ਆਪ ਯੂਥ ਵਿੰਗ ਦੇ ਸ਼ਹਿਰੀ ਪ੍ਰਧਾਨ ਜੱਸੋਵਾਲ ਨੇ ਫੜਿਆ ਕਾਂਗਰਸ ਦਾ ਹੱਥ

Loading

ਪੰਜਾਬ ਆਪ ਦਾ ਅਧਾਰ ਹੋਇਆ ਖਤਮਬਿੱਟੂ

ਲੁਧਿਆਣਾ 15 ਅਪ੍ਰੈਲ (ਸਤ ਪਾਲ  ਸੋਨੀ   )- ਆਮ ਆਦਮੀ ਪਾਰਟੀ ਯੂਥ ਵਿੰਗ ਦੇ ਸ਼ਹਿਰੀ ਪ੍ਰਧਾਨ ਅਮਰਿੰਦਰ ਸਿੰਘ  ਜੱਸੋਵਾਲ ਵੱਲੋਂ ਕਾਂਗਰਸ ਵਿੱਚ ਸ਼ਮੂਲੀਅਤ ਕਰਦਿਆਂ ਘਰ ਵਾਪਸੀ ਦੀ ਗੱਲ ਆਖੀ ਗਈ ਇਸ ਮੌਕੇ ਵਿਧਾਇਕ ਕੁਲਦੀਪ ਵੈਦ, ਅਮਰੀਕ ਸਿੰਘ ਆਲੀਵਾਲ, ਮਲਕੀਤ ਸਿੰਘ ਦਾਖਾ, ਕੇ.ਕੇ ਬਾਵਾ ਅਤੇ ਰਵਨੀਤ ਸਿੰਘ ਬਿੱਟੂ ਨੇ ਅਮਰਿੰਦਰ ਸਿੰਘ  ਨੂੰ ਕਾਂਗਰਸ ਪਾਰਟੀ ਵਿੱਚ ਆਉਣ ਤੇ ਸਵਾਗਤ ਕਰਦਿਆਂ ਵਧਾਈ ਵੀ ਦਿੱਤੀ ਆਪਣੇ ਸੰਬੌਧਨ ਦੌਰਾਨ ਬਿੱਟੂ ਨੇ ਕਿਹਾ ਕਿ ਪੰਜਾਬੀ ਸਾਹਿਤ ਵਿੱਚ ਬਾਬਾ ਬੋਹੜ ਦੇ ਨਾਂ ਨਾਲ ਜਾਣੇ ਜਾਂਦੇ ਜਸਦੇਵ ਸਿੰਘ ਜੱਸੋਵਾਲ ਤੇ ਸਾਡੇ ਦਾਦਾ ਜੀ ਪੁਰਾਣੇ ਸਾਥੀ ਰਹੇ ਹਨ ਤੇ ਬਾਬਾ ਜਸਦੇਵ ਸਿੰਘ ਜੱਸੋਵਾਲ ਜੀ ਦਾ ਨਾਂ ਲੁਧਿਆਣਾ ਵਿੱਚ ਹੀ ਨਹੀਂ ਬਲਕਿ ਪੂਰੇ ਪੰਜਾਬ ਭਰ ਦੇ ਵਿੱਚ ਮਾਣ ਸਤਿਕਾਰ ਲਿਆ ਜਾਂਦਾ ਹੈ ਉਨਾਂ ਕਿਹਾ ਕਿ ਜੱਸੋਵਾਲ ਜੀ ਦੇ ਪੋਤਰੇ ਅਮਰਿੰਦਰ ਸਿੰਘ ਦੇ ਦੁਬਾਰਾ ਕਾਂਗਰਸ ਵਿੱਚ ਸ਼ਾਮਿਲ ਹੋਣ ਨਾਲ, ਲੁਧਿਆਣਾ ਹੀ ਨਹੀਂ ਸਗੋਂ ਪੂਰੇ ਪੰਜਾਬ ਭਰ ਵਿੱਚ ਬੈਠੇ ਉਨਾਂ ਦੇ ਸ਼ੁਭਚਿੰਤਕਾ ਦਾ ਪਿਆਰ ਸਤਿਕਾਰ ਸਿਰਫ ਸਾਨੂੰ ਹੀ ਨਹੀਂ ਸਗੋਂ ਪੂਰੀ ਕਾਂਗਰਸ ਪਾਰਟੀ ਨੂੰ ਮਿਲੇਗਾ ਬਿੱਟੂ ਨੇ ਕਿਹਾ ਕਿ ਦਾਦਿਆਂ ਦੀ ਦੋਸਤੀ ਨੂੰ ਅੱਜ ਪੋਤੇ ਨਿਭਾ ਰਹੇ ਨੇ ਪਾਰਟੀ ਸ਼ਾਮਿਲ ਹੋਏ ਅਮਰਿੰਦਰ ਸਿੰਘ ਜੱਸੋਵਾਲ ਨੇ ਵੀ ਕਿਹਾ ਕਿ ਆਪ ਗਰਾਂਊਂਡ ਪੱਧਰ ਤੇ ਪੂਰੀ ਤਰਾ ਖਤਮ ਹੋ ਚੁੱਕੀ ਹੈ ਤੇ ਸੀਨੀਅਰ ਲੀਡਰਸ਼ਿਪ ਦਾ ਕਿਸੇ ਨਾਲ ਕੋਈ ਤਾਲਮੇਲ ਨਹੀਂ ਹੈ ਜਿਸ ਕਾਰਨ ਉਨਾਂ ਕੈਪਟਨ ਅਮਰਿੰਦਰ ਸਿੰਘ ਅਤੇ ਰਵਨੀਤ ਬਿੱਟੂ ਦੀ ਸੋਚ ਤੋਂ ਪ੍ਰਭਾਵਿਤ ਹੋ ਕੇ ਕਾਂਗਰਸ ਦੀ ਸੇਵਾ ਕਰਨ ਦਾ ਮਨ ਬਣਾਇਆ ਹੈ ਤੇ ਇਨਾਂ ਚੋਣਾਂ ਦੌਰਾਨ ਉਹ ਕਾਂਗਰਸ ਦੀਆਂ ਨੀਤੀਆਂ ਘਰ ਘਰ ਪਹੁੰਚਾਉਣ ਵਿੱਚ ਕੋਈ ਕਸਰ ਬਾਕੀ ਨਹੀਂ ਛੱਡਣਗੇ

