![]()

ਖੇਡਾਂ ਪ੍ਰਤੀ ਰੂਚੀ ਦੇਖਦੇ ਹੋਏ ਹਰ ਤਰਾਂ ਦੀ ਮੱਦਦ ਕੀਤੀ ਜਾਵੇਗੀ – ਏ.ਡੀ.ਸੀ.(ਜਨਰਲ)
ਲੁਧਿਆਣਾ, 8 ਮਾਰਚ (ਸਤ ਪਾਲ ਸੋਨੀ ) : ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਮੌਕੇ ‘ਤੇ ਮਾਨਯੋਗ ਡਿਪਟੀ ਕਮਿਸ਼ਨਰ ਲੁਧਿਆਣਾ ਪ੍ਰਦੀਪ ਅਗਰਵਾਲ ਜੀ ਦੇ ਹੁਕਮਾਂ ਅਨੁਸਾਰ ਜ਼ਿਲਾ ਪ੍ਰਸ਼ਾਸ਼ਨ ਅਤੇ ਖੇਡ ਵਿਭਾਗ ਵੱਲੋਂ ਜ਼ਿਲੇ ਦੀਆਂ 8 ਮਾਸਟਰ ਮਹਿਲਾ ਐਥਲੀਟਾਂ ( ਚਰਨਜੀਤ ਕੌਰ, ਰਾਜਵਿੰਦਰ ਕੌਰ, ਬਲਜੀਤ ਕੌਰ, ਸਮਿਤਾ ਅਹੂਜਾ, ਸੁਨੀਤਾ, ਸ਼ਰਨਜੀਤ ਕੌਰ, ਰਜਿੰਦਰ ਕੌਰ ਅਤੇ ਅਮਨਪ੍ਰੀਤ ਕੌਰ) ਦਾ ਸਨਮਾਨ ਕੀਤਾ ਗਿਆ। ਇਨਾਂ ਮਹਿਲਾਵਾਂ ਨੇ ਵੱਖ-ਵੱਖ ਐਥਲੈਟਿਕਸ ਈਵੈਂਟਾਂ ਵਿੱਚ ਰਾਸ਼ਟਰੀ ਅਤੇ ਅੰਤਰ-ਰਾਸ਼ਟਰੀ ਪੱਧਰ ‘ਤੇ ਜ਼ਿਲਾ, ਰਾਜ ਅਤੇ ਦੇਸ਼ ਦਾ ਨਾਮ ਰੌਸ਼ਨ ਕੀਤਾ। ਇਹ ਸਨਮਾਨ ਏ.ਡੀ.ਸੀ.(ਜਨਰਲ) ਸ੍ਰੀ ਇਕਬਾਲ ਸਿੰਘ ਸੰਧੂ ਦੁਆਰਾ ਆਪਣੇ ਕਰ ਕਮਲਾਂ ਨਾਲ ਕੀਤਾ ਗਿਆ ਅਤੇ ਉਨਾਂ ਦੁਆਰਾ ਇਨਾਂ ਮਹਿਲਾ ਐਥਲੀਟਾਂ ਦੀ ਹੌਸਲਾ ਅਫ਼ਜਾਈ ਕੀਤੀ। ਇਨਾਂ ਐਥਲੀਟਾਂ ਦੀ ਖੇਡ ਪ੍ਰਤੀ ਰੂਚੀ ਦੇਖਦੇ ਹੋਏ ਏ.ਡੀ.ਸੀ.(ਜਨਰਲ) ਨੇ ਇਨਾਂ ਨੂੰ ਹਰ ਤਰਾਂ ਦੀ ਮਦਦ ਕਰਨ ਦਾ ਭਰੋਸਾ ਦਿਵਾਇਆ। ਇਸ ਮੌਕੇ ਜ਼ਿਲਾ ਖੇਡ ਅਫ਼ਸਰ, ਲੁਧਿਆਣਾ ਰਵਿੰਦਰ ਸਿੰਘ, ਡੀ.ਪੀ.ਆਰ.ਓ. ਪ੍ਰਭਦੀਪ ਸਿੰਘ ਅਤੇ ਐਥਲੈਟਿਕਸ ਕੋਚ ਸੰਜੀਵ ਸ਼ਰਮਾ ਸ਼ਾਮਿਲ ਸਨ।