![]()

ਲੁਧਿਆਣਾ,21 ਮਾਰਚ ( ਵਿਨੇ ) : ਭਾਰਤ ਸਰਕਾਰ ਵੱਲੋਂ (ਰਜਿ:) ਅਤੇ ਪੰਜਾਬ ਦੀ ਨੰਬਰ-1 ਕੰਪਨੀ ਅਸ਼ੀਰਵਾਦ ਮਿਉਜਿਕ ਕੰਪਨੀ ਦੀ ਤੀਸਰੀ ਭੋਜਪੂਰੀ ਫਿਲਮ ਦਾ ਉਦਘਾਟਨ ਕੀਤਾ ਗਿਆ। ਜਿਸਦੇ ਹੀਰੋ ਦੀਪਕ ਹਨ ਫਿਲਮ ਦੇ ਡਾਇਰੈਕਟਰ ਪਰਮਿੰਦਰ ਬਬਲੂ ਨੇ ਕਿਹਾ ਕਿ ਸਾਡੀ ਕੰਪਨੀ ਦੀਆਂ ਪਹਿਲਾਂ ਵੀ ਫਿਲਮ ਆ ਚੁੱਕੀ ਹੈ (ਖੇਲ ਤਕਦੀਰ ਕੇ ਬਾ )ਅਤੇ ਜ਼ਖਮੀ ਆਸ਼ਿਕ ਦੂਸਰੀ ਫਿਲਮ ਸੀ। ਜੋ ਕਿ ਕਿਸੇ ਤਕਨੀਕੀ ਖਰਾਬੀ ਕਾਰਣ ਮੁੰਬਈ ‘ਚ ਰੀਲੀਜ਼ ਨਹੀਂ ਹੋ ਸਕੀ। ਇਹ ਸਾਡੀ ਤੀਸਰੀ ਫਿਲਮ ਹੈ ਜਿਸ ਦੀ ਕਹਾਣੀ ਬਹੁਤ ਹੀ ਹੱਟ ਕੇ ਹੈ। ਇਹ ਫਿਲਮ ਮਨੋਰੰਜਨ ਦੇ ਨਾਲ ਭਰਪੂਰ ਹੋਵੇਗੀ। ਇਸ ਫਿਲਮ ‘ਚ ਗਾਇਕਾਂ ਨੇ ਬਹੁਤ ਹੀ ਸੁਰੀਲੇ ਗੀਤ ਗਾਏ ਹਨ। ਫਿਲਮ ਦੇ ਡਾਇਰੈਕਟਰ ਪਰਮਿੰਦਰ ਬਬਲੂ ਨੇ ਕਿਹਾ ਕਿ ਇਹ ਫਿਲਮ ਆਲ ਇੰਡੀਆ ਚਲਵਾਉਣ ਦੀ ਉਮੀਦ ਹੈ। ਇਸ ਫਿਲਮ ਦੀ ਸੂਟਿੰਗ ਲੁਧਿਆਣਾ ਅਤੇ ਬਿਹਾਰ ਵਿੱਚ ਕੀਤੀ ਜਾਵੇਗੀ। ਜਲਦ ਹੀ ਇਹ ਫਿਲਮ ਲੋਕਾਂ ਦੀ ਕਚਹਿਰੀ ‘ਚ ਪੇਸ਼ ਕਰਾਂਗੇ। ਇਸ ਮੌਕੇ ਸੁਨੀਲ, ਰਿੰਕੂ,ਦੀਪਕ,ਰਾਜਕੁਮਾਰ,ਰਾਵਤ, ਸ਼ੇਖਰ, ਜਤਿੰਦਰ, ਬਲਵਿੰਦਰ ਸਿੰਘ ਸਰਪੰਚ ਆਦਿ ਸ਼ਾਮਲ ਸਨ।