਮਲਕੀਅਤ ਕੌਰ , ਹਰਜੀਤ ਸਿੰਘ ਗਰੇਵਾਲ ,ਮਨਜੀਤ ਸਿੰਘ ਗਰੇਵਾਲ , ਗੁਰਿੰਦਰ ਸਿੰਘ , ਸੁਰਜੀਤ ਸਿੰਘ , ਗੁਰਮੇਲ ਸਿੰਘ ਪ੍ਰਦੇਸੀ ਸ਼ਾਮਿਲ ਸਨ. ਆਪ ਨੇਤਾਵਾਂ ਨੇ ਬੀਬੀ ਸੰਧੂ ਅਤੇ ਸਾਥੀਆਂ ਦਾ ਪਾਰਟੀ ਚ ਸੁਆਗਤ ਕਰਦੇ ਉਨ੍ਹਾਂ ਨੂੰ ਬਣਦਾ ਮਾਣ ਸਤਿਕਾਰ ਦੇਣ ਦਾ ਭਰੋਸਾ ਦਿੱਤਾ । ਇਸ ਸਮੇਂ ਸਿਕੰਦਰ ਸਿੰਘ ਅੌਜਲਾ, ਬਲਦੇਵ ਸਿੰਘ , ਮਾਸਟਰ ਹਰੀ ਸਿੰਘ ਵੀ ਹਾਜਿਰ ਸਨ।

12740cookie-checkਆਪ ਵਲੋਂ ਕਾਂਗਰਸ ਪਾਰਟੀ ਨੁੰ ਝਟਕਾ

Leave a Reply

Your email address will not be published. Required fields are marked *

error: Content is protected !!