ਇਸ ਦੌਰਾਨ ਵੱਖ ਵੱਖ ਹਲਕਿਆਂ ਵਿੱਚ ਕੀਤੀਆਂ ਮਟਿੰਗਾਂ ਦੌਰਾਨ ਵਾਰਡ ਨੰ 8, 57, 59, 61 ਅਤੇ ਵਾਰਡ ਨੰ 62 ਦੇ ਵਿੱਚ ਵੋਟਰਾਂ ਵੱਲੋਂ ਕਾਂਗਰਸ ਦੇ ਹੱਕ ਭਰਵਾਂ ਸਮਰਥਨ ਦਿੱਤਾ ਗਿਆ ਮੀਟਿੰਗਾਂ ਨੂੰ ਸੰਬੋਧਨ ਕਰਦਿਆਂ ਹੋਰਨਾਂ ਆਗੂਆਂ ਨੇ ਵੀ ਵੋਟਰਾਂ ਨੂੰ ਅਪੀਲ ਕੀਤੀ ਕਿ ਤੁਸੀਂ ਆਪਣੇ ਆਪ ਨੂੰ ਰਵਨੀਤ ਬਿੱਟੂ ਸਮਝ ਕੇ ਚੋਣ ਪ੍ਰਚਾਰ ਕਰੋਗੇ ਤਾਂ ਤੁਹਾਡਾ ਆਪਣਾ ਬਿੱਟੂ ਕਦੇ ਵੀ ਹਾਰ ਨਹੀਂ ਸਕਦਾ ਤੇ ਕਾਂਗਰਸ ਦੀ ਜਿੱਤ ਪੱਕੀ ਹੋਵੇਗੀ

ਇਸ ਮੌਕੇ ਕਾਂਗਰਸ ਜਿਲਾ ਪ੍ਰਧਾਨ ਅਸ਼ਵਨੀ ਸ਼ਰਮਾ, ਵਿਧਾਇਕ ਸੁਰਿੰਦਰ ਡਾਬਰ, ਮੁਕੇਸ਼ ਵਰਮਾ, ਅਮਨ ਬੱਗਾ, ਕੁਲਵਿੰਦਰ ਸਿੰਘ ਬਿਰਕ, ਰਾਜੀਵ ਕੁਮਾਰ ਡਾਬਰ, ਅਮਰਜੀਤ ਸਿੰਘ ਓਬਰਾਏ, ਪ੍ਰੀਤਮ ਸਿੰਘ ਆਦਿ ਹਾਜਿਰ ਸਨ

38070cookie-checkਆਪ ਯੂਥ ਵਿੰਗ ਦੇ ਸ਼ਹਿਰੀ ਪ੍ਰਧਾਨ ਜੱਸੋਵਾਲ ਨੇ ਫੜਿਆ ਕਾਂਗਰਸ ਦਾ ਹੱਥ
error: Content is protected !!